ਡਾਕਟਰਾਂ ਨੇ ਪੰਜ ਦਿਨ ਲਈ ਮੁਕੰਮਲ ਅਰਾਮ ਕਰਨ ਦੀ ਦਿੱਤੀ ਸੀ ਸਲਾਹ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਵਲੋਂ ਲਗਾਤਾਰ 80 ਤੋਂ ਵੱਧ ਚੋਣ ਰੈਲੀਆਂ ਕਰਨ ਕਰਕੇ ਉਨ੍ਹਾਂ ਦੀ ਆਵਾਜ਼ ਵਿਚ ਸਮੱਸਿਆ ਆ ਗਈ ਸੀ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਪੰਜ ਦਿਨ ਲਈ ਮੁਕੰਮਲ ਅਰਾਮ ਕਰਨ ਲਈ ਕਿਹਾ ਸੀ। ਸਿੱਧੂ ਨੇ ਅੱਜ ਟਵੀਟ ਕਰਕੇ ਕਿਹਾ ਹੈ ਕਿ ਹੁਣ ਬਿਲਕੁਲ ਠੀਕ ਹਨ। ਤਿੰਨ ਦਿਨਾਂ ਦੇ ਆਰਾਮ ਨੇ ਚੰਗਾ ਕੰਮ ਕੀਤਾ ਹੈ। ਮੈਂ ਫਿੱਟ ਤੇ ਬਿਹਤਰ ਮਹਿਸੂਸ ਕਰ ਰਿਹਾ ਹਾਂ। ਚੌਥੀ ਰਾਤ ਵੀ ਆਰਾਮ ਕਾਫੀ ਕੰਮ ਕਰੇਗਾ ਅਤੇ ਕੱਲ੍ਹ ਉਹ ਚੰਡੀਗੜ੍ਹ ਵਾਪਸ ਆ ਜਾਣਗੇ। ਨਵਜੋਤ ਸਿੱਧੂ ਨੇ ਰਾਜਸਥਾਨ, ਛੱਤੀਸਗੜ੍ਹ, ਮੱਧ ਪ੍ਰਦੇਸ਼ ਤੇ ਤੇਲੰਗਾਨਾ ਵਿਧਾਨ ਸਭਾ ਚੋਣਾਂ ਸਬੰਧੀ ਕਾਂਗਰਸ ਉਮੀਦਵਾਰਾਂ ਦੇ ਪੱਖ ਵਿਚ 17 ਦਿਨਾਂ ਵਿਚ 80 ਤੋਂ ਜ਼ਿਆਦਾ ਰੈਲੀਆਂ ਨੂੰ ਸੰਬੋਧਨ ਕੀਤਾ ਸੀ। ਇਨ੍ਹਾਂ ਦਿਨਾਂ ਵਿਚ ਹੀ ਸਿੱਧੂ ਕਰਤਾਰਪੁਰ ਸਾਹਿਬ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਪਾਕਿਸਤਾਨ ਵੀ ਗਏ ਸਨ। ਧਿਆਨ ਰਹੇ ਕਿ ਡਾਕਟਰਾਂ ਨੇ ਕਿਹਾ ਸੀ ਕਿ ਜੇਕਰ ਸਿੱਧੂ ਹੁਣ ਜ਼ਿਆਦਾ ਬੋਲਦੇ ਹਨ ਤਾਂ ਉਨ੍ਹਾਂ ਦੀ ਅਵਾਜ਼ ਜਾ ਸਕਦੀ ਹੈ।

