ਕੋਲੰਬੋ : ਆਰਥਿਕ ਤੰਗੀ ਨਾਲ ਜੂਝ ਰਹੇ ਸ੍ਰੀਲੰਕਾ ਵਿਚ ਭਾਰਤੀ ਰੁਪਏ ‘ਚ ਲੈਣ-ਦੇਣ ਸ਼ੁਰੂ ਹੋ ਸਕਦਾ ਹੈ। ਸ੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਡਾਲਰ, ਯੂਰੋ ਅਤੇ ਯੇਨ ਤੋਂ ਬਾਅਦ ਅਸੀਂ ਰੁਪਏ ਨੂੰ ਵੀ ਲੈਣ-ਦੇਣ ਦੀ ਕਰੰਸੀ ਬਣਾਉਣ ‘ਤੇ ਵਿਚਾਰ ਕਰ ਰਹੇ ਹਾਂ। ਸਾਬਰੀ ਨੇ ਇਹ ਬਿਆਨ ਸ੍ਰੀਲੰਕਾ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਤੋਂ ਬਾਅਦ ਦਿੱਤਾ ਹੈ। ਸਾਬਰੀ ਨੇ ਕਿਹਾ ਕਿ ਇਸ ਨਾਲ ਸ੍ਰੀਲੰਕਾ ਆਉਣ ਵਾਲੇ ਭਾਰਤੀ ਯਾਤਰੀਆਂ ਅਤੇ ਵਪਾਰੀਆਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਨੂੰ ਕਰੰਸੀ ਬਦਲਵਾਉਣ ਦੇ ਝੰਜਟ ਤੋਂ ਛੁਟਕਾਰਾ ਮਿਲ ਜਾਏਗਾ। ਸ੍ਰੀਲੰਕਾ 2022 ‘ਚ ਆਏ ਆਰਥਿਕ ਸੰਕਟ ‘ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਰੁਪਏ ਦਾ ਇਸਤੇਮਾਲ ਲੋਕਲ ਕਰੰਸੀ ਦੇ ਤੌਰ ‘ਤੇ ਕਰਨਾ ਉਨ੍ਹਾਂ ਹੀ ਕੋਸ਼ਿਸ਼ਾਂ ਦਾ ਇਕ ਹਿੱਸਾ ਹੈ। ਧਿਆਨ ਰਹੇ ਕਿ ਸ੍ਰੀਲੰਕਾ ਆਪਣਾ ਜ਼ਿਆਦਾਤਰ ਸਮਾਨ ਭਾਰਤ ਤੋਂ ਆਯਾਤ ਕਰਦਾ ਹੈ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …