Breaking News
Home / ਪੰਜਾਬ / ਜ਼ਮੀਨ ਤੋਂ ਅਸਮਾਨ ਤੱਕ ਸਾਲ ਭਰ ਰੁੱਝੀ ਰਹੀ ਪੰਜਾਬ ਪੁਲਿਸ

ਜ਼ਮੀਨ ਤੋਂ ਅਸਮਾਨ ਤੱਕ ਸਾਲ ਭਰ ਰੁੱਝੀ ਰਹੀ ਪੰਜਾਬ ਪੁਲਿਸ

ਖਾਕੀ ਵਰਦੀ ‘ਤੇ ਇਹ ਦਾਗ ਚੰਗੇ ਨਹੀਂ
ਪੰਜਾਬ ਪੁਲਿਸ ਦੀ ਖਾਕੀ ਵਰਦੀ ਵਿਚ ਕਈ ਕਾਲੀਆਂ ਭੇਡਾਂ ਵੀ ਮੌਜੂਦ ਹਨ, ਜਿਸ ਕਾਰਨ ਖਾਕੀ ਅਕਸਰ ਦਾਗਦਾਰ ਹੁੰਦੀ ਰਹੀ ਹੈ। ਇਸ ਸਾਲ ਦਾ ਸਭ ਤੋਂ ਵੱਡਾ ਧੱਬਾ ਲਵਾਇਆ ਜਲੰਧਰ ਦੇ ਪਾਦਰੀ ਐਂਥਨੀ ਮੈਡੇਸਰੀ ਕੇਸ ਵਿਚ ਸ਼ਾਮਲ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿਘ ਨੇ। ਪਾਦਰੀ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਘਰੋਂ ‘ਅਣ ਐਲਾਨੀ ਨਕਦੀ’ ਦੀ ਬਰਾਮਦਗੀ ਦੇ ਨਾਂ’ਤੇ 16.65 ਕਰੋੜ ਰੁਪਏ ਖੰਨਾ ਪੁਲਿਸ ਨੇ ਚੁੱਕੇ, ਜਦਕਿ ਖੰਨਾ ਪੁਲਿਸ ਨੇ ਬੜੇ ਜ਼ੋਰ ਸ਼ੋਰ ਨਾਲ ਐਲਾਨ ਕੀਤਾ ਕਿ ਪੁਲਿਸ ਨੇ 9.66 ਕਰੋੜ ਰੁਪਏ ਬਰਾਮਦ ਕੀਤੇ।
ਇਸ ਵਾਹ-ਵਾਹ ਖੱਟਣ ਦੇ ਚੱਕਰ ਵਿਚ ਪੁਲਿਸ ਦੀ ਰਾਸ਼ਟਰੀ ਪੱਧਰ ‘ਤੇ ਕਿਰਕਰੀ ਹੋਈ ਕਿਉਂਕਿ ਫਾਦਰ ਐਂਥਨੀ ਨੇ ਦਸਤਾਵੇਜ਼ਾਂ ਦੇ ਅਧਾਰ ‘ਤੇ ਸਾਬਤ ਕਰ ਦਿੱਤਾ ਕਿ ਉਨ੍ਹਾਂ ਦੇ ਇਥੋਂ ਰਾਸ਼ੀ 16.65 ਕਰੋੜ ਹੀ ਚੁੱਕੀ ਗਈ ਸੀ। ਬਾਅਦ ਵਿਚ ਪੰਜਾਬ ਪੁਲਿਸ ਨੇ ਆਪਣਾ ਅਕਸ ਬਚਾਉਣ ਦੀ ਕੋਸ਼ਿਸ਼ ਵਿਚ ਜਾਂਚ ਕੀਤੀ ਅਤੇ ਪਤਾ ਲੱਗਾ ਕਿ ਪੰਜਾਬ ਪੁਲਿਸ ਦੇ ਹੀ ਵਰਦੀਧਾਰੀ ਬੇਈਮਾਨ ਨਿਕਲੇ। ਕਾਫੀ ਮੁਸ਼ੱਕਤ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਵਲੋਂ ਕੇਰਲ ਦੇ ਕੋਚੀ ਤੋਂ ਆਪਣੇ ਹੀ ਦੋ ਏਐਸਆਈ ਜੋਗਿੰਦਰ ਸਿੰਘ ਅਤੇ ਏਐਸਆਈ ਰਾਜਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਲਗਭਗ 2.50 ਕਰੋੜ ਰੁਪਏ ਰਿਕਵਰ ਹੋਣ ਦਾ ਦਾਅਵਾ ਕੀਤਾ ਗਿਆ ਸੀ। ਉਥੇ ਹੀ ਨਸ਼ੇ ਦੇ ਕਾਰੋਬਾਰ ਅਤੇ ਨਸ਼ਾ ਕਾਰੋਬਾਰੀਆਂ ਦੇ ਨਾਲ ਨੇੜਤਾ ਵਾਲੇ ਕਈ ਪੁਲਿਸ ਮੁਲਾਜ਼ਮਾਂ ਦਾ ਵੀ ਖੁਲਾਸਾ ਹੋਇਆ। ਅਜਿਹੇ ਮੁਲਾਜ਼ਮਾਂ ਖਿਲਾਫ ਕਾਰਵਾਈ ਕਰਨ ਲਈ ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਕਾਫੀ ਚਰਚਾ ਵਿਚ ਰਹੇ, ਜਿਨ੍ਹਾਂ ਨੇ ਨਸ਼ੇ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਵਜ੍ਹਾ ਨਾਲ ਇਕ ਹੀ ਦਿਨ ਵਿਚ 11 ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਾਹਰ ਕੀਤਾ, ਜਿਨ੍ਹਾਂ ਵਿਚ 6 ਤਤਕਾਲੀ ਐਸਐਚਓ ਸ਼ਾਮਲ ਸਨ।
ਇਸਦੇ ਨਾਲ ਹੀ ਪਟਿਆਲਾ ਪੁਲਿਸ ਵਿਚ ਹੀ ਤਾਇਨਾਤ ਏਐਸਆਈ ਪਤੀ-ਪਤਨੀ ਰੇਨੂ ਬਾਲਾ ਅਤੇ ਸੁਰਿੰਦਰ ਸਿੰਘ ਨੂੰ ਵੀ ਨਸ਼ਾ ਸਮੱਗਲਿੰਗ ਦੇ ਕਾਰੋਬਾਰ ਵਿਚ ਸ਼ਾਮਲ ਹੋਣ ਅਤੇ ਸਮੱਗਲਰਾਂ ਦੀ ਮੱਦਦ ਕਰਨ ਦੇ ਮਾਮਲੇ ਵਿਚ ਨੌਕਰੀ ਤੋਂ ਬਾਹਰ ਦਾ ਰਸਤਾ ਵਿਖਾਇਆ ਗਿਆ। ਓਧਰ ਇਸ ਤਰ੍ਹਾਂ ਦੇ ਹੀ ਕੁਝ ਹੋਰ ਮਾਮਲਿਆਂ ਵਿਚ ਏਐਸਆਈ ਜਗਜੀਤ ਸਿੰਘ, ਏਐਸਆਈ ਸਰਬਜੀਤ ਸਿੰਘ, ਹੈਡ ਕਾਂਸਟੇਬਲ ਗੁਰਪ੍ਰੀਤ ਸਿੰਘ, ਗਗਨਦੀਪ ਸਿੰਘ, ਕਾਂਸਟੇਬਲ ਅਮਨਦੀਪ ਸਿੰਘ ‘ਤੇ ਵੀ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ, ਜਦੋਂ ਕਿ 532 ਕਿਲੋ ਹੈਰੋਇਨ ਦੀ ਬਰਾਮਦਗੀ ਦੇ ਮਾਮਲੇ ਵਿਚ ਸ਼ੱਕੀ ਏ.ਐਸ.ਆਈ. ਅਵਤਾਰ ਸਿੰਘ ਵਲੋਂ ਪੁਲਿਸ ਹਿਰਾਸਤ ਦੌਰਾਨ ਏ.ਕੇ. 47 ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਕਈ ਸਵਾਲ ਖੜ੍ਹੇ ਕਰ ਗਿਆ।

Check Also

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਨੂੰ ਸਹੁੰ ਚੁਕਾਈ

ਅਰਵਿੰਦ ਕੇਜਰੀਵਾਲ ਨੇ ਸਾਰੇ ਸਰਪੰਚਾਂ ਨੂੰ ਵਧਾਈ ਦਿੱਤੀ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ ਮੰਤਰੀ ਭਗਵੰਤ …