4.8 C
Toronto
Friday, November 7, 2025
spot_img
Homeਭਾਰਤਪਾਕਿ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਨੂੰ ਫੋਰੈਸਿਕ ਲੈਬ 'ਚ ਭੇਜਿਆ

ਪਾਕਿ ਨੇ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਨੂੰ ਫੋਰੈਸਿਕ ਲੈਬ ‘ਚ ਭੇਜਿਆ

ਕਿਹਾ, ਇਨ੍ਹਾਂ ਵਿਚ ਰਿਕਾਰਡਿੰਗ ਲਈ ਲੱਗੀ ਹੋ ਸਕਦੀ ਹੈ ਚਿੱਪ
ਨਵੀਂ ਦਿੱਲੀ/ਬਿਊਰੋ ਨਿਊਜ਼
ਪਾਕਿਸਤਾਨ ਨੇ ਇਲਜ਼ਾਮ ਲਗਾਇਆ ਹੈ ਕਿ ਕੁਲਭੂਸ਼ਣ ਜਾਧਵ ਦੀ ਪਤਨੀ ਦੀਆਂ ਜੁੱਤੀਆਂ ਇਸ ਲਈ ਵਾਪਸ ਨਹੀਂ ਕੀਤੀਆਂ ਗਈਆਂ, ਕਿਉਂਕਿ ਇਨ੍ਹਾਂ ਵਿਚ ਜਾਸੂਸੀ ‘ਚ ਮੱਦਦ ਕਰਨ ਲਈ ਵਾਲਾ ਕੁਝ ਸਮਾਨ ਲੱਗਾ ਹੋ ਸਕਦਾ ਹੈ। ਪਾਕਿ ਨੇ ਇਨ੍ਹਾਂ ਜੁੱਤੀਆਂ ਨੂੰ ਅੱਜ ਫੋਰੈਸਿਕ ਲੈਬ ਵਿਚ ਭੇਜ ਦਿੱਤਾ ਹੈ। ਚੇਤੇ ਰਹੇ ਕਿ ਜਾਧਵ ਕਰੀਬ ਦੋ ਸਾਲ ਤੋਂ ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਹੈ। ਉਸ ਨੂੰ ਪਾਕਿ ਦੀ ਮਿਲਟਰੀ ਅਦਾਲਤ ਨੇ ਜਾਸੂਸੀ ਦੇ ਦੋਸ਼ਾਂ ਤਹਿਤ ਮੌਤ ਦੀ ਸਜ਼ਾ ਸੁਣਾਈ ਹੈ, ਪਰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੇ ਇਸ ‘ਤੇ ਰੋਕ ਲਗਾ ਦਿੱਤੀ ਸੀ। ਜਾਧਵ ਦੀ ਮਾਂ ਅਤੇ ਪਤਨੀ ਨੇ ਲੰਘੇ ਸੋਮਵਾਰ ਨੂੰ ਇਸਲਾਮਾਬਾਦ ਵਿਚ ਉਸ ਨਾਲ ਮੁਲਾਕਾਤ ਕੀਤੀ ਸੀ। ਪਾਕਿ ਵਲੋਂ ਇਸ ਮੁਲਾਕਾਤ ਨੂੰ ਵੀ ਸ਼ੱਕ ਦੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ, ਹਾਲਾਂਕਿ ਮੁਲਾਕਾਤ ਦੌਰਾਨ ਦੋਵਾਂ ਵਿਚਕਾਰ ਸ਼ੀਸ਼ੇ ਦੀ ਕੰਧ ਬਣਾਈ ਗਈ ਸੀ।

RELATED ARTICLES
POPULAR POSTS