Breaking News
Home / ਭਾਰਤ / ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਸਿਰਸਾ ’ਚ ਪਸਰੀ ਸੁੰਨ – ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲੀ ਸੀ ਧਮਕੀ ਭਰੀ ਈਮੇਲ

ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਮਗਰੋਂ ਡੇਰਾ ਸਿਰਸਾ ’ਚ ਪਸਰੀ ਸੁੰਨ – ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲੀ ਸੀ ਧਮਕੀ ਭਰੀ ਈਮੇਲ

ਪੰਚਕੂਲਾ/ਬਿਊਰੋ ਨਿਊਜ਼
ਜਬਰ ਜਨਾਹ ਦੇ ਦੋਸ਼ਾਂ ਤਹਿਤ ਰੋਹਤਕ ਦੀ ਸੋਨਾਰੀਆ ਜੇਲ੍ਹ ਵਿਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਲੰਘੇ ਕੱਲ੍ਹ ਪੰਚਕੂਲਾ ਦੀ ਸੀਬੀਆਈ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਇਹ ਸਜ਼ਾ ਡੇਰਾ ਸਿਰਸਾ ਦੇ ਮੈਨੇਜਰ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਸੁਣਾਈ ਗਈ। ਡੇਰਾ ਮੁਖੀ ਨੂੰ ਜਦੋਂ ਉਮਰ ਕੈਦ ਦੀ ਸਜਾ ਸੁਣਾਈ ਗਈ ਤਾਂ ਡੇਰਾ ਸਿਰਸਾ ਵਿਚ ਸੁੰਨ ਪਸਰੀ ਗਈ ਅਤੇ ਡੇਰੇ ਵਿਚਲੀ ਮਾਰਕੀਟ ਵੀ ਬੰਦ ਕਰ ਦਿੱਤੀ ਗਈ ਸੀ। ਧਿਆਨ ਰਹੇ ਕਿ ਰਾਮ ਰਹੀਮ ਨੂੰ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਜੱਜ ਨੂੰ ਧਮਕੀ ਭਰੀ ਈਮੇਲ ਵੀ ਮਿਲੀ ਸੀ। ਇਸ ਈਮੇਲ ਬਾਰੇ ਜੱਜ ਨੇ ਰਾਮ ਰਹੀਮ ਤੋਂ ਵੀ ਪੁੱਛਿਆ, ਪਰ ਉਸ ਨੇ ਕੋਈ ਜਾਣਕਾਰੀ ਹੋਣ ਤੋਂ ਇਨਕਾਰ ਕਰ ਦਿੱਤਾ। ਵਿਸ਼ੇਸ਼ ਜੱਜ ਨੇ ਕਿਹਾ ਕਿ ਡਾ. ਮੋਹਿਤ ਗੁਪਤਾ ਦੀ ਇਕ ਈਮੇਲ ਆਈ ਜਿਸ ਵਿਚ ਧਮਕੀ ਦੀ ਬੋਅ ਆ ਰਹੀ ਹੈ। ਧਿਆਨ ਰਹੇ ਕਿ ਰਾਮ ਰਹੀਮ ਹੁਣ ਸਾਰੀ ਉਮਰ ਜੇਲ੍ਹ ਵਿਚ ਹੀ ਰਹੇਗਾ। ਕਿਉਂਕਿ ਉਮਰ ਕੈਦ ਦੀ ਸਜ਼ਾ ਪਹਿਲਾਂ ਚੱਲ ਰਹੀ ਸਜ਼ਾ ਤੋਂ ਬਾਅਦ ਹੀ ਸ਼ੁਰੂ ਹੋਵੇਗੀ।

Check Also

ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ

ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …