ਬਰੈਂਪਟਨ : ਮਾਊਂਟੇਨਐਸ਼ ਸੀਨੀਅਰਜ਼ ਕਲੱਬ ਦੇ ਉਪ ਪ੍ਰਧਾਨ ਬਰੈਂਪਟਨ ਨਿਵਾਸੀ ਚਰਨਜੀਤ ਸਿੰਘ ਢਿੱਲੋਂ ਨੇ ਆਪਣੇ ਗਾਰਡਨ ਵਿਚ 6 ਫੁੱਟ 2 ਇੰਚ ਲੰਮੀ ਘੀਆ ਉਗਾਈ ਹੈ। ਉਹ ਪੰਜਾਬ ਗੌਰਮਿੰਟ ਵਿਚ ਹੋਟਰੀਕਲਚਰ ਐਂਡ ਐਗਰੀਕਲਚਰ ਅਫਸਰ ਦੇ ਤੌਰ ‘ਤੇ ਸੇਵਾ ਨਿਭਾ ਚੁੱਕੇ ਹਨ। ਉਨ੍ਹਾਂ ਦੇ ਪਰਿਵਾਰ ਵਲੋਂ ਦੱਸਿਆ ਗਿਆ ਕਿ ਕਾਫੀ ਲੋਕ ਉਨ੍ਹਾਂ ਵਲੋਂ ਉਗਾਈ ਘੀਆ ਨੂੰ ਦੇਖਣ ਉਨ੍ਹਾਂ ਦੇ ਘਰ ਆਉਂਦੇ ਹਨ।
ਬਰੈਂਪਟਨ ਨਿਵਾਸੀ ਚਰਨਜੀਤ ਸਿੰਘ ਢਿੱਲੋਂ ਨੇ ਉਗਾਈ 6 ਫੁੱਟ 2 ਇੰਚ ਲੰਮੀ ਘੀਆ
RELATED ARTICLES

