Breaking News
Home / ਜੀ.ਟੀ.ਏ. ਨਿਊਜ਼ / ਅੰਗਰੇਜ਼ ਕਿਸਾਨ ਨੇ ਉਗਾਇਆ ਸਾਢੇ 11 ਕੁਇੰਟਲ ਦਾ ਪੇਠਾ

ਅੰਗਰੇਜ਼ ਕਿਸਾਨ ਨੇ ਉਗਾਇਆ ਸਾਢੇ 11 ਕੁਇੰਟਲ ਦਾ ਪੇਠਾ

ਐਬਟਸਫੋਰਡ : ਕੈਨੇਡਾ ਦੇ ਸ਼ਹਿਰ ਲਲੋਇਡ ਮਨਿਸਟਰ ਨਿਵਾਸੀ ਅੰਗਰੇਜ਼ ਕਿਸਾਨ ਡੌਨ ਨੇ ਆਪਣੇ ਖੇਤ ‘ਚ 2537 ਪੌਂਡ ਭਾਵ 11 ਕੁਇੰਟਲ 50 ਕਿੱਲੋ ਦਾ ਪੇਠਾ ਉਗਾਇਆ ਹੈ। ਕੈਨੇਡਾ ਦੇ ਇਤਿਹਾਸ ‘ਚ ਹੁਣ ਤੱਕ ਦਾ ਇਹ ਸਭ ਤੋਂ ਵੱਧ ਵਜ਼ਨ ਵਾਲਾ ਪੇਠਾ ਹੈ, ਜਿਸ ਨੂੰ ਦੂਰ-ਦੁਰਾਡੇ ਤੋਂ ਵੀ ਲੋਕ ਦੇਖਣ ਆ ਰਹੇ ਹਨ। ਡੌਨ ਨੇ ਆਪਣੇ ਖੇਤ ‘ਚ ਬੀਤੇ ਮਈ ਮਹੀਨੇ 2365 ਵੋਲਫ ਕਿਸਮ ਦੇ ਪੇਠੇ ਦਾ ਬੀਜ਼ ਬੀਜਿਆ ਸੀ। ਡੌਨ ਤੇ ਉਸ ਦੀ ਪਤਨੀ ਟੀਨਾ ਨੇ ਪੇਠੇ ਦੀ ਵੇਲ ਵਾਸਤੇ ਖਾਦ, ਪਾਣੀ ਤੇ ਸਪਰੇਅ ਦਾ ਪੂਰਾ ਖਿਆਲ ਰੱਖਿਆ ਤੇ ਪੇਠੇ ਨੂੰ ਗਰਮੀ ਤੇ ਧੁੱਪ ਤੋਂ ਬਚਾ ਕੇ ਰੱਖਣ ਲਈ ਪਲਾਸਟਿਕ ਪੇਪਰ ਦਾ ਇਕ ਸ਼ੈੱਡ ਬਣਾਇਆ ਗਿਆ। ਡੌਨ ਨੇ ਇਸ ਨੂੰ ਘੈਂਟ ਪੇਠੇ ਦਾ ਨਾਂਅ ਦਿੱਤਾ ਹੈ। ਇਹ ਪੇਠਾ ਕਰੇਨ ਨਾਲ ਚੁੱਕ ਕੇ ਇਕ ਵੱਡੇ ਕੰਡੇ ‘ਤੇ ਤੋਲਿਆ ਗਿਆ। ਡੌਨ ਨੇ ਦੱਸਿਆ ਕਿ ਉਹ ਇਸ ਪੇਠੇ ਨੂੰ 31 ਅਕਤੂਬਰ ਹੈਲੋਵੀਨ ਵਾਲੇ ਦਿਨ ਤੱਕ ਆਪਣੇ ਘਰ ਅੱਗੇ ਰੱਖੇਗਾ। ਫਿਰ ਇਸ ਦੇ ਬੀਜ ਕੱਢ ਕੇ ਬਾਕੀ ਦੇ ਪੇਠੇ ਦੀ ਖਾਦ ਤਿਆਰ ਕਰੇਗਾ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …