Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਪਿਆ ਘਾਟਾ

ਕਰੋਨਾ ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਪਿਆ ਘਾਟਾ

3.4 ਬਿਲੀਅਨ ਡਾਲਰ ਗੁਆ ਸਕਦੀਆਂ ਕੈਨੇਡੀਅਨ ਯੂਨੀਵਰਸਿਟੀਜ਼
ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਇਸ ਸਾਲ 3.4 ਬਿਲੀਅਨ ਡਾਲਰ ਗੁਆ ਸਕਦੀਆਂ ਹਨ। ਇਹ ਖੁਲਾਸਾ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਤੋਂ ਹੋਇਆ। ਫੌਰਨ ਸਟੂਡੈਂਟਸ ਦੀ ਗਿਣਤੀ ਵਿੱਚ ਆਈ ਕਮੀ ਕਾਰਨ ਕੈਨੇਡੀਅਨ ਯੂਨੀਵਰਸਿਟੀਜ਼ ਨੂੰ ਇਹ ਨੁਕਸਾਨ ਜਰਨਾ ਹੋਵੇਗਾ।
ਇਸ ਹਫਤੇ ਪ੍ਰਕਾਸ਼ਿਤ ਹੋਈ ਰਿਪੋਰਟ ਵਿੱਚ ਸਟੈਟੇਸਟਿਕਸ ਕੈਨੇਡਾ ਨੇ 2020-2021 ਸਕੂਲ ਯੀਅਰ ਲਈ ਅੰਦਾਜ਼ਨ ਯੂਨੀਵਰਸਿਟੀ ਬਜਟ ਵਿੱਚ ਪਏ ਘਾਟੇ ਦਾ ਖੁਲਾਸਾ ਕਰਨ ਦੀ ਕੋਸ਼ਿਸ਼ ਕੀਤੀ। ਏਜੰਸੀ ਨੇ ਆਖਿਆ ਕਿ ਯੂਨੀਵਰਸਿਟੀ ਨੂੰ ਬਹੁਤੀ ਕਮਾਈ ਟਿਊਸ਼ਨ ਫੀਸ ਤੋਂ ਹੀ ਹੁੰਦੀ ਹੈ। 2013-2014 ਵਿੱਚ ਸਕੂਲ ਫੰਡਿੰਗ ਦਾ ਬਹੁਤਾ ਹਿੱਸਾ, ਜੋ ਕਿ 24.7 ਫੀ ਸਦੀ ਬਣਦਾ ਸੀ, ਟਿਊਸ਼ਨ ਫੀਸ ਤੋਂ ਹੀ ਆਇਆ ਸੀ ਅਤੇ 2018-19 ਵਿੱਚ ਟਿਊਸ਼ਨ ਫੀਸ ਤੋਂ 29.4 ਫੀ ਸਦੀ ਕਮਾਈ ਹੋਈ ਸੀ।
ਯੂਨੀਵਰਸਿਟੀ ਦੀ ਆਮਦਨ ਸਰਕਾਰੀ ਫੰਡਾਂ ਤੋਂ ਵੀ ਹੁੰਦੀ ਹੈ, ਜੋ ਕਿ 45.8 ਫੀ ਸਦੀ ਤੱਕ ਹੈ। ਸਟੈਟੇਸਟਿਕਸ ਕੈਨੇਡਾ ਨੇ ਆਖਿਆ ਕਿ ਟਿਊਸ਼ਨ ਫੀਸ ਵਿੱਚ ਵਾਧਾ ਵਿਦੇਸ਼ੀ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਕਾਰਨ ਹੋਇਆ। ਵਿਦੇਸ਼ੀ ਵਿਦਿਆਰਥੀ ਕੈਨੇਡੀਅਨ ਨਾਗਰਿਕਾਂ ਨਾਲੋਂ ਪੰਜ ਗੁਣਾਂ ਵਧੇਰੇ ਫੀਸ ਅਦਾ ਕਰਦੇ ਹਨ। 2017-18 ਵਿੱਚ ਇੱਕਲੇ ਫੌਰਨ ਵਿਦਿਆਰਥੀਆਂ ਨੇ ਟਿਊਸ਼ਨ ਫੀਸ ਦਾ 40 ਫੀ ਸਦੀ ਅਦਾ ਕੀਤਾ।ਇਸ ਲਈ ਸਟੈਟੇਸਟਿਕਸ ਕੈਨੇਡਾ ਅਨੁਸਾਰ ਯੂਨੀਵਰਸਿਟੀਜ਼ ਨੂੰ ਇਸ ਵਾਰੀ 377 ਮਿਲੀਅਨ ਡਾਲਰ ਤੋਂ ਲੈ ਕੇ 3.4 ਬਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਜਿਸ ਤੋਂ ਭਾਵ ਹੈ ਕਿ ਇਸ ਅਕਾਦਮਿਕ ਸਾਲ ਵਿੱਚ 0.8 ਫੀ ਸਦੀ ਤੋਂ 7.5 ਫੀ ਸਦੀ ਦਾ ਘਾਟਾ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …