Breaking News
Home / ਦੁਨੀਆ / ਓਨਟਾਰੀਓ ਸਰਕਾਰ ਨੇ ਬਰੈਂਪਟਨ ਵੈਸਟ ਦੇ ਉਪਭੋਗਤਾਵਾਂ ਨੂੰ ਦਿੱਤੀ ਮਹੱਤਤਾ : ਵਿੱਕ ਢਿੱਲੋਂ

ਓਨਟਾਰੀਓ ਸਰਕਾਰ ਨੇ ਬਰੈਂਪਟਨ ਵੈਸਟ ਦੇ ਉਪਭੋਗਤਾਵਾਂ ਨੂੰ ਦਿੱਤੀ ਮਹੱਤਤਾ : ਵਿੱਕ ਢਿੱਲੋਂ

ਡੋਰ ਟੂ ਡੋਰ ਸੇਲਸ, ਪੇ ਡੇ ਲੋਨ ਅਤੇ ਹੋਮ ਇੰਸਪੈਕਸ਼ਨ ਪ੍ਰਤੀ ਗ੍ਰਾਹਕਾਂ ਦੀ ਸੁਰੱਖਿਆ ਵਧਾਈ
ਬਰੈਂਪਟਨ : ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਨੇ ਲੰਘੇ ਹਫਤੇ ਉਪਭੋਗਤਾਵਾਂ ਨੂੰ ਜ਼ਿਆਦਾ ਸੁਰੱਖਿਅਕ ਅਤੇ ਮਜ਼ਬੂਤ ਬਣਾਉਣ ਲਈ ਹੋਮ ਇੰਸਪੈਕਸ਼ਨ, ਡੋਰ ਟੂ ਡੋਰ ਸੇਲਸ ਅਤੇ ਉਧਾਰ ਪੈਸੇ ਦੇਣ ਵਾਲੀ ਇੰਡਸਟਰੀ ਜਾਨੀ ਪੇ ਡੇ ਇੰਡਸਟਰੀ ਵਾਲਾ ਬਿਲ ਪਾਸ ਕਰ ਦਿੱਤਾ ਹੈ।
ਬਰੈਂਪਟਨ ਅਤੇ ਆਸ ਪਾਸ ਦੀ ਕਮਿਊਨਿਟੀ ਵਿਚ ਅੱਜ ਕੱਲ੍ਹ ਡੋਰ ਟੂ ਡੋਰ ਸੇਲਸ ਇਕ ਅਹਿਮ ਵਿਸ਼ਾ ਹੈ। ਕਈ ਸੇਲਸ ਪਰਸਨ ਲੋਕਾਂ ਦੇ ਦਰਵਾਜ਼ੇ ਤੇ ਬੜੇ ਹੀ ਅਫਸਰੀ ਅਤੇ ਅਧਿਕਾਰਕ ਢੰਗ ਨਾਲ ਆ ਕੇ ਉਹਨਾਂ ਨੂੰ ਸਸਤੀ ਸੇਵਾਵਾਂ ਦਾ ਲਾਲਚ ਦੇ ਕੇ ਉਹਨਾਂ ਕੋਲੋਂ ਕਾਗਜ਼ ਸਾਈਨ ਕਰਵਾ ਲੈਂਦੇ ਹਨ। ਜਿਵੇਂ ਕਿ ਫਰਨੈਸ ਜਾਂ ਏਅਰ ਕੰਡੀਸ਼ਨਰ ਦੇ ਸਸਤੇ ਭਾਅ ਦੱਸ ਕੇ ਲੋਕਾਂ ਨੂੰ ਉਹਨਾਂ ਦੇ ਬਿਲ ਘਟਾਉਣ ਦੇ ਲਾਲਚ ਵਿਚ ਫਸਾ ਲਿੰਦੇ ਹਨ। ਜ਼ਿਆਦਾਤਰ ਇਹ ਸੇਲਸ ਪਰਸਨ ਆਪਣੇ ਆਪ ਨੂੰ ਸਰਕਾਰੀ ਮੁਲਾਜ਼ਮ ਦਸਦੇ ਹਨ ਅਤੇ ਝੂਠੇ ਫੰਡਿੰਗ ਜਾਂ ਗ੍ਰਾਂਟ ਬਾਰੇ ਦੱਸਦੇ ਹਨ ਅਤੇ ਇਹ ਪਛਾਣ ਵਿਚ ਆਇਆ ਹੈ ਕਿ ਜ਼ਿਆਦਾਤਰ ਉਹ ਘੱਟ ਅੰਗਰੇਜ਼ੀ ਜਾਨਣ ਵਾਲੇ ਲੋਕਾਂ ਨੂੰ ਹੀ ਆਪਣੇ ਝੂਠ ਦਾ ਸ਼ਿਕਾਰ ਬਣਾਉਂਦੇ ਹਨ। ਉਹ ਆਪਣੀ ਗੱਲਾਂ ਵਿਚ ਫਸਾ ਕੇ ਭੋਲੇ ਭਾਲੇ ਲੋਕਾਂ ਤੋਂ ਕਾਗਜ਼ ਸਾਈਨ ਕਰਵਾ ਲੈਂਦੇ ਹਨ ਜਿਸ ਨਾਲ ਲੋਕੀ ਉਸ ਕੰਟ੍ਰੇਕਟ ਵਿਚ ਫਸ ਜਾਂਦੇ ਹਨ ਅਤੇ ਜ਼ਿਆਦਾ ਬਿੱਲ ਜਾਂ ਖਰਾਬ ਸੇਵਾਵਾਂ ਦਾ ਸਾਹਮਣਾ ਕਰਦੇ ਹਨ। ਮੈਨੂੰ ਇਸ ਸਮਸਿੱਆ ਲਈ ਬਹੁਤ ਲੋਕਾਂ ਨੇ ਸੰਪਰਕ ਕੀਤਾ ਹੈ ਅਤੇ ਜਦ ਤੱਕ ਉਹ ਮੈਨੂੰ ਦੱਸਦੇ ਹਨ ਕਾਫੀ ਸਮਾਂ ਬੀਤ ਚੁੱਕਾ ਹੁੰਦਾ ਹੈ। ਕਿਉਂਕਿ ਕਾਨੂੰਨੀ ਤੌਰ ‘ਤੇ ਕਿਸੇ ਵੀ ਦਸਤਖਤ ਕੀਤੇ ਕੰਟਰੈਕਟ ਨੂੰ ਰੱਦ ਕਰਨ ਦਾ ਸਮਾਂ ਕੇਵਲ 20 ਦਿਨ ਦਾ ਹੁੰਦਾ ਹੈ।
ਇਸ ਬਿਲ ਦੁਆਰਾ ਕੁਝ ਅਜਿਹੇ ਬਦਲਾਅ ਸ਼ਾਮਲ ਕੀਤੇ ਗਏ ਹਨ:
ੲ ਫਰਨੈਸ, ਏਅਰ ਕੰਡੀਸ਼ਨਰ, ਵਾਟਰ ਹੀਟਰ ਅਤੇ ਵਾਟਰ ਫਿਲਟਰ ਵਰਗੇ ਘਰੇਲੂ ਉਪਕਰਣਾਂ ਦੇ ਡੋਰ ਟੂ ਡੋਰ ਜਾਂ ਘਰ ਘਰ ਜਾ ਅਣਇੱਛਿਤ ਵਿਕਰੀ ਕਰਨ ਤੇ ਸਖ਼ਤ ਰੋਕ
ੲ ਪੇ ਡੇ ਲੋਨਜ਼ ਦੇ ਨਿਯਮ ਬਦਲ ਕੇ ਗ੍ਰਾਹਕਾਂ ਦੀ ਵਿੱਤੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਜਿਵੇਂ ਕਿ, ਉਦਾਰ ਚੁਕਾਉਣ ਦੀ ਦਰ ਵਿਚ ਬਦਲਾਅ, ਉਦਾਰ ਦੇ ਪੈਸੇ ਵਾਪਸ ਕਰਨ ਦੀ ਸਮਾਂ ਮਿਆਦ ਵਿਚ ਬਦਲਾਅ ਅਤੇ ਬੇਇਨਸਾਫੀ ਨਾਲ ਕਰਜ਼ਾ ਇਕੱਠਾ ਕਰਨ ਦੇ ਤਰੀਕੇ ਵਿਚ ਬਦਲਾਅ ਲਿਆਇਆ ਜਾਵੇਗਾ।
ੲ ਹੋਮ ਇੰਸਪੇਕਸ਼ਨ ਇੰਡਸਟਰੀ ਵਿਚ ਉਚੇਚੇ ਬਦਲਾਅ ਜਿਵੇਂ ਕਿ ਹੋਮ ਇੰਸਪੈਕਟਰਾਂ ਲਈ ਲਾਜ਼ਮੀ ਲਾਈਸੈਂਸ ਹੋਣਾ ਅਤੇ ਉਹਨਾਂ ਦੀ ਸਹੀ ਯੋਗਤਾ।
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਇਸ ਬਿਲ ਦੇ ਪਾਸ ਹੋਣ ਨਾਲ ਇਹ ਸਾਬਿਤ ਹੁੰਦਾ ਹੈ ਕਿ ਸਾਡੀ ਸਰਕਾਰ ਨਾ ਕਿ ਸਿਰਫ ਬਰੈਂਪਟਨ ਵੈਸਟ ਦੇ ਬਲਕਿ ਪੂਰੇ ਸੂਬੇ ਦੇ ਉਪਭੋਗਤਾਵਾਂ ਦੀ ਸੁਰੱਖਿਆ ਮਜ਼ਬੂਤ ਕਰ ਰਿਹੀ ਹੈ। ਇਸ ਐਕਟ ਦੁਆਰਾ ਵਧੇਰੇ ਪਾਰਦਰਸ਼ਿਤਾ ਅਤੇ ਨਿਰਪੱਖਤਾ ਦਰਸ਼ਾਈ ਜਾਵੇਗੀ।”

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …