Breaking News
Home / ਦੁਨੀਆ / ‘ਸੁਪਨਿਆਂ ਦੀ ਧਰਤ’ ਲਈ ਜਾਨ ਜੋਖ਼ਮ ਵਿਚ ਪਾ ਰਹੇ ਨੇ ਪਰਵਾਸੀ

‘ਸੁਪਨਿਆਂ ਦੀ ਧਰਤ’ ਲਈ ਜਾਨ ਜੋਖ਼ਮ ਵਿਚ ਪਾ ਰਹੇ ਨੇ ਪਰਵਾਸੀ

logo-2-1-300x105-3-300x105ਅਮਰੀਕਾ ਵਿਚ ਦਾਖਲ ਹੋਣ ਲਈ ਲੱਖਾਂ ਕੋਹਾਂ ਦੂਰ ਵਸੇ ਮੁਲਕਾਂ ਦੇ ਲੋਕ ਵੀ ਲਗਾ ਰਹੇ ਹਨ ਵਾਹ
ਵਾਸ਼ਿੰਗਟਨ : ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਯਤਨ ਕਰਨ ਵਾਲਿਆਂ ਵਿੱਚ ਵਿਸ਼ਵ ਦੇ ਦੂਜੇ ਸਿਰੇ ‘ਤੇ ਵਸੇ ਮੁਲਕਾਂ ਦੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਸਾਲ ਮੈਕਸਿਕਨ ਸਰਹੱਦ ਉਤੇ ਫੜੇ ਗਏ ਪਰਵਾਸੀਆਂ ਵਿੱਚੋਂ ਜ਼ਿਆਦਾਤਰ ਲਾਤੀਨੀ ਅਮਰੀਕੀ ਸਨ। ਇਹ ਅੰਕੜੇ ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਵੱਲੋਂ ਜਾਰੀ ਕੀਤੇ ਗਏ ਹਨ। ਅਕਤੂਬਰ 2015 ਅਤੇ ਅਗਸਤ 2016 ਦੇ ਅਖ਼ੀਰ ਦਰਮਿਆਨ ਅੱਠ ਹਜ਼ਾਰ ਤੋਂ ਵੱਧ ਪਰਵਾਸੀ ਕਾਬੂ ਕੀਤੇ ਗਏ ਹਨ, ਜਿਨ੍ਹਾਂ ਵਿੱਚ ਭਾਰਤ, ਚੀਨ, ਰੋਮਾਨੀਆ, ਬੰਗਲਾਦੇਸ਼ ਤੇ ਨੇਪਾਲ ਦੇ ਲੋਕ ਸ਼ਾਮਲ ਹਨ। ਅਜਿਹੇ ਪਰਵਾਸੀਆਂ ਨੂੰ ਭਾਵੇਂ ਤੁਰੰਤ ਵਾਪਸ ਭੇਜ ਦਿੱਤਾ ਗਿਆ ਪਰ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਵਧਣ ਨਾਲ ਆਵਾਸ ਏਜੰਟਾਂ ਲਈ ਨਵੀਂ ਸਮੱਸਿਆ ਖੜ੍ਹੀ ਹੋ ਗਈ ਹੈ।ਪਿਛਲੇ ਸਾਲ ਗੈਰਕਾਨੂੰਨੀ ਢੰਗ ਨਾਲ ਮੈਕਸਿਕਨ ਸਰਹੱਦ ਪਾਰ ਕਰਦੇ ਫੜੇ ਗਏ ਲੋਕਾਂ ਦੀ ਗਿਣਤੀ 408000 ਤੋਂ ਵੱਧ ਹੈ। ਪਰਵਾਸੀ ‘ਸੁਪਨਿਆਂ ਦੀ ਧਰਤ’ ਉੱਤੇ ਪੁੱਜਣ ਲਈ ਕਈ ਵਾਰ ਜਾਨ ਜ਼ੋਖ਼ਮ ਵਿੱਚ ਪਾ ਕੇ ਦੱਖਣੀ ਅਮਰੀਕੀ ਸਾਗਰ ਤੋਂ ਹੁੰਦੇ ਹੋਏ ਮੈਕਸਿਕੋ ਦੀ ਸਰਹੱਦ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਦੇ ਯਤਨ ਕਰਦੇ ਹਨ। ਦਹਾਕਿਆਂ ਤੋਂ ਗ਼ੈਰਕਾਨੂੰਨੀ ਪਰਵਾਸ ਦੇ ਮੁੱਦੇ ਉਤੇ ਬਹਿਸ ਵਿੱਚ ਮੈਕਸਿਕੋ, ਜਿਸ ਦੇ ਜ਼ਿਆਦਾਤਰ ਵਾਸੀ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਨ, ਛਾਇਆ ਰਿਹਾ ਹੈ ਪਰ ਹਾਲ ਹੀ ਦੇ ਸਾਲਾਂ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਦਾਖ਼ਲ ਹੋਣ ਦਾ ਯਤਨ ਕਰਨ ਵਾਲੇ ਮੈਕਸਿਕੋ ਵਾਸੀਆਂ ਦੀ ਗਿਣਤੀ ਘਟੀ ਹੈ। ਅਮਰੀਕਾ ਵਿੱਚ ਵੜਨ ਦਾ ਯਤਨ ਕਰਦੇ ਫੜੇ ਗਏ ਮੁਲਕਾਂ ਦੇ ਲੋਕਾਂ ਵਿੱਚ ਭਾਰਤ ਤੇ ਚੀਨ ਟੌਪ-10 ਵਿੱਚ ਹਨ। ਇਨ੍ਹਾਂ ਦੋਵੇਂ ਮੁਲਕਾਂ ਤੋਂ ਵੱਡੀ ਗਿਣਤੀ ਵਿੱਚ ਲੋਕ ਕਾਨੂੰਨੀ ਢੰਗ ਨਾਲ ਵੀ ਆਉਂਦੇ ਹਨ ਅਤੇ ਕਈ ਵੀਜ਼ਿਆਂ ਦੀ ਮਿਆਦ ਲੰਘਣ ਬਾਅਦ ਵੀ ਇੱਥੇ ਡਟੇ ਹੋਏ ਹਨ। ਬਾਰਡਰ ਪੈਟਰੋਲ ਸੈਕਟਰ ਦੇ ਸਾਬਕਾ ਮੁਖੀ ਅਤੇ ਯੂਨੀਵਰਸਿਟੀ ਆਫ ਟੈਕਸਸ ਵਿੱਚ ਸੈਂਟਰ ਫਾਰ ਲਾਅ ਐਂਡ ਹਿਊਮਨ ਬੀਹੇਵੀਅਰ ਦੇ ਡਾਇਰੈਕਟਰ ਵਿਕਟਰ ਮਾਂਜਾਰੇਜ਼ ਨੇ ਕਿਹਾ ਕਿ ਅਮਰੀਕਾ ਤੋਂ ਲੱਖਾਂ ਕੋਹਾਂ ਦੂਰ ਵਸਦੇ ਮੁਲਕਾਂ ਵਿੱਚੋਂ ਪਰਵਾਸੀਆਂ ਦੀ ਗਿਣਤੀ ਵਧਣੀ ਚਿੰਤਾ ਦਾ ਵਿਸ਼ਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …