ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤੀ ਪੱਤਰਕਾਰ ਰਵੀਸ਼ ਕੁਮਾਰ ਨੂੰ ‘ਏਸ਼ੀਆ ਦਾ ਨੋਬੇਲ’ ਕਿਹਾ ਜਾਣ ਵਾਲਾ ਰੇਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਹੈ।
ਖ਼ਬਰ ਟੀਵੀ ਚੈਨਲ ‘ਐੱਨਡੀਟੀਵੀ’ ਦੇ ਸੀਨੀਅਰ ਕਾਰਜਕਾਰੀ ਸੰਪਾਦਕ ਰਵੀਸ਼ (44) ਨੂੰ ਮਿਲੇ ਪੁਰਸਕਾਰ ਦੇ ਸੰਦਰਭ ਵਿਚ ਐਵਾਰਡ ਦੇਣ ਵਾਲੀ ਫਾਊਂਡੇਸ਼ਨ ਨੇ ਲਿਖਿਆ ਹੈ ਕਿ ਕੁਮਾਰ ਭਾਰਤ ਦੇ ਸਭ ਤੋਂ ਪ੍ਰਭਾਵਸ਼ਾਲੀ ਪੱਤਰਕਾਰਾਂ ਵਿਚੋਂ ਇਕ ਹਨ।
ਪੁਰਸਕਾਰ ਨੂੰ ਰਵੀਸ਼ ਪੰਜ ਹੋਰ ਸ਼ਖ਼ਸੀਅਤਾਂ ਨਾਲ ਸਾਂਝਾ ਕਰਨਗੇ। ਇਸ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਕੁਮਾਰ ਦਾ ‘ਪ੍ਰਾਈਮ ਟਾਈਮ’ ਪ੍ਰੋਗਰਾਮ ‘ਆਮ ਲੋਕਾਂ ਦੀ ਜ਼ਿੰਦਗੀ ਨਾਲ ਜੁੜੀਆਂ ਉਨ੍ਹਾਂ ਅਸਲ ਮੁਸ਼ਕਲਾਂ ਨੂੰ ਉਜਾਗਰ ਕਰਦਾ ਹੈ ਜੋ ਬਹੁਤ ਘੱਟ ਰਿਪੋਰਟ ਹੁੰਦੀਆਂ ਹਨ’। ਪੁਰਸਕਾਰ ਦੇ ਸੰਦਰਭ ਵਿਚ ਫਾਊਂਡੇਸ਼ਨ ਨੇ ਕਿਹਾ ਹੈ ਕਿ ‘ਜੇ ਤੁਸੀਂ ਲੋਕ ਆਵਾਜ਼ ਬਣ ਜਾਂਦੇ ਹੋ ਤਾਂ ਤੁਸੀਂ ਪੱਤਰਕਾਰ ਹੋ।’ ਜਿਨ੍ਹਾਂ ਚਾਰ ਹੋਰ ਸ਼ਖ਼ਸੀਅਤਾਂ ਨੂੰ ਰੇਮਨ ਮੈਗਸੇਸੇ ਪੁਰਸਕਾਰ ਦਿੱਤਾ ਗਿਆ ਹੈ, ਉਨ੍ਹਾਂ ਵਿਚ ਮਿਆਂਮਾਰ ਦੇ ਕੋ ਸਵੇ ਵਿਨ, ਥਾਈਲੈਂਡ ਦੀ ਅੰਗਖਾਨਾ ਨੀਲਪਾਈਜਿਤ, ਫ਼ਿਲੀਪਾਈਨਜ਼ ਦੇ ਰੇਅਮੁੰਡੋ ਪੁਜੰਤੇ ਤੇ ਦੱਖਣੀ ਕੋਰੀਆ ਦੀ ਕਿਮ ਜੌਂਗ ਕੀ ਸ਼ਾਮਲ ਹਨ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …