ਅਧਿਆਪਕਾਂ ਨੂੰ ਅੰਤਰਰਾਸ਼ਟਰੀ ਖੋਜਾਂ ਤੇ ਅਧਿਆਪਨ ਵਿਧੀਆਂ ਨਾਲ ਜੁੜਨ ਦਾ ਸੱਦਾ
ਜਲੰਧਰ/ਬਿਊਰੋ ਨਿਊਜ਼
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਸੀਚੇਵਾਲ ਮਾਡਲ ਦਾ ਅਧਿਐਨ ਕਰਨ ਆਏ ਅਧਿਕਾਰੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਜੇਕਰ ਇਸ ਮਾਡਲ ਨੂੰ ਸੂਬਾ ਸਰਕਾਰ ਅਪਣਾ ਲੈਂਦੀ ਹੈ ਤਾਂ ਪੰਜਾਬ ਦੇ ਛੱਪੜਾਂ ਦਾ ਪਾਣੀ ਖੇਤਾਂ ਨੂੰ ਲੱਗਣ ਨਾਲ ਜਿੱਥੇ ਅਰਬਾਂ ਦੀ ਖਾਦ ਬਚੇਗੀ ਉਥੇ ਪਿੰਡਾਂ ਦੀ ਗੰਦਗੀ ਵੀ ਸਾਂਭੀ ਜਾਵੇਗੀ।
ਇਸ ਵਫ਼ਦ ਦੀ ਅਗਵਾਈ ਡਿਵੀਜ਼ਨਲ ਡਿਪਟੀ ਡਾਇਰੈਕਟਰ ਜਲੰਧਰ ਅਵਤਾਰ ਸਿੰਘ ਭੁੱਲਰ ਕਰ ਰਹੇ ਸਨ। ਇਸ ਵਫ਼ਦ ਵਿੱਚ ਛੇ ਜ਼ਿਲ੍ਹਿਆਂ ਦੇ ਡੀ.ਡੀ.ਪੀ.ਓ.ਤੇ ਬੀ.ਡੀ.ਪੀ.ਓ. ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਪੰਜਾਬ ਨਾਲੋਂ ਪਹਿਲਾਂ ਇਸ ਮਾਡਲ ਨੂੰ ਕੇਂਦਰ ਸਰਕਾਰ ਨੇ ਅਪਣਾ ਕੇ ਪੰਜ ਸੂਬਿਆਂ ਵਿੱਚ ਲਾਗੂ ਵੀ ਕਰ ਦਿੱਤਾ ਹੈ, ਜੋ ਕਿ 1675 ਪਿੰਡਾਂ ਵਿਚ ਲਾਗੂ ਹੋਵੇਗਾ। ਸੰਤ ਸੀਚੇਵਾਲ ਨੇ ਇਸ ਵਫ਼ਦ ਨੂੰ ਪਾਣੀ ਬਚਾਉਣ ਦੇ ਗੁਰ ਦੱਸਦਿਆਂ ਆਪਣੇ ਪਿੰਡ ਵਿੱਚ ਦੇਸੀ ਤਕਨੀਕ ਨਾਲ ਤਿਆਰ ਕੀਤਾ ਟਰੀਟਮੈਂਟ ਪਲਾਂਟ ਦਿਖਾਇਆ ਤੇ ਦੱਸਿਆ ਕਿ ਇਹ ਸਾਰਾ ਕੁਝ ਕੁਦਰਤ ਦੇ ਅਨੁਕੂਲ ਹੈ।
ਇਸ ਨੂੰ ਚਲਾਉਣ ਲਈ ਕੋਈ ਭਾਰੀ ਮਸ਼ੀਨਰੀ ਜਾਂ ਬਿਜਲੀ ਨਹੀਂ ਵਰਤੀ ਜਾਂਦੀ ਸਗੋਂ ਤਿੰਨ ਖੂਹਾਂ ਵਿੱਚ ਉਲਟਾ ਪਾਣੀ ਘੁੰਮਾ ਕੇ ਸਾਫ਼ ਕੀਤਾ ਜਾਂਦਾ ਹੈ ਤੇ ਖੁੱਲ੍ਹੇ ਛੱਪੜ ਵਿੱਚ ਇਕੱਠੇ ਕੀਤੇ ਪਾਣੀ ਨੂੰ ਸੂਰਜ ਦੀਆਂ ਕਿਰਨਾਂ ਔਰਬਿਕ ਕਿਰਿਆ ਰਾਹੀਂ ਸਾਫ਼ ਕਰਦੀਆਂ ਹਨ। ਇਸ ਸੋਧੇ ਹੋਏ ਪਾਣੀ ਨੂੰ ਖੇਤਾਂ ਤੱਕ ਪੁੱਜਦਾ ਕਰਨ ਲਈ ਸਿਰਫ਼ ਮੋਟਰ ਦੀ ਲੋੜ ਪੈਂਦੀ ਹੈ।ਸੰਤ ਸੀਚੇਵਾਲ ਨੇ ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੂੰ ਦਿਖਾਇਆ ਕਿ ਕਿਵੇਂ ਇਸ ਸੋਧੇ ਹੋਏ ਪਾਣੀ ਨਾਲ ਫਸਲਾਂ ਦੀ ਪੈਦਾਵਾਰ ਦੂਜੀਆਂ ਫਸਲਾਂ ਨਾਲੋਂ ਵੱਧ ਹੁੰਦੀ ਹੈ।
ਪੰਚਾਇਤੀ ਵਿਭਾਗ ਦੇ ਅਧਿਕਾਰੀਆਂ ਨੇ ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦਾ ਟਰੀਟਮੈਂਟ ਪਲਾਂਟ ਵੀ ਦੇਖਿਆ, ਜਿਸ ਉਪਰ ਸਭ ਤੋਂ ਘੱਟ ਖਰਚਾ ਆਇਆ ਹੈ ਤੇ ਇਸ ਦਾ ਪਾਣੀ ਇੱਕ ਕਿਲੋਮੀਟਰ ਤੱਕ ਲਾਏ ਗਏ ਬੂਟਿਆਂ ਨੂੰ ਲਾਇਆ ਜਾਂਦਾ ਹੈ। ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰਾਂ ਵਿੱਚ ਕਪੂਰਥਲਾ ਤੋਂ ਲਖਵਿੰਦਰ ਸਿੰਘ ਰੰਧਾਵਾ, ਤਰਨ ਤਾਰਨ ਤੋਂ ਪਰਮਜੀਤ ਕੌਰ, ਜਲੰਧਰ ਤੋਂ ਇਕਬਾਲਜੀਤ ਸਿੰਘ, ਨਵਾਂਸ਼ਹਿਰ ਤੋਂ ਗੁਰਨੇਤਰ ਸਿੰਘ, ਪਠਾਨਕੋਟ ਤੋਂ ਕੁਲਦੀਪ ਸਿੰਘ, ਗੁਰਦਾਸਪੁਰ ਤੋਂ ਦਿਲਪ੍ਰੀਤ ਸਿੰਘ, ਬਲਾਕ ਵਿਕਾਸ ਪੰਚਾਇਤ ਅਫਸਰ ਸੁਲਤਾਨਪੁਰ ਲੋਧੀ ਗੁਰਪ੍ਰਤਾਪ ਸਿੰਘ, ਹੁਸ਼ਿਆਰਪੁਰ ઠਤੋਂ ਕੁਲਦੀਪ ਕੌਰ, ਲੋਹੀਆਂ ਤੋਂ ਮਨੋਜ ਕੁਮਾਰ ਆਦਿ ਹਾਜ਼ਰ ਸਨ।
Check Also
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੋ ਦਸੰਬਰ ਨੂੰ ਸੌਂਪਣੇ ਆਪਣਾ ਸਪੱਸ਼ਟੀਕਰਨ
ਕਿਹਾ : ਮੇਰਾ ਰੋਮ ਰੋਮ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੈ ਸਮਰਪਿਤ ਅੰਮਿ੍ਰਤਸਰ/ਬਿਊਰੋ ਨਿਊਜ਼ : …