ਅਮਰੀਕਾ ਸਿਰਜੇਗਾ ਨਵਾਂ ਇਤਿਹਾਸ
ਵਾਸ਼ਿੰਗਟਨ : ਅਮਰੀਕਾ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਰਣਨੀਤੀ ਦਾ ਪੱਧਰ ਬਹੁਤ ਹੇਠਾਂ ਤੱਕ ਡਿੱਗਿਆ ਹੈ। ਤਿੰਨਾਂ ਬਹਿਸਾਂ ਵਿਚ ਇਸਦੀ ਝਲਕ ਸਾਫ ਦਿਸੀ। ਪਰ ਫਿਰ ਵੀ ਚੋਣਾਂ ਤੋਂ ਬਾਅਦ ਅਮਰੀਕਾ ਨਵਾਂ ਇਤਿਹਾਸ ਸਿਰਜੇਗਾ। ਜੇਕਰ ਹਿਲੇਰੀ ਕਲਿੰਟਨ ਚੋਣ ਜਿੱਤਦੀ ਹੈ ਤਾਂ ਉਹ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ ਤੇ ਜੇਕਰ ਡੋਨਾਲਡ ਟਰੰਪ ਚੋਣ ਜਿੱਤਦੇ ਹਨ ਤਾਂ ਉਹ ਸਭ ਤੋਂ ਘੱਟ ਰਾਜਨੀਤਕ ਤਜਰਬੇ ਵਾਲੇ ਰਾਸ਼ਟਰਪਤੀ ਹੋਣਗੇ।
ਸ਼ੋਸ਼ਲ ਮੀਡੀਆ ‘ਤੇ ਟਰੰਪ ਅੱਗੇ, ਸਰਵੇ ਹਿਲੇਰੀ ਦੇ ਹੱਕ ‘ਚ
ਵਾਸ਼ਿੰਗਟਨ : ਹਿਲੇਰੀ ਤੇ ਟਰੰਪ ਵਾੲ੍ਹੀਟ ਹਾਊਸ ਵਿਚ ਦਾਖਲ ਹੋਣ ਲਈ ਸ਼ੋਸ਼ਲ ਮੀਡੀਆ ‘ਤੇ ਵੀ ਭਰੋਸਾ ਕਰ ਰਹੇ ਹਨ, 80 ਫੀਸਦੀ ਪ੍ਰਚਾਰ ਡਿਜ਼ੀਟਲ ਮੀਡੀਆ ਰਾਹੀਂ ਹੋ ਰਿਹਾ ਹੈ। ਜਦੋਂ ਕਿ ਸਰਵੇ ਵਿਚ ਹਿਲੇਰੀ, ਟਰੰਪ ਤੋਂ ਤਿੰਨ ਕੁ ਪੁਆਇੰਟਾਂ ਨਾਲ ਅੱਗੇ ਹੈ। ਜਦੋਂ ਕਿ ਸ਼ੋਸ਼ਲ ਮੀਡੀਆ ‘ਤੇ ਟਰੰਪ ਅੱਗੇ ਚੱਲ ਰਹੇ ਹਨ। ਗੂਗਲ ‘ਤੇ 38 ਕਰੋੜ ਵਾਰ ਟਰੰਪ ਸਰਚ ਕੀਤੇ ਗਏ।
ਹਿਲੇਰੀ
ਹਿਲੇਰੀ ਕਲਿੰਟਨ ਦੇ ਨਾਲ ਪਰਵਾਸੀ ਖਾਸਕਰ ਭਾਰਤੀ ਮੂਲ ਦੇ ਅਮਰੀਕੀ ਡਟ ਕੇ ਖੜ੍ਹੇ ਹਨ।
ਮੁਸਲਿਮ ਵੋਟਰ ਤੇ ਬਲੈਕ ਵੀ ਹਿਲੇਰੀ ਦੇ ਸਮਰਥਨ ਵਿਚ ਹਨ।
ਨਿੱਜੀ ਈਮੇਲ ਭੇਜਣ ਅਤੇ ਡਿਲੀਟ ਕਰਨ ਦਾ ਮਾਮਲਾ ਮੁਸੀਬਤ ਬਣਿਆ ਹੈ।
ਟਰੰਪ
ਅਮਰੀਕਾ ‘ਚ ਦੱਖਣ ਪੰਥੀਆਂ ਦੇ ਦਰਮਿਆਨ ਟਰੰਪ ਬਹੁਤ ਪਾਪੂਲਰ।
ਪਰਵਾਸੀਆਂ ਨੂੰ ਅਮਰੀਕਾ ‘ਚੋਂ ਤੋਰਨ ਵਾਲੀ ਨੀਤੀ ਨੂੰ ਮਿਲ ਰਿਹਾ ਸਮਰਥਨ।
ਔਰਤਾਂ ‘ਤੇ ਭੱਦੀਆਂ ਟਿੱਪਣੀਆਂ ਤੇ ਇਸਲਾਮ ਦੇ ਖਿਲਾਫ ਹੋਣਾ, ਟਰੰਪ ਲਈ ਮੁਸੀਬਤ।
Check Also
ਪੋਪ ਵੱਲੋਂ ਏਕਤਾ ਲਈ ਕੰਮ ਕਰਨ ਦਾ ਅਹਿਦ
ਕੈਥੋਲਿਕ ਚਰਚ ਨੂੰ ਦੁਨੀਆ ‘ਚ ਸ਼ਾਂਤੀ ਦਾ ਪ੍ਰਤੀਕ ਬਣਾਉਣ ਦਾ ਦਿੱਤਾ ਸੱਦਾ ਵੈਟੀਕਨ ਸਿਟੀ/ਬਿਊਰੋ ਨਿਊਜ਼ …