ਭਾਟੀਆ ਨੂੰ ਹਰਾ ਕੇ ਸਿੱਧੂ ਪਹਿਲੀ ਵਾਰ ਸੰਸਦ ਮੈਂਬਰ ਬਣੇ ਸੀ, ਉਹੀ ਭਾਟੀਆ ਅੱਜ ਸਿੱਧੂ ਦੇ ਹੱਕ ਵਿਚ ਨਿੱਤਰੇ
ਬਾਜਵਾ ਨੇ ਕਿਹਾ, ਕੋਈ ਚਾਰ ਦਿਨ ਪਹਿਲਾਂ ਪਾਰਟੀ ਜੁਆਇਨ ਕਰਕੇ ਮੁੱਖ ਮੰਤਰੀ ਨਹੀਂ ਬਣ ਸਕਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਅੱਜ ਅੰਮ੍ਰਿਤਸਰ ਵਿਚ ਸਿਆਸਤ ਦਾ ਅਜੀਬ ਦ੍ਰਿਸ਼ ਦੇਖਣ ਨੂੰ ਮਿਲਿਆ। ਰਘੂਨੰਦਨ ਲਾਲ ਭਾਟੀਆ ਨੂੰ ਹਰਾ ਕੇ ਪਹਿਲੀ ਵਾਰ ਨਵਜੋਤ ਸਿੱਧੂ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਬਣੇ ਸਨ। ਅੱਜ ਉਹੀ ਭਾਟੀਆ ਸਿੱਧੂ ਦੇ ਹੱਕ ਵਿਚ ਜੰਮਕੇ ਪ੍ਰਚਾਰ ਕਰਦੇ ਰਹੇ। ਛੇ ਵਾਰ ਸੰਸਦ ਮੈਂਬਰ ਰਹਿ ਚੁੱਕੇ ਭਾਟੀਆ ਮਾਝੇ ਦੇ ਸੀਨੀਅਰ ਕਾਂਗਰਸੀ ਆਗੂ ਹਨ। ਸਿੱਧੂ ਨੇ ਜਿਸ ਭਾਟੀਆ ‘ਤੇ ਸ਼ਬਦੀ ਵਾਰ ਕਰ-ਕਰ ਕੇ ਪਹਿਲੀ ਵਾਰ ਲੋਕ ਸਭਾ ਚੋਣ ਜਿੱਤੀ ਸੀ, ਉਸੇ ਭਾਟੀਆ ਵਿਚ ਅੱਜ ਉਨ੍ਹਾਂ ਨੂੰ ਭੀਸ਼ਮ ਪਿਤਾਮਾ ਨਜ਼ਰ ਆ ਰਹੇ ਹਨ। ਸਿੱਧੂ ਲਕਸ਼ਮੀ ਕਾਂਤਾ ਚਾਵਲਾ ਕੋਲ ਵੀ ਅਸ਼ੀਰਵਾਦ ਲੈਣ ਪਹੁੰਚੇ।
ਦੂਜੇ ਪਾਸੇ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੋਈ ਵੀ ਚਾਰ ਦਿਨਾਂ ਵਿਚ ਪਾਰਟੀ ਜੁਆਇਨ ਕਰਕੇ ਮੁੱਖ ਮੰਤਰੀ ਨਹੀਂ ਬਣ ਸਕਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਹੁਦੇ ਬਾਰੇ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਪਾਰਟੀ ਨਾਲ ਕੋਈ ਡੀਲ ਨਹੀਂ ਹੋਈ। ਸਿੱਧੂ ਬਾਰੇ ਬੋਲਦਿਆਂ ਬਾਜਵਾ ਨੇ ਕਿਹਾ ਕਿ ਪਾਰਟੀ ਵਿੱਚ 40-40 ਸਾਲ ਤੋਂ ਕੰਮ ਕਰ ਰਹੇ ਲੀਡਰ ਕਿਸੇ ਮੂਰਤੀ ਨੂੰ ਮੱਥਾ ਨਹੀਂ ਟੇਕਣਗੇ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …