ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ
ਸਿਆਟਲ : ਅਮਰੀਕਾ ਦੇ ਸਿੱਖ ਭਾਈਚਾਰੇ ਵਿਚ ਬੇਹੱਦ ਖੁਸ਼ੀ ਦੀ ਲਹਿਰ ਪਾਈ ਗਈ ਜਦੋਂ ਅਮਰੀਕਾ ਦੀ ਮੈਸਾਚੁਸੈਟਸ ਸਟੇਟ ਦੇ ਹੋਲਯੋਕੇ ਸ਼ਹਿਰ ਦੀ ਸਿਟੀ ਕੌਂਸਲ ਨੇ ਇਕ ਮਤਾ ਪਾਸ ਕਰਕੇ ਸਿੱਖਾਂ ਦੇ ਸ਼ੁਰੂ ਹੋ ਰਹੇ ਦੇਸੀ ਨਵੇਂ ਸਾਲ ਨੂੰ ਸਰਕਾਰੀ ਤੌਰ ‘ਤੇ ਮਾਨਤਾ ਦੇ ਦਿੱਤੀ। ਧਿਆਨ ਰਹੇ ਕਿ ਇਹ ਦੇਸੀ ਸਾਲ 14 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਬਹੁਤ ਹੀ ਖੁਸ਼ੀ ਭਰਿਆ ਦਿਨ ਹੈ।

