ਐਚ ਐਸ ਫੂਲਕਾ ਨੇ ਕਿਹਾ – ਭਾਜਪਾ ‘ਚ ਨਹੀਂ ਹੋ ਰਿਹਾ ਹਾਂ ਸ਼ਾਮਲ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇਣ ਉਪਰੰਤ ਫੂਲਕਾ ਨੂੰ ਭਾਜਪਾ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਆਰ.ਪੀ ਸਿੰਘ ਵੱਲੋਂ ਕੀਤੀ ਗਈ। ਪਰ ਫੂਲਕਾ ਵੱਲੋਂ ਪਹਿਲੋਂ ਹੀ ਕਿਸੇ ਸਿਆਸੀ ਧਿਰ ਨਾਲ ਨਾ ਜੁੜਨ ਦੇ ਬਿਆਨ ਦਿੱਤੇ ਗਏ ਸਨ।ઠ ਫੂਲਕਾ ਨੇ ਦੱਸਿਆ ਕਿ ਉਹ ਭਾਜਪਾ ਆਗੂ ਆਰ.ਪੀ ਸਿੰਘ ਦੀ ਪੇਸ਼ਕਸ਼ ਲਈ ਧੰਨਵਾਦ ਕਰਦੇ ਹਨ, ਪਰ ਉਹ ਜਨਤਾ ਨਾਲ ਕੀਤੇ ਵਾਅਦੇ ਨੂੰ ਤੋੜ ਨਹੀਂ ਸਕਦੇ। ਉਨ੍ਹਾਂ ਆਰ ਪੀ ਸਿੰਘ ਨੂੰ ਚੰਗਾ ਦੋਸਤ ਵੀ ਦੱਸਿਆ, ਫੂਲਕਾ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਸਿਆਸੀ ਧਿਰਾਂ ਤੋਂ ਪਰ੍ਹਾਂ ਹੋ ਕੇ ਉਹ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹਨ। ਇਸ ਲਈ ਉਹਨਾਂ ਦਾ ਭਾਜਪਾ ਵਿਚ ਸ਼ਾਮਲ ਹੋਣ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਜ਼ਿਕਰਯੋਗ ਹੈ ਕਿ ਸਿਆਸੀ ਅਤੇ ਮੀਡੀਆ ਦੇ ਗਲਿਆਰੇ ਵਿਚ ਇਹ ਚਰਚਾ ਛਿੜੀ ਹੋਈ ਹੈ ਕਿ ਭਾਜਪਾ ਅੰਮ੍ਰਿਤਸਰ ਦੀ ਸੀਟ ਤੋਂ ਐਚ ਐਸ ਫੂਲਕਾ ਨੂੰ ਲੋਕ ਸਭਾ ਦੀ ਚੋਣ ਲੜਾਉਣਾ ਚਾਹੁੰਦੀ ਹੈ ਅਤੇ ਫਿਲਹਾਲ ਫੂਲਕਾ ਨੇ ਭਾਜਪਾ ਵਿਚ ਸ਼ਾਮਲ ਹੋਣ ਦੀ ਗੱਲ ਨਕਾਰ ਦਿੱਤੀ ਹੈ।
Check Also
ਪੰਜਾਬ ’ਚ ‘ਆਪ’ ਦੇ ਪ੍ਰਧਾਨ ਬਣੇ ਅਮਨ ਅਰੋੜਾ
ਅਮਨਸ਼ੇਰ ਸਿੰਘ ਕਲਸੀ ਨੂੰ ਮਿਲੀ ਉਪ ਪ੍ਰਧਾਨਗੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦਾ …