Breaking News
Home / ਭਾਰਤ / ਭਾਰਤ-ਚੀਨ ਸਰਹੱਦੀ ਵਿਵਾਦ ਸਮੇਤ ਹੋਰ ਮੁੱਦਿਆਂ ‘ਤੇ ਮੋਦੀ ਨੇ ਟਰੰਪ ਨਾਲ ਕੀਤੀ ਗੱਲਬਾਤ

ਭਾਰਤ-ਚੀਨ ਸਰਹੱਦੀ ਵਿਵਾਦ ਸਮੇਤ ਹੋਰ ਮੁੱਦਿਆਂ ‘ਤੇ ਮੋਦੀ ਨੇ ਟਰੰਪ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫ਼ੋਨ ‘ਤੇ ਭਾਰਤ-ਚੀਨ ਸਰਹੱਦੀ ਵਿਵਾਦ ਸਮੇਤ ਜੀ-7 ਅਤੇ ਕੋਰੋਨਾ ਵਾਇਰਸ ਸਮੇਤ ਹੋਰ ਮੁੱਦਿਆਂ ‘ਤੇ ਗੱਲਬਾਤ ਕੀਤੀ। ਇਹ ਗੱਲਬਾਤ ਇਸ ਸਮੇਂ ਹੋਈ ਹੈ ਜਦ ਕੁਝ ਦਿਨ ਪਹਿਲਾਂ ਹੀ ਡੋਨਾਲਡ ਟਰੰਪ ਨੇ ਭਾਰਤ ਤੇ ਚੀਨ ਵਿਚਾਲੇ ਵਿਚੋਲਗੀ ਨੂੰ ਲੈ ਕੇ ਪ੍ਰਸਤਾਵ ਰੱਖਣ ਦੀ ਗੱਲ ਕਹੀ ਸੀ। ਹਾਲਾਂਕਿ ਟਰੰਪ ਦੀ ਇਸ ਪੇਸ਼ਕਸ਼ ਨੂੰ ਭਾਰਤ ਤੇ ਚੀਨ ਦੋਵਾਂ ਨੇ ਸਿਰੇ ਤੋਂ ਨਾਕਾਰ ਦਿੱਤਾ ਸੀ।
ਇਸ ਗੱਲਬਾਤ ਦੀ ਜਾਣਕਾਰੀ ਖ਼ੁਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਪ੍ਰਧਾਨ ਮੰਤਰੀ ਨੇ ਟਵੀਟ ‘ਤੇ ਲਿਖਿਆ ਕਿ ਕੋਰੋਨਾ ਵਾਇਰਸ ਦੇ ਬਾਅਦ ਵੀ ਭਾਰਤ-ਅਮਰੀਕਾ ਖ਼ੁਸ਼ਹਾਲੀ ਤੇ ਡੂੰਘਾਈ ਦੇ ਮਹੱਤਵਪੂਰਨ ਥੰਮ ਬਣੇ ਰਹਿਣਗੇ। ਮੋਦੀ ਨੇ ਇਕ ਹੋਰ ਟਵੀਟ ‘ਚ ਲਿਖਿਆ ਕਿ ਮੇਰੇ ਦੋਸਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਗੱਲਬਾਤ ਹੋਈ। ਅਸੀਂ ਭਾਰਤ ਤੇ ਚੀਨ ਸਰਹੱਦ ਦੇ ਹਾਲਾਤ, ਜੀ-7, ਕੋਰੋਨਾ ਵਾਇਰਸ ਮਹਾਂਮਾਰੀ ਤੇ ਹੋਰ ਕਈ ਮੁੱਦਿਆਂ ‘ਤੇ ਚਰਚਾ ਕੀਤੀ।

Check Also

ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ

ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …