Breaking News
Home / ਜੀ.ਟੀ.ਏ. ਨਿਊਜ਼ / ਲਿਬਰਲਾਂ ਨੇ 2021 ਲਈ ਜਾਰੀ ਕੀਤਾ ਆਪਣਾ ਪਲੇਟ ਫਾਰਮ

ਲਿਬਰਲਾਂ ਨੇ 2021 ਲਈ ਜਾਰੀ ਕੀਤਾ ਆਪਣਾ ਪਲੇਟ ਫਾਰਮ

ਚੰਗੀ ਸਿਹਤ, ਕਿਫਾਇਤੀ ਘਰ, ਚਾਈਲਡਕੇਅਰ ਤੇ ਵਧੀਆ ਵਾਤਾਵਰਣ ਮੁਹੱਈਆ ਕਰਵਾਉਣ ਦਾ ਟਰੂਡੋ ਨੇ ਕੀਤਾ ਵਾਅਦਾ
ਓਟਵਾ : ਫੈਡਰਲ ਲਿਬਰਲਾਂ ਨੇ ਦੇਸ਼ ਨੂੰ ਕੋਵਿਡ-19 ਮਹਾਂਮਾਰੀ ਤੋਂ ਬਾਹਰ ਕੱਢਣ ਲਈ ਪੂਰੀ ਯੋਜਨਾ ਦਾ ਖੁਲਾਸਾ ਕੀਤਾ। ਇਸ ਦੇ ਨਾਲ ਹੀ 2021 ਲਈ ਜਾਰੀ ਕੀਤੇ ਗਏ ਪਲੇਟਫਾਰਮ ਵਿੱਚ ਨਵੀਂ ਫੰਡਿੰਗ, ਕਿਫਾਇਤ ਤੇ ਸਮਾਨਤਾ ਵਰਗੇ ਮੁੱਦਿਆਂ ਸਬੰਧੀ ਵਾਅਦੇ ਕੀਤੇ ਗਏ। ਟੋਰਾਂਟੋ ਵਿੱਚ ਕਰਵਾਏ ਗਏ ਇੱਕ ਈਵੈਂਟ ਵਿੱਚ ਲਿਬਰਲ ਆਗੂ ਜਸਟਿਨ ਟਰੂਡੋ ਨੇ 82 ਪੰਨਿਆਂ ਦਾ ਦਸਤਾਵੇਜ ਜਾਰੀ ਕਰਦਿਆਂ ਯੰਗ ਕੈਨੇਡੀਅਨਜ਼, ਪਰਿਵਾਰਾਂ ਤੇ ਪਹਿਲੀ ਵਾਰੀ ਘਰ ਖਰੀਦਣ ਵਾਲਿਆਂ ਅਤੇ ਮੁੜ ਆਪਣੇ ਪੈਰਾਂ ਉੱਤੇ ਖੜ੍ਹਾਂ ਹੋਣ ਦੀ ਕੋਸ਼ਿਸ਼ ਕਰਨ ਵਾਲੇ ਬਿਜਨਸਾਂ ਨੂੰ ਰਿਆਇਤਾਂ ਦੇਣ ਦਾ ਵਾਅਦਾ ਕੀਤਾ। ਟਰੂਡੋ ਨੇ ਆਖਿਆ ਕਿ ਇਨ੍ਹਾਂ ਚੋਣਾਂ ਵਿੱਚ ਤੁਹਾਡੇ ਕੋਲ ਇਹ ਤੈਅ ਕਰਨ ਦਾ ਮੌਕਾ ਹੋਵੇਗਾ ਕਿ ਤੁਹਾਡੇ ਅਗਲੇ 18 ਮਹੀਨੇ ਜਾਂ ਅਗਲੇ 18 ਸਾਲ ਕਿਹੋ ਜਿਹੇ ਹੋਣਗੇ। ਉਨ੍ਹਾਂ ਆਖਿਆ ਕਿ ਅਸੀਂ ਸਾਰਿਆਂ ਨੂੰ ਚੰਗੀ ਸਿਹਤ, ਕਿਫਾਇਤੀ ਘਰ, ਚਾਈਲਡਕੇਅਰ ਤੇ ਕਲਾਈਮੇਟ ਲਈ ਯੋਜਨਾ ਮੁਹੱਈਆ ਕਰਾਵਾਂਗੇ। ਤਿੰਨ ਮੁੱਖ ਫੈਡਰਲ ਪਾਰਟੀਆਂ ਵਿੱਚ ਲਿਬਰਲ ਹੀ ਹਨ ਜਿਹੜੇ ਪਲੇਟਫਾਰਮ ਜਾਰੀ ਕਰਨ ਵਾਲੇ ਆਖਰੀ ਹਨ। ਇਹ ਪਲੇਟਫਾਰਮ ਟੀਵੀਏ ਵੱਲੋਂ ਫਰੈਂਚ ਵਿੱਚ ਹੋਣ ਵਾਲੀ ਆਗੂਆਂ ਦੀ ਪਹਿਲੀ ਬਹਿਸ ਤੋਂ ਇੱਕ ਦਿਨ ਪਹਿਲਾਂ ਜਾਰੀ ਕੀਤਾ ਗਿਆ ਹੈ। ਇਸ ਵਿੱਤੀ ਵਰ੍ਹੇ ਵਿੱਚ ਲਿਬਰਲਾਂ ਨੇ 13 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਹੈ ਤੇ ਅਗਲੇ ਪੰਜ ਸਾਲਾਂ ਵਿੱਚ 78 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ ਹੈ।
ਲਿਬਰਲਾਂ ਨੇ ਮਹਾਂਮਾਰੀ ਤੋਂ ਬਾਅਦ ਅਰਥਚਾਰੇ, ਹੈਲਥ ਰਿਕਵਰੀ ਲਈ ਹੋਰ ਖਰਚਾ ਕਰਨ ਦਾ ਤਹੱਈਆ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਅਗਲੇ ਕੁੱਝ ਸਾਲਾਂ ਵਿੱਚ ਅਫਗਾਨਿਸਤਾਨ ਤੋਂ ਰਫਿਊਜੀਆਂ ਦੀ ਗਿਣਤੀ ਅਗਲੇ ਕੁੱਝ ਸਾਲਾਂ ਵਿੱਚ ਵਧਾਉਣ ਲਈ 350 ਮਿਲੀਅਨ ਡਾਲਰ ਖਰਚਣ ਦਾ ਕਰਾਰ ਵੀ ਕੀਤਾ ਹੈ। ਇਸ ਦੇ ਨਾਲ ਹੀ ਨਵੇਂ ਗੰਨ ਕੰਟਰੋਲ ਦੀ ਸੀਰੀਜ ਨੂੰ ਲਾਗੂ ਕਰਨ ਲਈ ਵੀ ਕੰਮ ਕਰਨ ਦਾ ਵਾਅਦਾ ਕੀਤਾ ਗਿਆ ਹੈ। ਇਹ ਪਲੇਟਫਾਰਮ ਛੇ ਮੁੱਖ ਵੰਨਗੀਆਂ ਵਿੱਚ ਵੰਡਿਆ ਗਿਆ ਹੈ ਮਹਾਂਮਾਰੀ, ਹਾਊਸਿੰਗ, ਹੈਲਥ ਕੇਅਰ, ਅਰਥਚਾਰਾ, ਕਲਾਈਮੇਟ ਚੇਂਜ ਤੇ ਸੁਲ੍ਹਾ। ਲਿਬਰਲਾਂ ਨੇ ਅਗਲੇ ਪੰਜ ਸਾਲਾਂ ਵਿੱਚ ਰੈਜੀਡੈਂਸੀਅਲ ਸਕੂਲਜ ਦੇ ਮੁੱਦੇ ਨੂੰ ਸਾਂਭਣ ਲਈ ਸੱਚ, ਨਿਆਂ ਤੇ ਮਲ੍ਹਮ ਲਾਉਣ ਦੀਆ ਪਹਿਲਕਦਮੀਆਂ ਕਰਨ ਲਈ 2 ਬਿਲੀਅਨ ਡਾਲਰ ਖਰਚਣ ਦਾ ਵਾਅਦਾ ਕੀਤਾ। ਲਿਬਰਲਾਂ ਨੇ ਆਪਣੇ ਪਲੇਟਫਾਰਮ ਵਿੱਚ ਆਖਿਆ ਕਿ ਫੈਡਰਲ ਪੱਧਰ ਉੱਤੇ ਰੈਗੂਲੇਟ ਕੀਤੇ ਜਾਣ ਵਾਲੇ ਸੈਕਟਰ ਵਿੱਚ ਵਰਕਰਜ ਲਈ ਪੰਜ ਦਿਨਾਂ ਦੀ ਪੇਡ ਲੀਵ ਦੀ ਵੀ ਪੇਸ਼ਕਸ਼ ਕੀਤੀ ਹੈ। ਲਿਬਰਲਾਂ ਨੇ ਇਹ ਵੀ ਆਖਿਆ ਕਿ ਉਹ ਘੱਟ ਤੋਂ ਘੱਟ ਟੈਕਸ ਰੂਲ ਵੀ ਲਿਆਉਣਾ ਚਾਹੁੰਦੇ ਹਾਂ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …