Breaking News
Home / ਭਾਰਤ / ਜੈ ਰਾਮ ਠਾਕੁਰ ਨੇ ਸੰਭਾਲੀ ਦੇਵਭੂਮੀ ਦੀ ਕਮਾਨ

ਜੈ ਰਾਮ ਠਾਕੁਰ ਨੇ ਸੰਭਾਲੀ ਦੇਵਭੂਮੀ ਦੀ ਕਮਾਨ

ਹਿਮਾਚਲ ਦੇ 13ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਸ਼ਿਮਲਾ/ਬਿਊਰੋ ਨਿਊਜ਼
ਜੈ ਰਾਮ ਠਾਕੁਰ ਨੇ ‘ਦੇਵਭੂਮੀ’ ਦੀ ਕਮਾਨ ਸੰਭਾਲਦੇ ਹੋਏ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ ।ઠਸ਼ਿਮਲਾ ਦੇ ਰਿਜ਼ ਮੈਦਾਨ ‘ਤੇ ਹੋਏ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਵੱਲੋਂ ਜੈ ਰਾਮ ਠਾਕੁਰ ਤੋਂ ਇਲਾਵਾ 10 ਕੈਬਨਿਟ ਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ ਗਈ ।ઠਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਸਮੇਤ ਯੂ.ਪੀ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੇ ਹੋਰ ਕਈ ਰਾਜਾਂ ਦੇ ਮੁੱਖ ਮੰਤਰੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ । ਜੈ ਰਾਮ ਠਾਕੁਰ ਸਿਰਾਜ਼ ਵਿਧਾਨ ਸਭਾ ਸੀਟ ਤੋਂ ਲਗਾਤਾਰ ਪੰਜਵੀਂ ਵਾਰ ਚੋਣ ਜਿੱਤ ਕੇ ਆਏ ਹਨ ਤੇ 2009 ਤੋਂ 2013 ਤੱਕ ਹਿਮਾਚਲ ਭਾਜਪਾ ਦੀ ਅਗਵਾਈ ਵੀ ਕਰ ਚੁੱਕੇ ਹਨ।

Check Also

ਸੂਰਤ ਲੋਕ ਸਭਾ ਸੀਟ ਭਾਜਪਾ ਨੇ ਬਿਨਾ ਮੁਕਾਬਲਾ ਜਿੱਤੀ

ਕਾਂਗਰਸੀ ਉਮੀਦਵਾਰ ਦੇ ਕਾਗਜ਼ ਹੋਏ ਰੱਦ, ਬਾਕੀਆਂ ਨੇ ਨਾਮ ਵਾਪਸ ਲਏ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ …