ਬਰੈਂਪਟਨ : ਬਹੁਤ ਮਾਣ ਵਾਲੀ ਗੱਲ ਹੈ, ਕਿ ਸਾਡੇ ਬੱਚਿਆਂ ਨੂੰ ਮਾਂ ਬੋਲੀ ਅਤੇ ਵਿਰਸੇ ਨਾਲ਼ ਜੋੜਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੀਲ ਬੋਰਡ ਅਤੇ ਡਫਰਨ ਕੈਥੋਲਿਕ ਪੀਲ ਬੋਰਡ ਦੇ ਸਕੂਲਾਂ ਚ ਪੰਜਾਬੀ ਅਤੇ ਹੋਰ ਭਾਸ਼ਾਵਾਂ ਦੀਆਂ ਕਲਾਸਾਂ ਸ਼ੁਰੂ ਹੋ ਚੁੱਕੀਆਂ ਹਨ। ਪੀਲ ਬੋਰਡ ਦੀਆਂ ਕਲਾਸਾਂ ‘ਚ ਦਾਖਲਾ www.peelschools.org ‘ਤੇ ਜਾ ਕੇ ਲਿਆ ਜਾ ਸਕਦਾ ਹੈ। ਦਿੱਤੀ ਹੋਈ ਲਿਸਟ ‘ਚੋਂ ਆਪਣੇ ਨੇੜੇ ਦਾ ਸਕੂਲ ਚੁਣ ਸਕਦੇ ਹੋ। ਕਲਾਸਾਂ ਸਾਰਾ ਸਾਲ ਸਨਿਚਰਵਾਰ ਨੂੰ ਲਗਦੀਆਂ ਹਨ। ਇਹਨਾਂ ਕਲਾਸਾਂ ਦੀ 20 ਜਾਂ 25 ਡਾਲਰ ਫੀਸ ਹੈ ਜੋ ਕਰੈਡਿਟ ਕਾਰਡ ਰਾਹੀਂ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਡਫਰਨ ਕੈਥੋਲਿਕ ਪੀਲ ਬੋਰਡ ਦੇ ‘ਨੋਟਰੇ ਡੇਮ’ ਸੈਕੰਡਰੀ ਸਕੂਲ ‘ਚ ਵੀ ਪੰਜਾਬੀ ਦੀਆਂ ਕਰੈਡਿਟ ਕਲਾਸਾਂ (Grade 9 to 12) ਦਾ ਪ੍ਰਬੰਧ ਹੈ। ਇਹਨਾਂ ਕਲਾਸਾਂ ਚ ਦਾਖਲਾ ਲੈਣ ਲਈ 23 ਸਤੰਬਰ ਦਿਨ ਸਨਿਚਰਵਾਰ ਨੂੰ ਨੋਟਰੇ ਡੇਮ ਸਕੂਲ, 2 ਨੋਟਰੇ ਡੇਮ ਐਵਨੀਊ, ਬਰੈਮਪਟਨ ਵਿਖੇ ਸਵੇਰ ਦੇ 8:30 ਤੋਂ 12:30 ਵਜੇ ਤੱਕ ਪਹੁੰਚ ਕੇ ਲਿਆ ਜਾ ਸਕਦਾ ਹੈ। ਇਸ ਬੋਰਡ ਵਿੱਚ ਕੋਈ ਫੀਸ ਨਹੀਂ ਅਤੇ ਗਰੇਡ 9 ਤੋਂ ਉੱਪਰ ਕਿਸੇ ਵੀ ਉਮਰ ਦੇ ਵਿਅਕਤੀ ਦਾਖਲਾ ਲੈ ਸਕਦੇ ਹਨ। ਇਸ ਪ੍ਰੋਗਰਾਮ ਦੀ ਜਾਣਕਾਰੀ ਲੈਣ ਲਈ 647 287 2577 ‘ਤੇ ਫੋਨ ਕੀਤਾ ਜਾ ਸਕਦਾ ਹੈ। ਇਹਨਾਂ ਪ੍ਰੋਗਰਾਮਾਂ ਨੂੰ ਚਲਦਾ ਰੱਖਣ ਅਤੇ ਇਸ ਤਰ੍ਹਾਂ ਦੇ ਹੋਰ ਨਵੇਂ ਪ੍ਰੋਗਰਾਮ ਸ਼ੁਰੂ ਕਰਨ ਲਈ ਜਰੂਰੀ ਹੈ ਕਿ ਆਪਣੇ ਬੱਚਿਆਂ ਨੂੰ ਦਾਖਲ ਕਰਵਾਇਆ ਜਾਵੇ।