2.6 C
Toronto
Friday, November 7, 2025
spot_img
Homeਪੰਜਾਬਅੰਮਿ੍ਰਤਸਰ ’ਚ ਪਤਨੀ ਦੇ ਖ਼ੁਦਕੁਸ਼ੀ ਮਾਮਲੇ ’ਚ ਗਿ੍ਰਫ਼ਤਾਰ ਪਤੀ ਨੇ ਥਾਣੇ ’ਚ...

ਅੰਮਿ੍ਰਤਸਰ ’ਚ ਪਤਨੀ ਦੇ ਖ਼ੁਦਕੁਸ਼ੀ ਮਾਮਲੇ ’ਚ ਗਿ੍ਰਫ਼ਤਾਰ ਪਤੀ ਨੇ ਥਾਣੇ ’ਚ ਕੀਤੀ ਖ਼ੁਦਕੁਸ਼ੀ – ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ

ਅੰਮਿ੍ਰਤਸਰ/ਬਿਊਰੋ ਨਿਊਜ਼
ਅੰਮਿ੍ਰਤਸਰ ਦੇ ਪੁਲਿਸ ਸਟੇਸ਼ਨ ਡੀ. ਡਵੀਜ਼ਨ ਵਿਚ ਹਿਰਾਸਤ ਵਿਚ ਲਏ ਗਏ ਇਕ ਨੌਜਵਾਨ ਨੇ ਹਵਾਲਾਤ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਿ੍ਰਤਕ ਨੌਜਵਾਨ ਦਾ ਨਾਮ ਦਿਲਪਰੀਤ ਸਿੰਘ ਦੱਸਿਆ ਗਿਆ ਹੈ। ਖੁਦਕੁਸ਼ੀ ਕਰਨ ਵਾਲਾ ਦਿਲਪਰੀਤ ਸਿੰਘ, ਜਿਸਦੀ ਉਮਰ ਤਕਰੀਬਨ 31 ਸਾਲ ਹੈ ਅਤੇ ਉਹ ਅੰਮਿ੍ਰਤਸਰ ਦੇ ਕਟੜਾ ਭਾਈ ਸੰਤ ਸਿੰਘ ਦਾ ਰਹਿਣ ਵਾਲਾ ਸੀ। ਧਿਆਨ ਰਹੇ ਕਿ ਦੋ ਪਹਿਲਾਂ ਹੀ ਦਿਲਪਰੀਤ ਦੀ ਪਤਨੀ ਪਰਮਜੀਤ ਕੌਰ ਨੇ ਵੀ ਘਰ ਵਿਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਦੌਰਾਨ ਦਿਲਪਰੀਤ ਦੇ ਸਹੁਰਿਆਂ ਦੀ ਸ਼ਿਕਾਇਤ ’ਤੇ ਉਸ ਨੂੰ ਪੁਲਿਸ ਨੇ ਗਿ੍ਰਫਤਾਰ ਕਰ ਲਿਆ ਸੀ। ਦਿਲਪਰੀਤ ਵਲੋਂ ਹਵਾਲਾਤ ਦੇ ਅੰਦਰ ਹੀ ਖੁਦਕੁਸ਼ੀ ਕਰ ਲਏ ਜਾਣ ਤੋਂ ਬਾਅਦ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।

RELATED ARTICLES
POPULAR POSTS