Breaking News
Home / ਦੁਨੀਆ / ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਐਚ-1 ਬੀ ਵੀਜ਼ਾ ਤੋਂ ਪਾਬੰਦੀ ਹਟਾਉਣ ਦੀ ਸੰਭਾਵਨਾ ਨਹੀਂ

ਅਮਰੀਕੀ ਰਾਸ਼ਟਰਪਤੀ ਬਿਡੇਨ ਵੱਲੋਂ ਐਚ-1 ਬੀ ਵੀਜ਼ਾ ਤੋਂ ਪਾਬੰਦੀ ਹਟਾਉਣ ਦੀ ਸੰਭਾਵਨਾ ਨਹੀਂ

ਬੇਰੁਜ਼ਗਾਰੀ ‘ਚ 10 ਫ਼ੀਸਦੀ ਤੋਂ ਵੀ ਜ਼ਿਆਦਾ ਦਾ ਹੋ ਗਿਆ ਵਾਧਾ
ਕੈਲੀਫੋਰਨੀਆ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਵਲੋਂ ਐਚ-1 ਬੀ ਵੀਜ਼ਾ ਤੋਂ ਪਾਬੰਦੀ ਹਟਾਉਣ ਦੀ ਸੰਭਾਵਨਾ ਨਹੀਂ ਹੈ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕੁਸ਼ਲ ਆਰਜੀ ਵਰਕਰਾਂ (ਐਚ-1 ਬੀ ਵੀਜ਼ਾ) ਉਪਰ ਪਾਬੰਦੀ ਲਗਾਈ ਗਈ ਸੀ। ਭਾਰਤੀ ਅਮਰੀਕੀ ਇਮੀਗ੍ਰੇਸ਼ਨ ਅਟਾਰਨੀ ਸਾਇਰਸ ਮਹਿਤਾ ਨੇ ਕਿਹਾ ਕਿ ਐਚ-1 ਬੀ ਵੀਜ਼ਾ ਤੋਂ ਪਾਬੰਦੀ ਖਤਮ ਕਰਨ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ, ਕਿਉਂਕਿ ਬਿਡੇਨ ਨੇ ਇਸ ਸਬੰਧੀ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸੰਭਾਵੀ ਤੌਰ ‘ਤੇ ਰਾਸ਼ਟਰਪਤੀ ਸੰਗਠਿਤ ਕਿਰਤੀਆਂ ਤੇ ਰਿਪਬਲੀਕਨਾਂ ਦੇ ਦਬਾਅ ਹੇਠ ਆ ਗਏ ਹਨ।
ਬਿਡੇਨ ਨੇ ਹਾਲ ਹੀ ਵਿਚ ਸਾਬਕਾ ਰਾਸ਼ਟਰਪਤੀ ਵਲੋਂ ਕੋਵਿਡ-19 ਦਰਮਿਆਨ ਪਰਿਵਾਰਕ ਇਮੀਗ੍ਰੇਸ਼ਨ ਉਪਰ ਲਗਾਈ ਰੋਕ ਹਟਾਈ ਗਈ ਸੀ ਤੇ ਸਮਝਿਆ ਜਾ ਰਿਹਾ ਸੀ ਕਿ ਉਹ ਉੱਚ ਕੁਸ਼ਲ ਵਰਕਰਾਂ ਦੇ ਅਮਰੀਕਾ ‘ਚ ਦਾਖਲੇ ਉਪਰ ਲਗਾਈ ਰੋਕ ਵੀ ਛੇਤੀ ਹਟਾ ਦੇਣਗੇ ਪਰ ਇਸ ਸਬੰਧੀ ਕੋਈ ਕਾਰਵਾਈ ਨਾ ਹੋਣ ਕਾਰਨ ਮਾਮਲਾ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ।
ਸਾਬਕਾ ਰਾਸ਼ਟਰਪਤੀ ਟਰੰਪ ਨੇ ਸਥਾਨਕ ਵਿਅਕਤੀਆਂ ਨੂੰ ਰੁਜ਼ਗਾਰ ਦੇਣ ਦੇ ਮੰਤਵ ਨਾਲ ਇਹ ਪਾਬੰਦੀ ਲਾਈ ਸੀ ਜੋ ਅਜੇ ਵੀ ਜਾਰੀ ਹੈ। ਦੂਜੇ ਪਾਸੇ ਪਾਬੰਦੀ ਦੇ ਬਾਵਜੂਦ ਅਮਰੀਕਾ ‘ਚ ਬੇਰੁਜ਼ਗਾਰੀ ‘ਚ 10 ਫ਼ੀਸਦੀ ਤੋਂ ਵਧ ਦਾ ਵਾਧਾ ਹੋਇਆ ਹੈ ਤੇ 3 ਕਰੋੜ 20 ਲੱਖ ਤੋਂ ਵਧ ਅਮਰੀਕੀਆਂ ਨੇ ਬੇਰੁਜ਼ਗਾਰੀ ਲਾਭ ਲਈ ਦਾਅਵਾ ਕੀਤਾ ਹੈ। ਜ਼ਿਕਰਯੋਗ ਹੈ ਕਿ ਟਰੰਪ ਵਲੋਂ ਲਗਾਈ ਪਾਬੰਦੀ 31 ਮਾਰਚ ਨੂੰ ਖਤਮ ਹੋਣ ਵਾਲੀ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …