ਬਰੈਂਪਟਨ : ਪਰਵਾਸੀ ਪੰਜਾਬੀ ਪੈਨਸ਼ਨਰਾਂ ਦੀ ਜਥੇਬੰਦੀ ‘ਪਰਵਾਸੀ ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਓਨਟਾਰੀਓ, ਕੈਨੇਡਾ’ ਦੀ ਭਰਵੀਂ ਜਨਰਲ ਬਾਡੀ ਮੀਟਿੰਗ ਬਰੈਂਪਰਟਨ ਦੇ ਸ਼ੌਕਰ ਸੈਂਟਰ ਵਿੱਚ ਹੋਈ। ਚਾਹ ਪਾਣੀ ਤੋਂ ਬਾਅਦ ਪ੍ਰਧਾਨ ਪਰਮਜੀਤ ਬੜਿੰਗ ਨੇ ਸਵਾਗਤੀ ਭਾਸ਼ਨ ਵਿੱਚ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਹੋਇਆਂ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ। ਜਨਰਲ ਸਕੱਤਰ ਪ੍ਰੋ: ਜਗੀਰ ਸਿੰਘ ਕਾਹਲੋਂ ਨੇ ਜਥੇਬੰਦੀ ਦੀਆਂ ਪਿਛਲੀਆਂ ਗਤੀਵਿਧੀਆਂ ਦੀ ਵਿਸਥਾਰਤ ਰਿਪੋਰਟ ਪੇਸ਼ ਕੀਤੀ। ਹਰਬੰਸ ਸਿੰਘ, ਮੱਲ ਸਿੰਘ ਬਾਸੀ, ਸੁਖਵੰਤ ਕੌਰ ਸਿੱਧੂ, ਸਰਬਜੀਤ ਕੌਰ ਚਾਹਲ, ਬਲਦੇਵ ਸਿੰਘ ਲਾਲੀ, ਨਿਰਮਲ ਸਿੰਘ ਸੰਧੂ, ਐਚ ਐਸ ਮਿਨਹਾਸ, ਭਰਪੂਰ ਸਿੰਘ ਔਲਖ, ਸੁਰਿੰਦਰ ਲਾਂਬਾ, ਪੀ ਐਸ ਸੈਣੀ, ਸ਼ਸ਼ੀ ਸ਼ਰਮਾ, ਸੁਖਦੇਵ ਸਿੰਘ ਗਿੱਲ, ਬਲਦੇਵ ਸਿੰਘ ਬਰਾੜ,, ਪੀਐਸ ਸਚਦੇਵਾ, ਸੈਸ ਐਸ ਪਾਮਾ ਨੇ ਆਪਣੇ ਵੱਡਮੁੱਲੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਇਸ ਮਿਿਟੰਗ ਵਿੱਚ ਆਧਾਰ ਕਾਰਢ ਅਤੇ ਪੈਨ ਕਾਰਡ ਦੇ ਮੁੱਦੇ ਵਿਚਾਰੇ ਗਏ ਅਤੇ ਇਸ ਸਬੰਧੀ ਲੋੜੀਂਦੀ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪਿਛਲੇ ਸਮੇਂ ਦਾ ਹਿਸਾਬ ਕਿਤਾਬ ਪੇਸ਼ ਕੀਤਾ ਗਿਆ। ਮੈਂਬਰਾਂ ਨੂੰ ਮੈਂਬਰਸ਼ਿਪ ਦੀਆਂ ਰਸੀਦਾਂ ਦਿੱਤੀਆਂ ਗਈਆਂ। ਹਾਜ਼ਰ ਨਾ ਹੋ ਸਕਣ ਵਾਲੇ ਮੈਂਬਰਾਂ ਦੀਆਂ ਰਸੀਦਾਂ ਵਿੱਤ ਸਕੱਤਰ ਪਾਸ ਹਨ ਤੇ ਕਿਸੇ ਸਮੇਂ ਵੀ ਲੈ ਸਕਦੇ ਹਨ। ਮੀਟਿੰਗ ਵਿੱਚ ਹਾਜਰ 150 ਤੋਂ ਵੱਧ ਮੈਬਰਾਂ ਵਿੱਚੋਂ 40 ਮੈਂਬਰਾਂ ਨੇ ਆਪਣੀ ਨਵੀਂ ਮੈਂਬਰਸ਼ਿੱਪ ਮੌਕੇ ‘ਤੇ ਹੀ ਜਮ੍ਹਾਂ ਕਰਵਾਈ। ਸੁਰਿੰਦਰ ਲਾਂਬਾ ਹੁਰਾਂ ਕੋਲ ਓਥ ਕਮਿਸ਼ਨਰ ਦੀ ਪਾਵਰ ਹੈ ਜਿਹਨਾਂ ਨੇ ਮੈਂਬਰਾਂ ਦਾ ਕੋਈ ਵੀ ਦਸਤਾਵੇਜ ਮੁਫਤ ਤਸਦੀਕ ਕਰਨ ਦੀ ਪੇਸ਼ਕਸ਼ ਕੀਤੀ ਜੋ ਪਰਵਾਨ ਕਰ ਲਈ ਗਈ। ਇਸ ਸਮੇਂ ਦੌਰਾਨ ਅਵਤਾਰ ਸਿੰਘ ਅਰਸ਼ੀ ਅਤੇ ਰਾਮ ਪਰਕਾਸ਼ ਪਾਲ ਨੇ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਐਸੋਸੀਏਸ਼ਨ ਦੇ ਚੇਅਰਮੈਨ ਪਰਮਜੀਤ ਸਿੰਘ ਢਿੱਲੋਂ ਨੇ ਸਭ ਦਾ ਧੰਨਵਾਦ ਕੀਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …