Breaking News
Home / ਭਾਰਤ / ਭਾਰਤ ‘ਚ ਦਸ ਲੱਖ ਅਬਾਦੀ ਪਿੱਛੇ ਸਿਰਫ 15 ਜੱਜ

ਭਾਰਤ ‘ਚ ਦਸ ਲੱਖ ਅਬਾਦੀ ਪਿੱਛੇ ਸਿਰਫ 15 ਜੱਜ

ਇੰਡੀਆ ਜਸਟਿਸ ਸਿਸਟਮ ਰਿਪੋਰਟ 2025 ‘ਚ ਹੋਇਆ ਖੁਲਾਸਾ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿਚ ਪ੍ਰਤੀ 10 ਲੱਖ ਅਬਾਦੀ ਪਿੱਛੇ ਸਿਰਫ 15 ਜੱਜ ਹਨ, ਜੋ ਲਾਅ ਕਮਿਸ਼ਨ ਦੀ ਪ੍ਰਤੀ 10 ਲੱਖ ਦੀ ਅਬਾਦੀ ਪਿੱਛੇ 50 ਜੱਜਾਂ ਦੀ ਸਿਫਾਰਸ਼ ਤੋਂ ਬਹੁਤ ਘੱਟ ਹਨ। ਜਾਰੀ ‘ਇੰਡੀਆ ਜਸਟਿਸ ਸਿਸਟਮ ਰਿਪੋਰਟ’ 2025 ‘ਚ ਇਹ ਜਾਣਕਾਰੀ ਸਾਹਮਣੇ ਆਈ ਹੈ।
‘ਇੰਡੀਆ ਜਸਟਿਸ ਰਿਪੋਰਟ’ ਅਨੁਸਾਰ, ‘1.4 ਅਰਬ ਲੋਕਾਂ ਲਈ ਭਾਰਤ ‘ਚ 21,285 ਜੱਜ ਹਨ ਜਾਂ ਪ੍ਰਤੀ 10 ਲੱਖ ਅਬਾਦੀ ‘ਤੇ ਤਕਰੀਬਨ 15 ਜੱਜ ਹਨ। ਇਹ ਅੰਕੜਾ 1987 ਦੇ ਲਾਅ ਕਮਿਸ਼ਨ ਦੀ ਪ੍ਰਤੀ 10 ਲੱਖ ਦੀ ਅਬਾਦੀ ਪਿੱਛੇ 50 ਜੱਜਾਂ ਦੀ ਸਿਫਾਰਸ਼ ਤੋਂ ਕਾਫੀ ਘੱਟ ਹੈ।’
ਇਸ ਰਿਪੋਰਟ ‘ਚ ਦੇਸ਼ ਵਿੱਚ ਨਿਆਂ ਪ੍ਰਦਾਨ ਕਰਨ ਦੇ ਮਾਮਲੇ ‘ਚ ਸੂਬਿਆਂ ਦੀ ਸਥਿਤੀ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਰਿਪੋਰਟ ਅਨੁਸਾਰ ਹਾਈਕੋਰਟਾਂ ‘ਚ ਮਨਜ਼ੂਰਸ਼ੁਦਾ ਅਸਾਮੀਆਂ ‘ਚੋਂ 33 ਫੀਸਦ ਖਾਲੀ ਹਨ। ਰਿਪੋਰਟ ‘ਚ 2025 ‘ਚ 21 ਫੀਸਦ ਖਾਲੀ ਅਸਾਮੀਆਂ ਦਾ ਦਾਅਵਾ ਕੀਤਾ ਗਿਆ ਹੈ ਜਿਸ ਤੋਂ ਮੌਜੂਦਾ ਜੱਜਾਂ ‘ਤੇ ਕੰਮ ਦੇ ਵਾਧੂ ਬੋਝ ਬਾਰੇ ਪਤਾ ਲਗਦਾ ਹੈ।
ਰਿਪੋਰਟ ਅਨੁਸਾਰ ਕੌਮੀ ਪੱਧਰ ‘ਤੇ ਅਦਾਲਤਾਂ ਵਿੱਚ ਪ੍ਰਤੀ ਜੱਜ ‘ਤੇ ਔਸਤ ਕੰਮ ਦਾ ਬੋਝ 2200 ਕੇਸਾਂ ਦਾ ਹੈ। ਅਲਾਹਾਬਾਦ ਤੇ ਮੱਧ ਪ੍ਰਦੇਸ਼ ਹਾਈਕੋਰਟਾਂ ‘ਚ ਹਰ ਜੱਜ ‘ਤੇ 15 ਹਜ਼ਾਰ ਕੇਸਾਂ ਦਾ ਬੋਝ ਹੈ। ਰਿਪੋਰਟ ਅਨੁਸਾਰ ਜ਼ਿਲ੍ਹਾ ਅਦਾਲਤਾਂ ‘ਚ ਮਹਿਲਾ ਜੱਜਾਂ ਦੀ ਗਿਣਤੀ 2017 ਦੇ 30 ਫੀਸਦ ਤੋਂ ਵਧ ਕੇ 38.3 ਫੀਸਦ ਹੋ ਗਈ ਹੈ ਅਤੇ 2025 ‘ਚ ਹਾਈ ਕੋਰਟਾਂ ਵਿੱਚ ਮਹਿਲਾ ਜੱਜਾਂ ਦੀ ਗਿਣਤੀ 11.4 ਫੀਸਦ ਤੋਂ ਵਧ ਕੇ 14 ਫੀਸਦ ਹੋ ਗਈ ਹੈ। ਰਿਪੋਰਟ ਅਨੁਸਾਰ ਦਿੱਲੀ ਦੀਆਂ ਜ਼ਿਲ੍ਹਾ ਅਦਾਲਤਾਂ ਦੇਸ਼ ‘ਚ ਸਭ ਤੋਂ ਘੱਟ ਖਾਲੀ ਅਸਾਮੀਆਂ ਵਾਲੀਆਂ ਨਿਆਂਇਕ ਸ਼ਾਖਾਵਾਂ ‘ਚੋਂ ਹਨ ਜਿੱਥੇ 11 ਫੀਸਦ ਖਾਲੀ ਥਾਵਾਂ ਤੇ 45 ਫੀਸਦ ਮਹਿਲਾ ਜੱਜ ਹਨ।

Check Also

ਬੈਂਗਲੁਰੂ ’ਚ ਆਰ.ਸੀ.ਬੀ. ਦੀ ਵਿਕਟਰੀ ਪਰੇਡ ’ਚ ਭਗਦੜ-3 ਮੌਤਾਂ

ਆਰ.ਸੀ.ਬੀ. ਦੀ ਟੀਮ ਨੇ ਜਿੱਤਿਆ ਸੀ ਆਈ.ਪੀ.ਐਲ. ਦਾ ਫਾਈਨਲ ਨਵੀਂ ਦਿੱਲੀ/ਬਿਊਰੋ ਨਿਊਜ਼ ਰਾਇਲ ਚੈਲੰਜਰਜ਼ ਬੈਂਗਲੁਰੂ …