11.9 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਤੂਫਾਨ ਕਾਰਨ ਓਨਟਾਰੀਓ 'ਚ10 ਵਿਅਕਤੀਆਂ ਦੀ ਮੌਤ

ਤੂਫਾਨ ਕਾਰਨ ਓਨਟਾਰੀਓ ‘ਚ 10 ਵਿਅਕਤੀਆਂ ਦੀ ਮੌਤ

ਓਨਟਾਰੀਓ : ਸ਼ਨੀਵਾਰ ਨੂੰ ਉਨਟਾਰੀਓ ਵਿੱਚ ਆਏ ਘਾਤਕ ਤੂਫਾਨ ਤੋਂ ਬਾਅਦ ਦਰਹਾਮ ਰੀਜਨ ਦੇ ਕਈ ਸਕੂਲਾਂ ਤੇ ਟੋਰਾਂਟੋ ਦੇ ਇੱਕ ਸਕੂਲ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਤੂਫਾਨ ਕਾਰਨ ਹੋਏ ਨੁਕਸਾਨ ਤੋਂ ਅਜੇ ਵੀ ਕਮਿਊਨਿਟੀਜ਼ ਪੂਰੀ ਤਰ੍ਹਾਂ ਉਭਰ ਨਹੀਂ ਸਕੀਆਂ। ਅਜੇ ਵੀ ਸਾਫ ਸਫਾਈ ਦਾ ਕੰਮ ਚੱਲ ਰਿਹਾ ਹੈ। ਇਸ ਦੌਰਾਨ ਕਈ ਕਮਿਊਨਿਟੀਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਤੇ ਅਜੇ ਵੀ ਕਈ ਥਾਂਵਾਂ ਉੰਤੇ ਡਿੱਗੇ ਹੋਏ ਰੁੱਖਾਂ ਤੇ ਬਿਜਲੀ ਦੇ ਖੰਭਿਆਂ ਨੂੰ ਹਟਾਉਣ ਦਾ ਕੰਮ ਜਾਰੀ ਹੈ। ਇਸ ਤੂਫਾਨ ਕਾਰਨ ਓਟਵਾ ਵਿੱਚ ਖਾਸਤੌਰ ਉੱਤੇ ਭਾਰੀ ਨੁਕਸਾਨ ਹੋਇਆ, ਕਈ ਰੀਜਨਜ਼ ਵਿੱਚ ਤਾਂ ਇਸ ਕਲੀਨ-ਅੱਪ ਦੇ ਕੰਮ ਨੂੰ ਚਾਰ ਦਿਨਾਂ ਦਾ ਸਮਾਂ ਵੀ ਲੱਗ ਸਕਦਾ ਹੈ।
ਮਈ ਦੇ ਲਾਂਗ ਵੀਕੈਂਡ ਉੱਤੇ ਓਨਟਾਰੀਓ ਦੇ ਦੱਖਣੀ ਹਿੱਸੇ ਤੇ ਕਿਊਬਿਕ ਵਿੱਚ ਆਏ ਖਤਰਨਾਕ ਤੂਫਾਨ ਕਾਰਨ ਘੱਟੋ ਘੱਟ 10 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਸੈਂਕੜੇ ਲੋਕਾਂ ਨੂੰ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨਾ ਪੈ ਰਿਹਾ ਹੈ।
ਤੇਜ਼ ਹਵਾਵਾਂ ਕਾਰਨ ਕਈ ਰੁੱਖ ਡਿੱਗਣ ਨਾਲ ਓਨਟਾਰੀਓ ਵਿੱਚ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਿਊਬਿਕ ਵਿੱਚ ਇੱਕ ਮਹਿਲਾ ਦੀ ਮੌਤ ਉਸ ਸਮੇਂ ਹੋਈ ਜਦੋਂ ਓਟਵਾ ਰਿਵਰ ਵਿੱਚ ਬੋਟ ਚਲਾਉਂਦੇ ਸਮੇਂ ਤੂਫਾਨ ਆਉਣ ਕਾਰਨ ਉਸ ਦੀ ਬੋਟ ਪਾਣੀ ਦੇ ਵਿਚ ਪਲਟ ਗਈ। ਐਤਵਾਰ ਦੁਪਹਿਰ ਨੂੰ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਸੀ। ਹਾਲਾਤ ਹਾਲੇ ਵੀ ਨਾਜ਼ੁਕ ਬਣੇ ਹੋਏ ਨੇ। ਉਥੇ ਦੂਸਰੇ ਪਾਸੇ, ਸਿਟੀ ਆਫ ਓਟਵਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਕਈ ਇਲਾਕਿਆਂ ਵਿੱਚ ਸੜਕਾਂ ਤੇ ਸਾਈਡਵਾਕਜ਼ ਉੱਤੇ ਰੁੱਖ ਡਿੱਗ ਜਾਣ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਦੱਸਿਆ ਜਾ ਰਿਹਾ ਹੈ, ਕਿ 200 ਤੋਂ ਵੀ ਵੱਧ ਹਾਈਡਰੋ ਪੋਲਜ਼ ਨੂੰ ਤੂਫਾਨ ਕਾਰਨ ਨੁਕਸਾਨ ਪਹੁੰਚਿਆ ਹੈ ਅਤੇ ਕੁੱਝ ਹਾਈਡਰੋ ਪੋਲਜ਼ ਦੀ ਮੁਰੰਮਤ ਕਰਕੇ ਉਨ੍ਹਾਂ ਨੂੰ ਕੰਮ ਵਿੱਚ ਲਿਆਂਦਾ ਜਾਵੇਗਾ ਪਰ ਬਹੁਤੇ ਪੋਲ ਨਵੇਂ ਲਾਉਣੇ ਪੈਣਗੇ ਕਿਉਂਕਿ ਉਨ੍ਹਾਂ ਦੀ ਮੁਰੰਮਤ ਨਹੀਂ ਹੋ ਸਕਦੀ। ਹਾਈਡਰੋ ਓਟਵਾ ਅਨੁਸਾਰ ਇਸ ਸਮੇਂ 170,000 ਤੋਂ ਜ਼ਿਆਦਾ ਲੋਕ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਨ ਲਈ ਮਜਬੂਰ ਹੋ ਗਏ ਹਨ ਤੇ ਹਾਈਡਰੋ ਕਿਊਬਿਕ ਦੇ ਅਨੁਸਾਰ 370,000 ਲੋਕਾਂ ਨੂੰ ਬਿਜਲੀ ਤੋਂ ਬਿਨਾਂ ਗੁਜ਼ਾਰਾ ਕਰਨਾ ਪੈ ਰਿਹਾ ਹੈ।

RELATED ARTICLES
POPULAR POSTS