Breaking News
Home / ਦੁਨੀਆ / ਕਤਰ ਦੀ ਅਦਾਲਤ ਨੇ ਭਾਰਤੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਨੂੰ ਕੈਦ ‘ਚ ਬਦਲਿਆ

ਕਤਰ ਦੀ ਅਦਾਲਤ ਨੇ ਭਾਰਤੀਆਂ ਨੂੰ ਸੁਣਾਈ ਫਾਂਸੀ ਦੀ ਸਜ਼ਾ ਨੂੰ ਕੈਦ ‘ਚ ਬਦਲਿਆ

ਆਪਣੇ ਨਾਗਰਿਕਾਂ ਦੀ ਰੱਖਿਆ ਕਰਦੇ ਰਹਾਂਗੇ : ਭਾਰਤੀ ਵਿਦੇਸ਼ ਮੰਤਰਾਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਕਤਰ ਵਿਚ ਫਾਂਸੀ ਦੀ ਸਜ਼ਾ ਦਾ ਸਾਹਮਣੇ ਕਰ ਰਹੇ ਭਾਰਤੀ ਨੇਵੀ ਦੇ ਸਾਬਕਾ ਅੱਠ ਅਧਿਕਾਰੀਆਂ ਨੂੰ ਕਤਰ ਦੀ ਅਦਾਲਤ ਨੇ ਵੀਰਵਾਰ ਨੂੰ ਵੱਡੀ ਰਾਹਤ ਦਿੱਤੀ ਹੈ। ਕਤਰ ਦੀ ਜੇਲ੍ਹ ‘ਚ ਬੰਦ ਇਨ੍ਹਾਂ ਸਾਬਕਾ ਭਾਰਤੀ ਅਧਿਕਾਰੀਆਂ ਦੀ ਫਾਂਸੀ ਦੀ ਸਜ਼ਾ ‘ਤੇ ਕੋਰਟ ਨੇ ਵੀਰਵਾਰ ਨੂੰ ਰੋਕ ਲਗਾ ਦਿੱਤੀ।
ਇਸ ਸਬੰਧੀ ਵਿਦੇਸ਼ ਮੰਤਰਾਲੇ ਵੱਲੋਂ ਲਿਖਤੀ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ, ਜਿਸ ‘ਚ ਸਜ਼ਾ ਏ ਮੌਤ ਨੂੰ ਕੈਦ ‘ਚ ਬਦਲੇ ਜਾਣ ਸਬੰਧੀ ਵੀ ਆਖਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਫੈਸਲੇ ਦੀ ਡਿਟੇਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਉਸ ਤੋਂ ਬਾਅਦ ਹੀ ਅਗਲੇ ਕਦਮ ‘ਤੇ ਵਿਚਾਰ ਕੀਤਾ ਜਾਵੇਗਾ।
28 ਦਸੰਬਰ ਦਿਨ ਵੀਰਵਾਰ ਨੂੰ ਹੋਈ ਸੁਣਵਾਈ ਦੌਰਾਨ ਭਾਰਤ ਦੇ ਰਾਜਦੂਤ ਸਮੇਤ ਸਜ਼ਾ ਦਾ ਸਾਮਹਣਾ ਕਰ ਰਹੇ ਅਧਿਕਾਰੀਆਂ ਦੇ ਪਰਿਵਾਰ ਵੀ ਅਦਾਲਤ ਵਿਚ ਮੌਜੂਦ ਸਨ।
ਧਿਆਨ ਰਹੇ ਕਿ ਪਿਛਲੇ ਸਾਲ ਕਤਰ ‘ਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਭਾਰਤੀਆਂ ਨੂੰ ਜਾਸੂਸੀ ਦੇ ਮਾਮਲੇ ‘ਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।

Check Also

ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ’ਤੇ ਅਮਰੀਕਾ ਦੀ ਹਾਲਤ ਖਰਾਬ ਕਰਨ ਦੇ ਲਗਾਏ ਆਰੋਪ

ਕਿਹਾ : ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ’ਚੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੱਢਾਂਗਾ ਬਾਹਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …