Breaking News
Home / ਭਾਰਤ / ਗੁਰਮੀਤ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਪਹੁੰਚੇ

ਗੁਰਮੀਤ ਰਾਮ ਰਹੀਮ ਯੂਪੀ ਦੇ ਬਾਗਪਤ ਆਸ਼ਰਮ ਪਹੁੰਚੇ

ਵੀਡੀਓ ਕਾਨਫਰੰਸਿੰਗ ਜਰੀਏ ਸ਼ਰਧਾਲੂਆਂ ਨਾਲ ਕੀਤੀ ਗੱਲਬਾਤ
ਬਾਗਪਤ/ਬਿਊਰੋ ਨਿਊਜ਼ : ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਅੱਜ ਸ਼ਨੀਵਾਰ ਸਵੇਰੇ ਬਾਗਪਤ (ਯੂਪੀ) ਆਸ਼ਰਮ ਪਹੁੰਚ ਗਏ। ਜਿੱਥੇ ਉਨ੍ਹਾਂ ਵੀਡੀਓ ਕਾਨਫਰੰਸਿੰਗ ਜਰੀਏ ਆਪਣੇ ਸ਼ਰਧਾਲੂਆਂ ਨਾਲ ਗੱਲਬਾਤ ਕੀਤੀ। ਧਿਆਨ ਰਹੇ ਕਿ ਲੰਘੇ ਕੱਲ੍ਹ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 40 ਦਿਨ ਦੀ ਪੈਰੋਲ ਮਿਲੀ ਸੀ। ਹਰਿਆਣਾ ਪੁਲਿਸ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੀ ਬ੍ਰਾਂਚ ਬਾਗਪਤ ਆਸ਼ਰਮ ਲੈ ਕੇ ਪਹੁੰਚੀ ਜਿੱਥੇ ਉਹ 40 ਦਿਨ ਰਹਿਣਗੇ। ਡੇਰਾ ਮੁਖੀ ਨੂੰ ਪੈਰੋਲ ਮਿਲਣ ਦੀਆਂ ਖ਼ਬਰਾਂ ਤੋਂ ਬਾਅਦ ਯੂਪੀ ਡੇਰਾ ਪ੍ਰਬੰਧਕਾਂ ਵੱਲੋਂ ਤਿਆਰੀਆਂ ਜ਼ੋਰ-ਸ਼ੋਰ ਨਾਲ ਕੀਤੀਆਂ ਜਾ ਰਹੀਆਂ ਸਨ। ਰਾਮ ਰਹੀਮ ਨੇ ਆਪਣੇ ਸੰਦੇਸ਼ ਰਾਹੀਂ ਸ਼ਰਧਾਲੂਆਂ ਨੂੰ ਕਿਹਾ ਕਿ ਜਿਸ ਤਰ੍ਹਾਂ ਤੁਹਾਨੂੰ ਕਿਹਾ ਜਾਵੇ, ਉਸੇ ਤਰ੍ਹਾਂ ਹੀ ਮੰਨਣਾ ਹੈ ਅਤੇ ਕਿਸੇ ਨੇ ਵੀ ਆਪਣੀ ਮਨਮਰਜੀ ਨਹੀਂ ਕਰਨੀ। ਰਾਮ ਰਹੀਮ ਨੂੰ ਲੈਣ ਲਈ ਉਨ੍ਹਾਂ ਦੀ ਬੇਟੀ ਹਨੀਪ੍ਰੀਤ ਅਤੇ ਉਨ੍ਹਾਂ ਦਾ ਬਾਡੀਗਾਰਡ ਪ੍ਰੀਤਮ ਸਿੰਘ ਪਹੁੰਚੇ ਸਨ। ਹਨੀਪ੍ਰੀਤ ਦੇ ਨਾਲ ਰਾਮ ਰਹੀਮ ਦੋ ਗੱਡੀਆਂ ’ਚ ਸਵਾਰ ਹੋ ਕੇ ਯੂਪੀ ਦੇ ਬਾਗਪਤ ਆਸ਼ਰਮ ਪਹੁੰਚੇ। ਇਸ ਤੋਂ ਪਹਿਲਾਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਰਾਜਸਥਾਨ ’ਚ ਉਨ੍ਹਾਂ ਦੇ ਜੱਦੀ ਪਿੰਡ ਗੁਰੂਸਰ ਮੋਡੀਆ ਵੀ ਜਾ ਸਕਦੇ ਹਨ। ਰਾਮ ਰਹੀਮ ਆਪਣੇ ਪ੍ਰਮੁੱਖ ਡੇਰੇ ਸਿਰਸਾ ਆਉਣਾ ਚਾਹੁੰਦੇ ਸਨ ਪ੍ਰੰਤੂ ਹਰਿਆਣਾ ਸਰਕਾਰ ਵੱਲੋਂ ਇਸ ਦੀ ਆਗਿਆ ਨਹੀਂ ਦਿੱਤੀ ਗਈ।

 

Check Also

ਉਤਰ ਪ੍ਰਦੇਸ਼ ’ਚ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ 10 ਵਿਅਕਤੀਆਂ ਦੀ ਗਈ ਜਾਨ

ਦੋ ਦਰਜਨ ਦੇ ਲਗਭਗ ਵਿਅਕਤੀ ਹੋਏ ਗੰਭੀਰ ਰੂਪ ਵਿਚ ਜ਼ਖਮੀ ਲਖਨਊ/ਬਿਊਰੋ ਨਿਊਜ਼ : ਉੱਤਰ ਪ੍ਰਦੇਸ਼ …