Breaking News
Home / ਭਾਰਤ / ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰਣਨੀਤੀ ਮੁਤਾਬਕ ਚੱਲਾਂਗੇ: ਸ਼ਾਹ

ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰਣਨੀਤੀ ਮੁਤਾਬਕ ਚੱਲਾਂਗੇ: ਸ਼ਾਹ

Amit-Shah-1 copy copyਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਨੂੰ ਪੰਜਾਬ ਵਿੱਚ ਭਰਵਾਂ ਹੁੰਗਾਰਾ ਮਿਲਣ ਦੀਆਂ ਰਿਪੋਰਟਾਂ ਨੂੰ ਰੱਦ ਕਰਦਿਆਂ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਜਪਾ ਆਪਣੇ ਰਵਾਇਤੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਮਿਲ ਕੇ ਹੀ ਰਾਜ ‘ਚ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਪੰਜਾਬ ਵਿੱਚ ‘ਆਪ’ ਦੀ ਮੌਜੂਦਗੀ ਨੂੰ ਮੰਨਣ ਤੋਂ ਇਨਕਾਰੀ ਸ਼ਾਹ ਨੇ ਕਿਹਾ ਕਿ ਜਿਹੜੀ ਪਾਰਟੀ ਹੇਠਲੇ ਪੱਧਰ ‘ਤੇ ਲੋਕਾਂ ਨਾਲ ਜੁੜੀ ਹੋਈ ਹੈ ਉਸੇ ਨੂੰ ਲੋਕਾਂ ਦਾ ਸਾਥ ਮਿਲੇਗਾ। ਭਾਜਪਾ ਮੁਖੀ ਨੇ ਕਿਹਾ,’ਪੰਜਾਬ ਦਿੱਲੀ ਨਹੀਂ ਹੈ੩, ਜ਼ਰੂਰੀ ਗੱਲ ਇਹ ਹੈ ਕਿ ਕੀ ਪਾਰਟੀ ਦਾ ਇਥੇ ਕੋਈ ਅਧਾਰ ਹੈ।’ ਪੰਜਾਬ ਬਾਰੇ ਪਾਰਟੀ ਦੀ ਰਣਨੀਤੀ ਦੀ ਗੱਲ ਕਰਦਿਆਂ ਸ਼ਾਹ ਨੇ ਕਿਹਾ ਕਿ ਉਹ ਗਠਜੋੜ ਦੇ ਮੁੱਖ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਯੋਜਨਾ ਮੁਤਾਬਕ ਹੀ ਚੱਲਣਗੇ।

Check Also

ਪਤੰਜਲੀ ਨੇ ਸੁਪਰੀਮ ਕੋਰਟ ’ਚ ਫਿਰ ਮੰਗੀ ਮੁਆਫੀ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਹੁਣ 23 ਅਪ੍ਰੈਲ ਨੂੰ ਹੋਵੇਗੀ ਸੁਣਵਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ …