19.4 C
Toronto
Friday, September 19, 2025
spot_img
Homeਕੈਨੇਡਾਬਰੈਂਪਟਨ ਵੁਮੈਨ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ ਵੁਮੈਨ ਕਲੱਬ ਦੀ ਮੀਟਿੰਗ ਹੋਈ

ਬਰੈਂਪਟਨ : ਪਿਛਲੇ ਦਿਨੀਂ ਸ਼ੌਕਰ ਸੈਂਟਰ ਵਿਖੇ ਬਰੈਂਪਟਨ ਵੁਮੈਨ ਕਲੱਬ ਦੀ ਜਨਰਲ ਬਾਡੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਕੋਵਿਡ ਕਾਰਨ ਲੰਮੇ ਸਮੇਂ ਤੋਂ ਮੇਲ-ਜੋਲ ਤੋਂ ਵਾਂਝੇ ਰਹਿਣ ਉਪਰੰਤ ਸਾਰੀਆਂ ਮੈਂਬਰ ਬੀਬੀਆਂ ਬੜੇ ਚਾਅ ਨਾਲ ਮਿਲੀਆਂ ਅਤੇ ਇੱਕ ਦੂਸਰੇ ਦਾ ਹਾਲ ਚਾਲ ਜਾਣਿਆ ਗਿਆ। ਇਸ ਤੋਂ ਬਾਅਦ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿਚ ਕੁਲਦੀਪ ਕੌਰ ਗਰੇਵਾਲ ਨੂੰ ਮੁੜ ਕਲੱਬ ਪ੍ਰਧਾਨ ਚੁਣਿਆ ਗਿਆ।
ਸ਼ਿੰਦਰਪਾਲ ਬਰਾੜ ਨੂੰ ਮੀਤ ਪ੍ਰਧਾਨ, ਸੁਰਿੰਦਰ ਜੀਤ ਕੌਰ ਛੀਨਾ ਸੈਕਟਰੀ ਅਤੇ ਕੰਵਲਜੀਤ ਕੌਰ ਤਾਤਲਾ ਨੂੰ ਖਜਾਨਚੀ ਥਾਪਿਆ ਗਿਆ। ਕਲੱਬ ਪ੍ਰਧਾਨ ਕੁਲਦੀਪ ਕੌਰ ਗਰੇਵਾਲ ਨੇ ਸਭ ਦਾ ਸਵਾਗਤ ਕਰਦਿਆਂ ਜੀ ਆਇਆਂ ਕਿਹਾ ਅਤੇ ਕਲੱਬ ਦੇ ਹੋਣ ਵਾਲੇ ਪ੍ਰੋਗਰਾਮਾਂ, ਟੂਰਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਬਾਅਦ ਮਦਰ ਡੇਅ ਮਨਾਉਣ ਲਈ ਕੇਕ ਕੱਟਿਆ ਗਿਆ। ਮਦਰ ਡੇਅ ਨੂੰ ਸਮਰਪਤ ਗੀਤ, ਕਵਿਤਾਵਾਂ ਆਦਿ ਨਾਲ ਮਾਂ ਦੀ ਮਹੱਤਤਾ ਅਤੇ ਉਸ ਦੀ ਅਨੋਖੀ ਘਾਲਣਾ ਦਾ ਜ਼ਿਕਰ ਕੀਤਾ ਗਿਆ। ਚਾਹ ਪਾਣੀ ਦਾ ਲੰਗਰ ਵਰਤਾਉਂਦਿਆਂ ਲੰਮੇ ਸਮੇਂ ਦੇ ਵਿਛੋੜੇ ਉਪਰੰਤ ਨਾਲ ਮਿਲ ਬੈਠਣ ਦਾ ਪੂਰਾ ਅਨੰਦ ਮਾਣਿਆ ਗਿਆ। ਕਲੱਬ ਪ੍ਰਧਾਨ ਕੁਲਦੀਪ ਕੌਰ ਨੇ ਸਭ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਸਭਾ ਦਾ ਸਮਾਪਨ ਕੀਤਾ।

RELATED ARTICLES
POPULAR POSTS