Breaking News
Home / ਪੰਜਾਬ / ਬੈਂਸ ਭਰਾ ਵਿਧਾਨ ਸਭਾ ‘ਚ ਫਿਰ ਚੁੱਕਣਗੇ ਪਾਣੀਆਂ ਦਾ ਮੁੱਦਾ

ਬੈਂਸ ਭਰਾ ਵਿਧਾਨ ਸਭਾ ‘ਚ ਫਿਰ ਚੁੱਕਣਗੇ ਪਾਣੀਆਂ ਦਾ ਮੁੱਦਾ

ਸਪੀਕਰ ਨੂੰ ਲਿਖਿਆ ਪੱਤਰ, ਕਿਹਾ – ਸੁਪਰੀਮ ਕੋਰਟ ਦਾ ਫੈਸਲਾ ਐਕਟ ਖਿਲਾਫ ਖੜ੍ਹਾ ਹੈ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਇਕ ਵਾਰ ਫਿਰ ਚਰਚਾ ਵਿਚ ਆਵੇਗਾ। ਵਿਧਾਇਕ ਬੈਂਸ ਭਰਾਵਾਂ ਸਿਮਰਜੀਤ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਨੇ ਸਪੀਕਰ ਨੂੰ ਪੱਤਰ ਲਿਖ ਕੇ ਕਿਹਾ ਹੈ ਕਿ ਵਿਧਾਨ ਸਭਾ ਸੈਸ਼ਨ ਦੌਰਾਨ ਪੰਜਾਬ ਪੁਨਰ ਗਠਨ ਐਕਟ-1966 ਤਹਿਤ ਕੇਂਦਰ ਨੂੰ ਪੁੱਛਿਆ ਜਾਵੇ ਕਿ ਉਹ ਐਕਟ ਤਹਿਤ ਪਾਣੀਆਂ ਦਾ ਫੈਸਲਾ ਕਰ ਰਹੇ ਹਨ। ਬੈਂਸਾਂ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਐਕਟ ਖ਼ਿਲਾਫ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਦੀ ਉਲੰਘਣਾ ਹੈ।
ਇਸ ਤੋਂ ਪਹਿਲਾਂ ਬੈਂਸ ਭਰਾਵਾਂ ਨੇ ਬਾਦਲ ਸਰਕਾਰ ਮੌਕੇ 16 ਨਵੰਬਰ, 2016 ਨੂੰ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਮਤੇ ਨੂੰ ਕੇਂਦਰ ਨੂੰ ਭੇਜਣ ਲਈ ਕਿਹਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਦੇ ਪਾਣੀਆਂ ਦੇ ਮੁੱਲ ਦਾ ਬਿੱਲ ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਭੇਜਿਆ ਜਾਵੇ। ਇਸ ਸਬੰਧੀ ਵੀ ਸਪੀਕਰ ਰਾਣਾ ਕੇਪੀ ਨੂੰ ਪੱਤਰ ਲਿਖਿਆ ਗਿਆ ਹੈ।

Check Also

ਸ਼ਿਕਾਇਤ ਕਰਨ ’ਤੇ 24 ਘੰਟਿਆਂ ’ਚ ਵਾਪਸ ਮਿਲੇਗੀ ਜ਼ਬਤ ਰਾਸ਼ੀ : ਚੋਣ ਕਮਿਸ਼ਨ ਦਾ ਫੈਸਲਾ

ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੂੰ ਲੈ …