ਲੰਘੇ ਕੱਲ੍ਹ ਜਲਿਆਂਵਾਲੇ ਬਾਗ ‘ਚ ਸਥਾਪਿਤ ਕੀਤਾ ਗਿਆ ਸੀ ਸ਼ਹੀਦ ਦਾ ਬੁੱਤ
ਅੰਮ੍ਰਿਤਸਰ/ਬਿਊਰੋ ਨਿਊਜ਼
ਲੰਘੇ ਕੱਲ੍ਹ ਜਲਿਆਂਵਾਲੇ ਬਾਗ ਵਿਚ ਸ਼ਹੀਦ ਊਧਮ ਸਿੰਘ ਦਾ ਬੁੱਤ ਸਥਾਪਤ ਕੀਤਾ ਗਿਆ। ਇਸ ਮੌਕੇ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਸੂਬਾ ਸਰਕਾਰ ਦੇ ਮੰਤਰੀਆਂ ਨੇ ਵੱਡਾ ਸਮਾਗਮ ਕਰਕੇ ਕਈ ਐਲਾਨ ਵੀ ਕੀਤੇ। ਇਹ ਬੁੱਤ ਦਾ ਨਿਰਮਾਣ ਅੰਤਰਰਾਸ਼ਟਰੀ ਕੰਬੋਜ ਸਮਾਜ ਵੱਲੋਂ ਕਰਵਾਇਆ ਗਿਆ ਹੈ, ਪਰ ਦੋਵੇਂ ਸਰਕਾਰਾਂ ਨੇ ਇਸ ਬੁੱਤ ਦਾ ਖਰਚਾ ਤਾਂ ਕੀ ਦੇਣਾ ਸੀ ਬਲਕਿ ਕੰਬੋਜ ਸਮਾਜ ਤੋਂ 50 ਹਜ਼ਾਰ ਰੁਪਇਆ ਜੀਐੱਸਟੀ ਦੇ ਰੂਪ ਵਿਚ ਵਸੂਲਿਆ ਗਿਆ। ਊਧਮ ਸਿੰਘ ਦੇ ਬੁੱਤ ਦੀ ਲੰਬਾਈ ਲਗਭਗ 11 ਫੁੱਟ ਹੈ, ਅੰਤਰਰਾਸ਼ਟਰੀ ਕੰਬੋਜ ਸਮਾਜ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਬੌਬੀ ਕੰਬੋਜ ਨੇ ਦੱਸਿਆ ਕਿ ਬੁੱਤ ਦੀ ਸਥਾਪਨਾ ‘ਤੇ 10 ਲੱਖ ਰੁਪਇਆ ਦਾ ਖਰਚਾ ਆਇਆ ਹੈ।
Check Also
ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ
ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …