2.3 C
Toronto
Wednesday, January 7, 2026
spot_img
Homeਪੰਜਾਬਸਿੱਧੂ ਦੇ ਅਸਤੀਫ਼ੇ 'ਤੇ ਕੈਪਟਨ ਅਮਰਿੰਦਰ ਨੇ ਕਿਹਾ

ਸਿੱਧੂ ਦੇ ਅਸਤੀਫ਼ੇ ‘ਤੇ ਕੈਪਟਨ ਅਮਰਿੰਦਰ ਨੇ ਕਿਹਾ

ਪਹਿਲਾਂ ਅਸਤੀਫ਼ਾ ਪੜ੍ਹਾਂਗਾ, ਫਿਰ ਫ਼ੈਸਲਾ ਕਰਾਂਗਾ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਵਲੋਂ ਪੰਜਾਬ ਕੈਬਨਿਟ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਹ ਪਹਿਲਾਂ ਸਿੱਧੂ ਦਾ ਅਸਤੀਫ਼ਾ ਪੜ੍ਹਨਗੇ ਅਤੇ ਫਿਰ ਫ਼ੈਸਲਾ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਨਾਲ ਉਨ੍ਹਾਂ ਦਾ ਕੋਈ ਮਸਲਾ ਨਹੀਂ ਹੈ। ਕੈਬਨਿਟ ਵਿਚ ਫੇਰ ਬਦਲ ਕਰਨ ਤੋਂ ਬਾਅਦ ਵਜ਼ਾਰਤ ਦਾ ਮਹੱਤਵਪੂਰਨ ਵਿਭਾਗ ਉਨ੍ਹਾਂ ਨੇ ਸਿੱਧੂ ਨੂੰ ਦਿੱਤਾ ਸੀ, ਪਰ ਪੰਜਾਬ ਕੈਬਨਿਟ ਨੂੰ ਛੱਡਣਾ ਸਿੱਧੂ ਦਾ ਆਪਣਾ ਫ਼ੈਸਲਾ ਹੈ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਸਿੱਧੂ ਨੇ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ‘ਤੇ ਅਸਤੀਫ਼ਾ ਭੇਜਿਆ ਹੈ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਇਸ ਨੂੰ ਪੜ੍ਹਨਗੇ ਅਤੇ ਫਿਰ ਫ਼ੈਸਲਾ ਕਰਨਗੇ। ਕੈਪਟਨ ਅਮਰਿੰਦਰ ਨੇ ਕਿਹਾ ਕਿਜੇਕਰ ਸਿੱਧੂ ਆਪਣੇ ਵਿਭਾਗ ਦਾ ਕੰਮ ਹੀ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਵਿਚ ਕੁਝ ਨਹੀਂ ਕਰ ਸਕਦੇ।

RELATED ARTICLES
POPULAR POSTS