ਬਰੈਂਪਟਨ : ਰੂਬੀ ਸਹੋਤਾ ਤੇ ਲਿਬਰਲ ਪਾਰਟੀ ਆਫ ਕੈਨੇਡਾ ਵੱਲੋਂ ਕੈਨੇਡਾ ਨੂੰ ਅੱਗੇ ਲਿਜਾਣ ਲਈ ਆਪਣੇ ਪਲੈਨ ਦਾ ਖੁਲਾਸਾ ਕੀਤਾ ਗਿਆ। ਬਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਨੇ ਆਖਿਆ ਕਿ ਪਿਛਲੇ 18 ਮਹੀਨਿਆਂ ਤੋਂ ਕੈਨੇਡੀਅਨਜ਼ ਨੂੰ ਇਸ ਸਦੀ ਦੇ ਸਭ ਤੋਂ ਵੱਡੇ ਸੰਕਟ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਵੱਲੋਂ ਮਾਸਕ ਪਾਏ ਗਏ ਤੇ ਇੱਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਖੁਦ ਨੂੰ ਘਰਾਂ ਵਿੱਚ ਬੰਦ ਕੀਤਾ ਗਿਆ। ਉਨ੍ਹਾਂ ਘਰਾਂ ਤੋਂ ਕੰਮ ਕੀਤਾ ਤੇ ਉਨ੍ਹਾਂ ਦੇ ਬੱਚਿਆਂ ਨੇ ਵਰਚੂਅਲ ਤੌਰ ਉੱਤੇ ਪੜ੍ਹਾਈ ਕੀਤੀ। ਹੁਣ ਉਹ ਜਿੰਦਗੀ ਨੂੰ ਪਹਿਲਾਂ ਵਾਂਗ ਲੀਹ ਉੱਤੇ ਲਿਆਉਣ ਲਈ ਟੀਕਾਕਰਣ ਵੀ ਕਰਵਾ ਰਹੇ ਹਨ। ਕੋਵਿਡ-19 ਮਹਾਂਮਾਰੀ ਨੂੰ ਖਤਮ ਕਰਨ ਲਈ ਕੈਨੇਡੀਅਨਜ਼ ਆਪਣੇ ਇਰਾਦੇ ਉੱਤੇ ਦ੍ਰਿੜ੍ਹ ਰਹੇ ਤੇ ਹੁਣ ਉਨ੍ਹਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਮੱਧ ਵਰਗ ਦਾ ਵਿਕਾਸ ਕਰਨ ਤੇ ਭਵਿੱਖ ਦੇ ਨਿਰਮਾਣ ਦਾ ਸਮਾਂ ਆ ਗਿਆ ਹੈ। ਸਾਰਿਆਂ ਨੂੰ ਅੱਗੇ ਲਿਜਾਣਾ ਹੀ ਲਿਬਰਲ ਪਾਰਟੀ ਦਾ ਪਲੈਨ ਹੈ ਤੇ ਸਿਰਫ ਸਾਡੀ ਪਾਰਟੀ ਕੋਲ ਹੀ ਅਜਿਹੀ ਟੀਮ ਹੈ ਜਿਹੜੀ ਕੋਵਿਡ-19 ਖਿਲਾਫ ਲੜਾਈ ਖਤਮ ਕਰ ਸਕਦੀ ਹੈ ਤੇ ਕੈਨੇਡਾ ਨੂੰ ਪਹਿਲਾਂ ਵਾਂਗ ਰਹਿਣ ਲਈ ਬਿਹਤਰ ਥਾਂ ਬਣਾ ਸਕਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …