ਵਾਸ਼ਿੰਗਟਨ : ਗ਼ੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੈ ਤੇ ਇਹ ਵਿਅਕਤੀ ਸਾਲਾਨਾ 15.5 ਅਰਬ ਡਾਲਰ ਖ਼ਰਚ ਕਰਦੇ ਹਨ ਤੇ ਸੰਘੀ, ਸੂਬਾਈ ਤੇ ਸਥਾਨਕ ਪ੍ਰਸ਼ਾਸਨ ਨੂੰ 2.8 ਅਰਬ ਡਾਲਰ ਦਾ ਟੈਕਸ ਵੀ ਅਦਾ ਕਰਦੇ ਹਨ। ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪਰਵਾਸੀ ਭਾਰਤੀ ਉਨ੍ਹਾਂ ਸਿਖਰਲੇ ਤਿੰਨ ਦੇਸ਼ਾਂ ਦੇ ਨਾਗਰਿਕਾਂ ‘ਚ ਸ਼ਾਮਲ ਹਨ, ਜਿਹੜੇ ਅਮਰੀਕਾ ਦੀ ਅਰਥ ਵਿਵਸਥਾ ਵਿਚ ਸਭ ਤੋਂ ਵੱਧ ਯੋਗਦਾਨ ਦਿੰਦੇ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਮੈਕਸੀਕੋ ਦੇ 42 ਲੱਖ ਵਿਅਕਤੀ ਗੈਰ ਕਾਨੂੰਨੀ ਤੌਰ ‘ਤੇ ਰਹਿੰਦੇ ਹਨ। ਇਹ ਗਿਣਤੀ ਅਮਰੀਕਾ ਵਿਚ ਇਕ ਕਰੋੜ ਤੋਂ ਵੱਧ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਗ਼ੈਰ ਪਰਵਾਸੀਆਂ ਦੀ ਗਿਣਤੀ ਦਾ 40.8 ਫ਼ੀਸਦੀ ਹੈ। ਸਾਲ 2019 ਵਿਚ ਮੈਕਸੀਕੋ ਦੇ ਇਨ੍ਹਾਂ ਗ਼ੈਰ ਕਾਨੂੰਨੀ ਪਰਵਾਸੀਆਂ ਨੇ 92 ਅਰਬ ਡਾਲਰ ਦੀ ਕਮਾਈ ਕੀਤੀ ਤੇ ਸੰਘੀ, ਸੂਬਾਈ ਤੇ ਸਥਾਨ ਪ੍ਰਸ਼ਾਸਨ ਨੂੰ 9.8 ਅਰਬ ਡਾਲਰ ਦਾ ਟੈਕਸ ਦਿੱਤਾ। ਇਸ ਤੋਂ ਇਲਾਵਾ ਅਮਰੀਕਾ ‘ਚ ਗੈਰ ਕਾਨੂੰਨੀ ਤਰੀਕੇ ਨਾਲ ਰਹਿਣ ਵਾਲੇ ਵਿਅਕਤੀਆਂ ‘ਚ ਮੈਕਸੀਕੋ ਤੋਂ ਬਾਅਦ ਅਲਵਾ ਸਲਵਾਡੋਰ ਦਾ ਨੰਬਰ ਆਉਂਦਾ ਹੈ। ਅਲ ਸਲਵਾਡੋਰ ਦੇ 6,21,000 ਵਿਅਕਤੀ ਗ਼ੈਰ ਕਾਨੂੰਨੀ ਤਰੀਕੇ ਨਾਲ ਰਹਿੰਦੇ ਹਨ ਜਦਕਿ ਭਾਰਤ ਦੇ 5,87,000, ਗਵਾਟੇਮਾਲਾ ਦੇ 5,40,000 ਤੇ ਹੈਂਡੁਰਾਸ ਦੇ 4,00,000 ਲੋਕ ਰਹਿੰਦੇ ਹਨ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …