ਇਸਲਾਮਾਬਾਦ/ਬਿਊਰੋ ਨਿਊਜ਼ : ਕੌਮੀ ਸਿਹਤ ਸੇਵਾਵਾਂ ਦੇ ਸਕੱਤਰ ਅਮੀਰ ਅਸਰਫ ਖੁਆਜਾ ਨੇ ਦੱਸਿਆ ਕਿ ਪਾਕਿਸਤਾਨ ਨੂੰ ਭਾਰਤ ਵਿਚ ਬਣੀਆਂ ਕੋਰੋਨਾ ਵੈਕਸੀਨ ਦੀਆਂ 16 ਮਿਲੀਅਨ ਖੁਰਾਕਾਂ ਮਿਲਣ ਵਾਲੀਆਂ ਹਨ। ਉਹ ਪੀ ਏ ਸੀ ਦੀ ਬੈਠਕ ਵਿਚ ਕੋਰੋਨਾ ਟੀਕਾਕਰਨ ਬਾਰੇ ਜਾਣਕਾਰੀ ਦੇ ਰਹੇ ਸਨ। ਖੁਆਜਾ ਨੇ ਕਮੇਟੀ ਨੂੰ ਦੱਸਿਆ ਕਿ ਹੁਣ ਤੱਕ 27.5 ਮਿਲੀਅਨ ਲੋਕਾਂ ਨੁੰ ਕੋਰੋਨਾ ਵੈਕਸੀਨ ਦਿੱਤੀ ਗਈ ਹੈ ਜਿਹਨਾਂ ਵਿਚ ਫਰੰਟ ਲਾਈਨ ਹੈਲਥ ਵਰਕਰ ਤੇ ਸੀਨੀਅਰ ਸਿਟੀਜਨ ਸਾਮਲ ਹਨ। ਉਹਨਾਂ ਦੱਸਿਆਕਿ ਵੈਕਸੀਨ ਗਠਜੋੜ ਗਾਵੀ ਯਾਨੀ ਜੀ ਏ ਵੀ ਆਈ ਨਾਲ ਹੋਏ ਸਮਝੌਤੇ ਮੁਤਾਬਕ 45 ਮਿਲੀਅਨ ਖੁਰਾਕਾਂ ਮਿਲਣਗੀਆਂ। ਗਾਵੀ ਅਸਲ ਵਿਚ ਵਿਕਾਸਸੀਲ ਦੇਸ਼ਾਂ ਵਿਚ ਟੀਕੇ ਉਪਲਬਧ ਕਰਵਾਉਣ ਵਿਚ ਮਦਦ ਕਰਨ ਵਾਲੀ ਪ੍ਰਾਈਵੇਟ ਪਬਲਿਕ ਸੰਸਥਾ ਹੈ। ਪਾਕਿਸਤਾਨ ਨੇ ਸਤੰਬਰ 2020 ਵਿਚ ਇਸ ਸੰਸਥਾ ਨਾਲ ਸਮਝੌਤਾ ਕੀਤਾ ਸੀ। ਪਾਕਿਸਤਾਨ ਨੂੰ ਮਾਰਚ ਦੇ ਅੱਧ ਤੱਕ 16 ਮਿਲੀਅਨ ਖੁਰਾਕਾਂ ਮਿਲ ਜਾਣਗੀਆਂ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …