ਨੇਪਾਲ ਵਿਖੇ ਮੰਤਰੀ ਪੱਧਰ ਦੀ ਬੈਠਕ ਦੌਰਾਨ ਹੋਵੇਗੀ ਗੱਲਬਾਤ
ਇਸਲਾਮਾਬਾਦ/ਬਿਊਰੋ ਨਿਊਜ਼
ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਅਸਫਲ ਹੋਣ ਤੋਂ ਬਾਅਦ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਸਲਾਹਕਾਰ ਸਰਤਾਜ ਅਜ਼ੀਜ਼ ਇਸ ਹਫ਼ਤੇ ਨੇਪਾਲ ਵਿਚ ਹੋਣ ਵਾਲੀ ਦਕਸ਼ੇਸ ਦੀ ਮੰਤਰੀ ਪੱਧਰੀ ਬੈਠਕ ਦੇ ਦੌਰਾਨ ਗੱਲਬਾਤ ਕਰ ਸਕਦੇ ਹਨ। ਸੁਸ਼ਮਾ ਤੇ ਅਜ਼ੀਜ਼ 16 ਤੇ 17 ਮਾਰਚ ਨੂੰ ਸਾਰਕ ਪਰਿਸ਼ਦ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿਚ ਭਾਗ ਲੈਣ ਲਈ ਪੋਖਰਾ ਵਿਚ ਹੋਣਗੇ। ਇੱਕ ਸੀਨੀਅਰ ਪਾਕਿਸਤਾਨੀ ਅਧਿਕਾਰੀ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ ਇਸਲਾਮਾਬਾਦ ਕਿਸੇ ਵੀ ਸਮੇਂ ਗੱਲਬਾਤ ਸ਼ੁਰੂ ਕਰਨ ਤੇ ਨੇਪਾਲ ਵਿਚ ਅਜ਼ੀਜ਼ ਤੇ ਸੁਸ਼ਮਾ ਵਿਚਕਾਰ ਬੈਠਕ ਆਯੋਜਿਤ ਕਰਾਏ ਜਾਣ ਨੂੰ ਲੈ ਕੇ ਤਿਆਰ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …