ਬਰੈਂਪਟਨ/ਬਾਸੀ ਹਰਚੰਦ : ਜੁਲਾਈ-ਅਗਸਤ ਮਹੀਨਾ ਲੋਕਾਂ ਦੇ ਲਈ ਰੌਣਕ ਅਤੇ ਅਨੰਦ ਮਾਨਣ ਵਾਲਾ ਹੁੰਦਾ ਹੈ। ਪੈਨਾਹਿਲ ਸੀਨੀਅਰਜ਼ ਕਲੱਬ ਬਰੈਂਪਟਨ ਵੱਲੋਂ ਕਨੇਡਾ ਡੇਅ ਅਤੇ ਭਾਰਤ ਦੇ ਅਜ਼ਾਦੀ ਦਿਵਸ ਨੂੰ ਸਮਰਪਿਤ ਫੰਨ ਫੇਅਰ ਕਰਵਾਇਆ ਗਿਆ। ਬਾਰਾਂ ਵਜੇ ਦੇ ਕਰੀਬ ਦੋਹਾਂ ਦੇਸ਼ਾਂ ਦੇ ਕੌਮੀ ਝੰਡੇ ਭਰੇ ਇਕੱਠ ਦੀ ਸ਼ਮੂਲੀਅਤ ਵਿੱਚ ਪੈਟ ਫਰਟੀਨੀ ਰਿਜਨਲ ਕੌਂਸਲਰ ਅਤੇ ਸਮੁੱਚੀ ਕਾਰਜਕਰਨੀ ਨੇ ਲਹਿਰਾਏ ਅਤੇ ਦੋਹਾਂ ਝੰਡਿਆਂ ਨੂੰ ਸਲਾਮੀ ਦਿਤੀ। ਕਲੱਬ ਦੇ ਸਕੱਤਰ ਕੁਲਵੰਤ ਸਿੰਘ ਜੰਜੂਆ ਨੇ ਪੈਨਾਹਿਲ ਸੀਨੀਅਰ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਪੁਰੇਵਾਲ, ਜੰਗੀਰ ਸਿੰਘ ਸੈਂਭੀ ਪ੍ਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬ, ਜਸਵਿੰਦਰ ਸਿੰਘ ਰੱਖੜਾ ਸੀਨੀਅਰ ਵਾਈਸ ਪ੍ਰੈਜੀਡੇਂਟ, ਪੈਟ ਫਰਟੀਨੀ ਰਿਜਨਲ ਕੌਂਸਲਰ, ਸੱਤਪਾਲ ਸਿੰਘ ਜੌਹਲ ਵਾਈਸ ਚੇਅਰਮੈਨ ਪੀਲ ਸਕੂਲ ਬੋਰਡ ਨੂੰ ਸਮਾਗਮ ਦੀ ਪ੍ਰਧਾਨਗੀ ਕਰਨ ਲਈ ਸਨਮਾਨ ਪੂਰਵਕ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਤ ਹੋਣ ਲਈ ਬੇਨਤੀ ਕੀਤੀ ਅਤੇ ਆਈਆਂ ਸੰਗਤਾਂ ਦਾ ਸ਼ਾਨਦਾਰ ਲਫਜ਼ਾਂ ਵਿੱਚ ਸੁਆਗਤ ਕੀਤਾ।
ਇਸ ਉਪਰੰਤ ਸਟੇਜ ਦੀ ਅਗਲੀ ਕਾਰਵਾਈ ਚਲਾਉਣ ਲਈ ਮਾਈਕ ਹਰਚੰਦ ਸਿੰਘ ਬਾਸੀ ਦੇ ਹਵਾਲੇ ਕਰ ਦਿੱਤਾ। ਜਿਸ ਨੇ ਪਹਿਲਾਂ ਸੰਗਤਾਂ ਦੇ ਇਕੱਠ ਨੂੰ ਸਮਾਗਮ ਵਿੱਚ ਪਹੁੰਚਣ ਲਈ ਨਿੱਘਾ ਸੁਆਗਤ ਅਤੇ ਜੀ ਆਇਆਂ ਕਿਹਾ। ਇਸਦੇ ਨਾਲ ਹੀ ਬਰੈਂਪਟਨ ਸਿਟੀ ਦੇ ਨੁਮਾਇੰਦੇ ਹਰਕੀਰਤ ਸਿੰਘ ਡਿਪਟੀ ਮੇਅਰ, ਰੌਡ ਪਾਵਰ ਕੌਂਸਲਰ ਵਾਰਡ 7-8, ਸੱਤਪਾਲ ਸਿੰਘ ਜੌਹਲ ਵਾਈਸ ਪ੍ਰੈਜੀਡੈਂਟ ਪੀਲ ਸਕੂਲ ਬੋਰਡ, ਗੁਰਪਰਤਾਪ ਸਿਂਘ ਤੂਰ ਰਿਜਨਲ ਕੌਂਸਲਰ ਵਾਰਡ 9-10 ਅੱਗੇ ਪਿੱਛੇ ਪਹੁੰਚਦੇ ਗਏ ਅਤੇ ਉਹਨਾਂ ਨੇ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਮਨਿੰਦਰ ਸਿੰਘ ਸਿੱਧੂ ਫੈਡਰਲ ਟਰੇਡ ਮਨਿਸਟਰ ਦੇ ਦਫਤਰ ਤੋਂ ਅਸ਼ੋਕ ਕੁਮਾਰ ਅਤੇ ਹਰਦੀਪ ਸਿੰਘ ਗਰੇਵਾਲ ਐਮਪੀਪੀ ਦੇ ਦਫਤਰ ਤੋਂ ਸਾਜਨਦੀਪ ਸਿੰਘ ਨੇ ਕਲੱਬ ਨੂੰ ਸਨਮਾਨ ਸਰਟੀਫਿਕੇਟ ਭੇਟ ਕੀਤੇ। ਮੌਸਮ ਖੁਸਗ਼ਵਾਰ ਹੋ ਗਿਆ ਮੇਲਾ ਖਚਾ ਖਚ ਭਰ ਗਿਆ। ਮਹਿਮਾਨਾਂ ਲਈ ਪਹਿਲਾਂ ਸੁਆਦਲੇ ਸਨੈਕਸ ਚਾਹ, ਸਨੈਕਸ, ਰੂਹ ਅਫਜ਼ਾ ਪਰੋਸਿਆ ਗਿਆ ਜੋ ਸਾਰਾ ਦਿਨ ਚਲਦਾ ਰਿਹਾ। ਉਪਰੰਤ ਛੋਲੇ, ਪੂਰੀਆਂ ਅਤੇ ਚੌਲ ਪਰੋਸੇ ਗਏ। ਗੋਲ ਗੱਪਿਆਂ ਦੀ ਸੇਵਾ ਨਿਰਮਲ ਸਿੰਘ ਖੰਘੂੜਾ ਅਤੇ ਜਸਵੰਤ ਸਿੰਘ ਗਿਲ ਦੇ ਪਰਿਵਾਰ ਨੇ ਕੀਤੀ। ਸ਼ਾਮ ਨੂੰ ਮਨਪਰੀਤ ਸਿੰਘ ਫਰਵਾਹਾ ਨੇ ਆਪਣੇ ਪਿਤਾ ਸੁਖਦੇਵ ਸਿੰਘ ਫਰਵਾਹਾ, ਕਲੱਬ ਦੇ ਪਹਿਲੇ ਪ੍ਰਧਾਨ ਦੀ ਯਾਦ ਵਿੱਚ ਬੇਅੰਤ ਮਾਇਆ ਤੋਂ ਇਲਾਵਾ ਪੀਜਾ, ਪੂਰੀਆਂ ਅਤੇ ਆਈਸ ਕਰੀਮ ਦੀ ਸੇਵਾ ਕੀਤੀ ਅਤੇ ਕਿਹਾ ਜੋ ਕੁੱਝ ਹੋਰ ਚਾਹੀਦਾ ਹੈ ਤਾਂ ਹਾਜ਼ਰ ਹਾਂ। ਛੋਟੇ ਬੱਚੇ-ਬੱਚੀਆਂ ਨੇ ਭੰਗੜਾ ਅਤੇ ਡਾਂਸ ਦੇ ਜੌਹਰ ਵਿਖਾਏ। ਬੱਚਿਆਂ, ਔਰਤਾਂ ਅਤੇ ਪੁਰਸ਼ਾਂ ਦੀਆਂ ਦੌੜਾਂ, ਸਪੂਨ ਰੇਸ, ਮਿਉਜ਼ੀਕਲ ਚੇਅਰ ਰੇਸ ਦੇ ਮੁਕਾਬਲੇ ਕਰਾਏ ਗਏ। ਜੇਤੂਆਂ ਨੂੰ ਟਰੌਫੀਆਂ ਦੇ ਕੇ ਸਨਮਾਨਤ ਕੀਤਾ ਗਿਆ। ਸਾਢੇ ਕੁ ਪੰਜ ਵਜੇ ਬੀਬੀਆਂ ਨੇ ਤੀਆਂ ਸ਼ੁਰੂ ਕਰ ਲਈਆਂ ।
ਜਿਸ ਵਿੱਚ ਹਰ ਉਮਰ ਦੀਆਂ ਔਰਤਾਂ ਨੇ ਖੂਬ ਨੱਚ ਕੇ ਆਪਣੇ ਵਲਵਲੇ ਪੂਰੇ ਕੀਤੇ। ਬੀਬੀ ਰੂਬੀ ਦੀਆਂ ਬੋਲੀਆਂ ਨਾਲ ਗਿੱਧੇ ਦੀ ਧਮਾਲ ਨਾਲ ਦਿਲ ਧੜਕਣ ਲਾ ਦਿਤੇ । ਵਧੀਆ ਨੱਚਣ ਵਾਲੀਆਂ ਤਿੰਨ ਨੌਜਵਾਨ ਅਤੇ ਤਿੰਨ ਸੀਨੀਅਰ ਔਰਤਾਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਗਿਧਿਆਂ ਦੀ ਰਾਣੀ ਬੀਬੀ ਰਜਨੀ ਨੂੰ ਕਲੱਬ ਵੱਲੋਂ ਸਨਮਾਨਿਤ ਕੀਤਾ ਗਿਆ। ਸੱਭ ਤੋਂ ਵੱਡੀ ਉਮਰ ਦੇ ਇੱਕ ਆਦਮੀ ਅਤੇ ਇੱਕ ਔਰਤ ਨੂੰ ਕੰਬਲ ਦੇ ਕੇ ਸਨਮਾਨਿਤ ਕੀਤਾ। ਕਲੱਬ ਦੀ ਬੇਅੰਤ ਮਾਇਕ ਸਹਾਇਤਾ ਕਰਨ ਵਾਲੇ ਵਿਅੱਕਤੀਆਂ ਮਨਪੀਤ ਸਿੰਘ ਫਰਵਾਹਾ, ਅਮਰਪ੍ਰੀਤ ਸਿੰਘ ਧੁੱਗਾ, ਰਾਜਬੀਰ ਸਿੰਘ ਪੁਰੇਵਾਲ, ਗੁਰਮੇਲ ਸਿੰਘ ਪੁਰੇਵਾਲ, ਦੋਆਬਾ ਟੂਰ ਐਂਡ ਟਰੈਵਲ, ਹਰਮਿੰਦਰ ਸਿੰਘ ਜੌਹਲ, ਬਲਜੀਤ ਸਿੰਘ ਧਾਲੀਵਾਲ, ਬਿੱਕਰ ਸਿੰਘ, ਜੰਗੀਰ ਸਿੰਘ ਸੈਂਭੀ ਪ੍ਰਧਾਨ ਐਸੋਸੀਏਸਨ- ਆਫ ਸੀਨੀਅਰਜ਼, ਕਲੱਬ ਬਰੈਂਪਟਨ ਨੂੰ ਕਲੱਬ ਵੱਲੋਂ ਪਲੈਕਸ ਦੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਗਿਆਨ ਸਿੰਘ ਘਈ ਨੇ ਖੂਬਸੂਰਤ ਕਵਿਤਾ ਪੜ੍ਹੀ। ਅਜਾਇਬ ਸਿੰਘ ਤੇਜੀ, ਕਮਲ ਬਾਜਵਾ ਨੇ ਗੀਤ ਗਾ ਕੇ ਮੇਲੇ ਦੀ ਰੌਣਕ ਵਧਾ ਦਿਤੀ। ਲਾਲ ਜੀ ਅਤੇ ਰੂਬੀ ਕੌਰ ਦੇ ਸੰਗੀਤ ਗਰੁਪ ਨੇ ਤਾਂ ਮੇਲੇ ਦੇ ਮਹੌਲ ਨੂੰ ਹੋਰ ਅਨੰਦਾਇਕ ਬਣਾ ਦਿਤਾ। ਲੋਕਾਂ ਗਾਉਣ ਵਾਲਿਆਂ ਨੂੰ ਖੂਬ ਪੈਸੇ ਦਿਤੇ। ਇਸ ਮੇਲੇ ਦੀ ਕਾਮਯਾਬੀ ਲਈ ਕਲੱਬ ਦੇ ਹਰ ਮੈਂਬਰ ਦਾ ਯੋਗਦਾਨ ਰਿਹਾ ਪਰ ਕਮੇਟੀ ਮੈਬਰਾਂ ਅਵਤਾਰ ਸਿੰਘ ਪੁਰੇਵਾਲ, ਜਸਵਿੰਦਰ ਸਿੰਘ ਰੱਖੜਾ, ਸੁਖਦੇਵ ਸਿੰਘ ਮਾਨ, ਕੁਲਵੰਤ ਸਿੰਘ ਜੰਜੂਆ, ਜਗਤਾਰ ਸਿੰਘ ਮੋਰਾਂ ਵਾਲੀ, ਸਿੰਦਰਪਾਲ ਸਿੰਘ ਸੰਧੂ, ਮਹਿੰਦਰ ਸਿੰਘ ਧੁੱਗਾ, ਸੁਖਦੇਵ ਸਿੰਘ ਮੂਕਰ, ਨਿਰਮਲ ਸਿੰਘ ਖੰਘੂੜਾਂ, ਰਣਜੀਤ ਸਿੰਘ ਜੌਹਲ, ਜਸਵੰਤ ਸਿੰਘ ਕੋਕਰੀ, ਬੀਬੀ ਨਵਜੋਤ ਕੌਰ, ਬੀਬੀ ਸਰਬਜੀਤ ਕੌਰ ਦੇ ਪ੍ਰਬੰਧ ਅਤੇ ਭੱਜ ਨੱਠ ਦੀ ਸ਼ਲਾਘਾ ਹਰ ਪਾਸੇ ਹੋਈ। ਜਿਨ੍ਹਾਂ ਭੋਜਨ ਵਰਤਾਉਣ ਵਾਲੇ ਮੈਂਬਰਾਂ ਦਰਸ਼ਨ ਸਿੰਘ ਧਾਲੀਵਾਲ, ਸ਼ਿੰਗਾਰਾ ਸਿੰਘ, ਹਰਭਜਨ ਸਿੰਘ, ਦਵਿੰਦਰ ਸੇਠੀ, ਦਰਸ਼ਨ ਬਰਨਾਲਾ, ਕੁਲਦੀਪ ਸਮਰਾ, ਮੱਖਣ ਰੁੜਕਾ ਆਦਿ ਨੇ ਸਾਰਾ ਦਿਨ ਖੂਬ ਡਿਉਟੀ ਨਿਭਾਈ। ਸਾਢੇ ਸੱਤ ਤੱਕ ਖੂਬ ਰੌਣਕਾਂ ਲੱਗੀਆਂ ਲੋਕ ਖੁਸ਼ੀ ਖੁਸ਼ੀ ਮੇਲੇ ਦੀਆਂ ਗੱਲਾਂ ਕਰਦੇ ਘਰਾਂ ਨੂੰ ਪਰਤ ਗਏ । ਅੰਤ ਵਿੱਚ ਸਮੁੱਚੀ ਕਲੱਬ ਵੱਲੋਂ ਸਟੇਜ ਸੈਕਟਰੀ ਹਰਚੰਦ ਸਿੰਘ ਬਾਸੀ ਨੇ ਆਏ ਸਾਰੇ ਮਹਿਮਾਨਾਂ ਦਾ ਸਮੁੱਚੀ ਕਾਰਜਕਰਨੀ ਵੱਲੋਂ ਧੰਨਵਾਦ ਕੀਤਾ।
ਪੈਨਾਹਿਲ ਸੀਨੀਅਰਜ਼ ਕਲੱਬ ਦੇ ਸ਼ਾਨਦਾਰ ਮੇਲੇ ਦੀ ਰੌਣਕ ਨੇ ਸਿਖਰ ਛੋਹੀ
RELATED ARTICLES

