ਵਾਸ਼ਿੰਗਟਨ : ਅਮਰੀਕੀ ਸੈਨੇਟ ਨੇ ਹਿਊਸਟਨ ਵਿਚ ਇੱਕ ਡਾਕਖਾਨੇ ਦਾ ਨਾਂ ਸਿੱਖ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਣ ਸਬੰਧੀ ਬਿੱਲ ਪਾਸ ਕਰ ਦਿੱਤਾ ਹੈ। ਪਿਛਲੇ ਸਾਲ ਧਾਲੀਵਾਲ ਆਪਣੀ ਟਰੈਫਿਕ ਡਿਊਟੀ ‘ਤੇ ਸੀ ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਸੀ।
ਹਿਊਸਟਨ ਵਿਚ 315 ਐੱਡਿਕਸ ਹੌਵੈੱਲ ਰੋਡ ‘ਤੇ ਸਥਿਤ ਡਾਕਖਾਨੇ ਦਾ ਨਾਮ ‘ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫਿਸ ਬਿਲਡਿੰਗ’ ਰੱਖਣ ਸਬੰਧੀ ਬਿੱਲ ਅਮਰੀਕੀ ਸੰਸਦ ਦੇ ਹੇਠਲੇ ਸਦਨ ਵੱਲੋਂ ਸਤੰਬਰ ਮਹੀਨੇ ਹੀ ਪਾਸ ਕਰ ਦਿੱਤਾ ਗਿਆ ਸੀ। ਕਾਂਗਰਸ ਦੇ ਦੋਵਾਂ ਸਦਨਾਂ ਵਿਚ ਪਾਸ ਬਿੱਲ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੋਲ ਹਸਤਾਖ਼ਰ ਲਈ ਵਾਈਟ ਹਾਊਸ ਭੇਜਿਆ ਜਾਵੇਗਾ। ਬਿੱਲ ਦੇ ਅਮਲ ਵਿਚ ਆਉਣ ਦੇ ਬਾਅਦ ਹਿਊਸਟਨ ਸਥਿਤ ਧਾਲੀਵਾਲ ਪੋਸਟ ਆਫਿਸ ਨੂੰ ਕਿਸੇ ਭਾਰਤੀ ਦੇ ਨਾਮ ਨਾਲ ਪੁਕਾਰਿਆ ਜਾ ਸਕੇਗਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …