-17.4 C
Toronto
Friday, January 30, 2026
spot_img
Homeਭਾਰਤਭਾਜਪਾ ਸ਼ਾਇਦ ‘ਡਬਲ ਇੰਜਣ’ ਵਿੱਚ ਤੇਲ ਪਾਉਣਾ ਭੁੱਲੀ : ਪਿ੍ਰਯੰਕਾ

ਭਾਜਪਾ ਸ਼ਾਇਦ ‘ਡਬਲ ਇੰਜਣ’ ਵਿੱਚ ਤੇਲ ਪਾਉਣਾ ਭੁੱਲੀ : ਪਿ੍ਰਯੰਕਾ

ਬੇਰੁਜ਼ਗਾਰੀ ਤੇ ਪੁਰਾਣੀ ਪੈਨਸ਼ਨ ਸਕੀਮ ਦੇ ਮੁੱਦੇ ’ਤੇ ਭਾਜਪਾ ਦੀ ਜੈਰਾਮ ਸਰਕਾਰ ਨੂੰ ਘੇਰਿਆ
ਊਨਾ/ਬਿੳੂਰੋ ਨਿੳੂਜ਼
ਕਾਂਗਰਸ ਆਗੂ ਪਿ੍ਰਯੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਪਿਛਲੇ ਪੰਜ ਸਾਲਾਂ ਤੋਂ ਹਿਮਾਚਲ ਪ੍ਰਦੇਸ਼ ਵਿੱਚ ਹੈ, ਪਰ ਸ਼ਾਇਦ ਉਹ ਇੰਜਣ ਵਿੱਚ ਤੇਲ ਪਾਉਣਾ ਭੁੱਲ ਗਏ। ਪਿ੍ਰਯੰਕਾ ਨੇ ਹਿਮਾਚਲ ਪ੍ਰਦੇਸ਼ ਦੀਆਂ ਅਸੈਂਬਲੀ ਚੋਣਾਂ ਤੋਂ ਪਹਿਲਾਂ ੳੂਨਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੱਤਾਧਾਰੀ ਪਾਰਟੀ ਨੂੰ ਬੇਰੁਜ਼ਗਾਰੀ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੇ ਮੁੱਦਿਆਂ ’ਤੇ ਘੇਰਿਆ। ਕਾਂਗਰਸ ਆਗੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਕਸਰ ਕੀਤੀ ਜਾਂਦੀ ਇਹ ਟਿੱਪਣੀ ਕਿ ਵਾਰ ਵਾਰ ਦਵਾਈਆਂ ਬਦਲਣ ਨਾਲ ਰੋਗ ਦੇ ਇਲਾਜ ’ਚ ਮਦਦ ਨਹੀਂ ਮਿਲਦੀ, ਦੇ ਹਵਾਲੇ ਨਾਲ ਕਿਹਾ ਕਿ ਲੋਕਾਂ ਨੂੰ ਦੱਸਿਆ ਜਾ ਰਿਹੈ ਕਿ ਉਹ ਬਿਮਾਰ ਹਨ ਤੇ ਪੁਰਾਣੀ ਦਵਾਈ ਲੈਣੀ ਜਾਰੀ ਰੱਖਣ। ਪਿ੍ਰਅੰਕਾ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ ਵਿੱਚ ਆਈ ਤਾਂ ਪਹਿਲੀ ਕੈਬਨਿਟ ਮੀਟਿੰਗ ਵਿੱਚ ਸੂਬੇ ਦੇ ਲੋਕਾਂ ਲਈ ਇਕ ਲੱਖ ਨੌਕਰੀਆਂ ਤੇ ਪੁਰਾਣੀ ਪੈਨਸ਼ਨ ਬਹਾਲੀ ਦੇ ਫੈਸਲਿਆਂ ਨੂੰ ਮਨਜ਼ੂਰੀ ਦੇਵੇਗੀ। ਉਨ੍ਹਾਂ ਨੇ ਕਿਹਾ, ‘‘ਚੋਣਾਂ ਹਰ ਪੰਜ ਸਾਲ ਬਾਅਦ ਆਉਂਦੀਆਂ ਹਨ, ਤੇ ਇਸ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਇਹ ਚੋਣਾਂ ਤੁਹਾਡੇ ਭਵਿੱਖ ਦਾ ਫੈਸਲਾ ਕਰਨਗੀਆਂ।’’

RELATED ARTICLES
POPULAR POSTS