ਮੋਦੀ ਨੇ ਭਾਰਤ ਵਿੱਚ ਵਿਕਾਸ ਦੀਆਂ ਸੰਭਾਵਨਾਵਾਂ ‘ਤੇ ਦਿੱਤਾ ਜ਼ੋਰ
ਨਿਊਯਾਰਕ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਵਿੱਚ ਪ੍ਰਮੁੱਖ ਤਕਨਾਲੋਜੀ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ (ਸੀਈਓ) ਦੇ ਨਾਲ ਇੱਕ ‘ਸਾਰਥਕ’ ਗੋਲਮੇਜ਼ ਕਾਨਫਰੰਸ ਵਿੱਚ ਹਿੱਸਾ ਲਿਆ ਅਤੇ ਭਾਰਤ ਵਿੱਚ ਵਿਕਾਸ ਦੀ ਸੰਭਾਵਨਾ ‘ਤੇ ਜ਼ੋਰ ਦਿੱਤਾ ਅਤੇ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਲਈ ਪਹਿਲਕਦਮੀਆਂ ਬਾਰੇ ਚਰਚਾ ਕੀਤੀ। ਇਹ ਮੁਲਾਕਾਤ ਮੋਦੀ ਦੇ ਤਿੰਨ ਦਿਨਾਂ ਅਮਰੀਕਾ ਦੌਰੇ ਦੇ ਦੂਜੇ ਦਿਨ ਐਤਵਾਰ ਨੂੰ ‘ਲੋਟaੇ ਨਿਊਯਾਰਕ ਪੈਲੇਸ ਹੋਟਲ’ ਵਿੱਚ ਹੋਈ। ਮੀਟਿੰਗ ਵਿੱਚ ਏਆਈ, ‘ਕੁਆਂਟਮ ਕੰਪਿਊਟਿੰਗ’ ਅਤੇ ‘ਸੈਮੀਕੰਡਕਟਰ’ ਵਰਗੀਆਂ ਅਤਿ-ਆਧੁਨਿਕ ਤਕਨੀਕਾਂ ‘ਤੇ ਕੰਮ ਕਰ ਰਹੀਆਂ 15 ਪ੍ਰਮੁੱਖ ਅਮਰੀਕੀ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ।
ਮੈਸਾਚਿਊਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਮਆਈਟੀ) ਸਕੂਲ ਆਫ਼ ਇੰਜਨੀਅਰਿੰਗ ਵੱਲੋਂ ਕਰਵਾਈ ਇਸ ਕਾਨਫਰੰਸ ਵਿੱਚ ਗੂਗਲ ਦੇ ਸੀਈਓ ਸੁੰਦਰ ਪਿਚਾਈ, ਅਡੋਬ ਦੇ ਸੀਈਓ ਸ਼ਾਂਤਨੂ ਨਰਾਇਣ, ਐਕਸੇਂਚਰ ਦੇ ਸੀਈਓ ਜੂਲੀ ਸਵੀਟ ਅਤੇ ਐੱਨਵੀਆਈਡੀਆ ਦੇ ਸੀਈਓ ਜੇਨਸਨ ਹੁਆਂਗ ਸਮੇਤ ਅਮਰੀਕਾ ਦੀਆਂ ਚੋਟੀ ਦੀਆਂ ਟੈਕਨਾਲੋਜੀ ਕੰਪਨੀਆਂ ਦੇ ਸੀਈਓਜ਼ ਨੇ ਹਿੱਸਾ ਲਿਆ। ਗੋਲਮੇਜ਼ ਵਿੱਚ ਹਿੱਸਾ ਲੈਣ ਵਾਲੇ ਹੋਰਾਂ ਵਿੱਚ ਏਐਮਡੀ ਦੇ ਸੀਈਓ ਲੀਜ਼ਾ ਸੂ, ਐੱਚਪੀ ਇੰਕ ਦੇ ਸੀਈਓ ਐਨਰਿਕ ਲੋਰੇਸ, ਆਈਬੀਐੱਮ ਦੇ ਸੀਈਓ ਅਰਵਿੰਦ ਕ੍ਰਿਸ਼ਨਾ, ਮਾਡਰਨਾ ਦੇ ਚੇਅਰਮੈਨ ਡਾ. ਨੂਬਰ ਅਫਯਾਨ ਅਤੇ ਵੇਰੀਜੋਨ ਦੇ ਸੀਈਓ ਹੰਸ ਵੈਸਟਬਰਗ ਸ਼ਾਮਲ ਸਨ।
Check Also
ਭਾਰਤ ਅਤੇ ਮਾਲਦੀਵ ਵਿਚਾਲੇ ਕਰੰਸੀ ਅਦਲਾ-ਬਦਲੀ ਸਮਝੌਤਾ
ਪੀਐਮ ਨਰਿੰਦਰ ਮੋਦੀ ਨੇ ਮਾਲਦੀਵ ਨੂੰ 40 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ ਨਵੀਂ ਦਿੱਲੀ/ਬਿਊਰੋ …