15.9 C
Toronto
Monday, June 22, 2026
spot_img
Homeਕੈਨੇਡਾਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ

ਬਜ਼ੁਰਗ ਜੋੜੇ ਦੀਆਂ ਲਾਸ਼ਾਂ ਮਿਲੀਆਂ

ਟੋਰਾਂਟੋ : ਓਨਟਾਰੀਏ ਦੇ ਸ਼ਹਿਰ ਹੈਲਟਨ ਰੀਜ਼ਨ ਵਿਚ ਇਕ ਬਜ਼ੁਰਗ ਭਾਰਤੀ ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੇ ਹੀ ਘਰ ਵਿਚੋਂ ਬਰਾਮਦ ਹੋਈਆਂ। ਜਿਸ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ।ઠ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਨ੍ਹਾਂ ਦੇ ਘਰ ਜਿਹੜਾ ਕਿ ਬੇਸ਼ੀਅਰ ਡਰਾਈਵ ਅਤੇ ਸਮਰਹਿੱਲ ਸ੍ਰੀਸੇਂਟ ‘ਤੇ ਸਥਿਤ ਹੈ, ਵਿਚ ਉਦੋਂ ਵਾਪਰੀ ਜਦੋਂ ਇਕ ਅਣ-ਪਛਾਤੇ ਵਿਅਕਤੀ ਵੱਲੋਂ ਉਸ ਬਜ਼ੁਰਗ ਜੋੜੇ ‘ਤੇ ਕਿਸੇ ਹਥਿਆਰ ਨਾਲ ਹਮਲਾ ਕੀਤਾ ਗਿਆ। ਜਿਸ ਕਾਰਨ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਅਧਿਕਾਰੀ ਘਟਨਾ ਵਾਲੀ ਥਾਂ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਬਜ਼ੁਰਗ ਜੋੜੇ ਦੀਆਂ ਲਾਸ਼ਾਂ ਦੇਖੀਆਂ, ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਦੋਸ਼ੀ ਫਰਾਰ ਦੱਸਿਆ ਗਿਆ ਹੈ। ਪੁਲਿਸ ਨੇ ਦੱਸਿਆ ਉਸ ਬਜ਼ੁਰਗ ਵਿਅਕਤੀ ਦੀ ਪਛਾਣ ਪ੍ਰੇਮ ਅਤੇ ਔਰਤ ਦੀ ਪਛਾਣ ਜਾਨ ਸਿੰਘ ਵੱਜੋਂ ਕੀਤੀ ਗਈ ਹੈ। ਜਾਂਚ ਦੌਰਾਨ ਉਨ੍ਹਾਂ ਨੂੰ ਕੋਈ ਸਬੂਤ ਨਹੀਂ ਮਿਲਿਆ ਅਤੇ ਨਾ ਹੀ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਅਣ-ਪਛਾਤੇ ਵੱਲੋਂ ਉਸ ਬਜ਼ੁਰਗ ਜੋੜੇ ਦਾ ਕਤਲ ਕਿਉਂ ਕੀਤਾ।ઠਘਟਨਾ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਇਕ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਉਹ ਲੰਮੇ ਅਰਸੇ ਤੋਂ ਉਹ ਇਸ ਘਰ ਵਿਚ ਰਹਿ ਰਹੇ ਸਨ। ਉਨ੍ਹਾਂ ਦੀ ਇਕ ਧੀ ਹੈ, ਜਿਸ ਦੇ ਵਿਆਹ ਨੂੰ ਥੋੜ੍ਹਾ ਚਿਰ ਹੀ ਹੋਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

RELATED ARTICLES
POPULAR POSTS