Breaking News
Home / ਕੈਨੇਡਾ / ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ ਸਲਾਨਾ ਮੇਲਾ 19 ਅਗਸਤ ਨੂੰ ਕਰਵਾਇਆ ਜਾਵੇਗਾ

ਟ੍ਰੀਲਾਈਨ ਫਰੈਂਡਜ਼ ਸੀਨੀਅਰ ਕਲੱਬ ਵਲੋਂ ਸਲਾਨਾ ਮੇਲਾ 19 ਅਗਸਤ ਨੂੰ ਕਰਵਾਇਆ ਜਾਵੇਗਾ

ਬਰੈਂਪਟਨ/ਬਿਊਰੋ ਨਿਊਜ਼
ਟ੍ਰੀਲਾਈਨ ਫਰੈਂਡਸ ਸੀਨੀਅਰ ਕਲੱਬ ਵੱਲੋਂ 19 ਅਗਸਤ 2017 ਨੂੰ ਟ੍ਰੀਲਾਈਨ ਪਾਰਕ ਵਿਖੇ ਸਾਲਾਨਾ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੇਲੇ ਦੀ ਖਾਸ ਵਿਸ਼ੇਸ਼ਤਾ ਹੈ ਕਿ ਕਲੱਬ ਸਾਡੇ ਵਿਰਸੇ ਅਤੇ ਸੋਸ਼ਲ ਅਵੇਅਰਨੈਸ ਦਾ ਖ਼ਾਸ ਖਿਆਲ ਰੱਖਦੀ ਹੈ।
ਇਹ ਮੇਲਾ ਸਵੇਰੇ 11 ਵਜੇ ਭਾਰਤ ਅਤੇ ਕਨੈਡਾ ਦੋਵਾਂ ਦੇਸ਼ਾਂ ਦੇ ਝੰਡੇ ਲਹਿਰਾਉਣ ਨਾਲ ਆਰੰਭ ਕੀਤਾ ਜਾਵੇਗਾ। ਇਸ ਮੇਲੇ ਵਿਚ ਤਾਸ਼ ਦੇ ਓਪਨ ਮੁਕਾਬਲੇ ਕਰਾਏ ਜਾਣਗੇ। ਯੂਥ ਅਤੇ ਸੀਨੀਅਰ ਦੇ ਇਕੱਠੇ ਮੁਕਾਬਲੇ ਹੋਣਗੇ ‘ਤੇ ਬਹੁਤ ਵਧੀਆ ਇਨਾਮ ਦਿੱਤੇ ਜਾਣਗੇ। ਛੋਟੇ ਬੱਚਿਆਂ ਦੀਆਂ ਦੌੜਾਂ, ਬੀਬੀਆਂ ਦੀਆਂ ਦੌੜਾਂ, ਮਿਊਜਿਕਲ ਚੇਅਰ ਦੇ ਮੁਕਾਬਲੇ, ਅਤੇ ਸੀਨੀਅਰ ਬੀਬੀਆਂ ਦੀਆਂ ਦੌੜਾਂ ਕਰਾਈਆਂ ਜਾਣਗੀਆਂ। ਦਰਸ਼ਕ ਅਤੇ ਖੇਡਣ ਵਾਲਿਆਂ ਲਈ ਖਾਣ ਪੀਣ (ਚਾਹ ਪਕੌੜੇ ਜਲੇਬੀਆਂ ਆਦਿ) ਦਾ ਖੁਲ੍ਹਾ ਡੁਲ੍ਹਾ ਪ੍ਰਬੰਧ ਹੋਵੇਗਾ। ਮੇਲੇ ਵਿਚ ਦਾਨੀ ਸੱਜਣਾਂ ਦਾ ਸਨਮਾਨ ਕੀਤਾ ਜਾਵੇਗਾ। ਸ਼ਾਮ ਨੂੰ ਰੰਗਾ ਰੰਗ ਪ੍ਰੋਗ੍ਰਾਮ ਵਿਚ ਗਾਇਕਾ ਨੂਰਾ ਸਿਸਟਰਜ਼ ( ਜੋਤੀ ਅਤੇ ਅਲਕਾ) ਔਜਲਾ ਬ੍ਰਦਰਸ ਖੁਲ੍ਹਾ ਅਖਾੜਾ ਲਾ ਕੇ ਸਾਰੀਆਂ ਦਾ ਵਧੀਆ ਮਨੋਰੰਜਨ ਕੀਤਾ ਜਾਵੇਗਾ। ਕਿਸੇ ਕਿਸਮ ਦੇ ਇਤਰਾਜ਼ ਲਈ ਕਮੇਟੀ ਦਾ ਫੈਸਲਾ ਆਖਰੀ ਹੋਵੇਗਾ। ਖੇਡਾਂ ਵਿਚ ਮੁਕਾਬਲੇ ਜਿੱਤਣ ਵਾਲਿਆਂ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਜਾਣਗੇ। ਮੇਲੇ ਬਾਰੇ ਹੋਰ ਜਾਣਕਾਰੀ ਲੈਣ ਲਈ ਇਨ੍ਹਾਂ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ। ਪ੍ਰਿੰਸੀਪਲ ਜਗਜੀਤ ਸਿੰਘ ਗਰੇਵਾਲ (ਪ੍ਰਧਾਨ) 647 572 2435, ਦਰਬਾਰਾ ਸਿੰਘ ਗਰੇਵਾਲ (ਵਾਈਸ ਪ੍ਰਧਾਨ) 905 783 6057, ਲੈਂਬਰ ਸਿੰਘ ਸੌਕਰ (ਸੀ. ਵਾਈਸ ਪ੍ਰਧਾਨ) 647 998 6259, ਲਛਮਣ ਸਿੰਘ ਥਿੰਦ 647 521 7500 (ਕੈਸ਼ੀਅਰ)

Check Also

ਪੰਜਾਬ ਦਿਵਸ਼ ਨੂੰ ਸਮਰਪਿਤ ઑਪੰਜਾਬ ਡੇਅ ਮੇਲਾ ਕਰਵਾਇਆ

ਟੋਰਾਂਟੋ/ਹਰਜੀਤ ਸਿੰਘ ਬਾਜਵਾ ਕਰੋਨਾ ਮਹਾਮਾਰੀ ਕਾਰਨ ਪਿਛਲੇ ਲੱਗਭੱਗ ਡੇਢ-ਦੋ ਸਾਲਾਂ ਦੇ ਲੰਮੇ ਵਕਫੇ ਮਗਰੋਂ ਆਰ …