ਟੋਰਾਂਟੋ/ਕੰਵਲਜੀਤ ਸਿੰਘ ਕੰਵਲ : ਹਰ ਸਾਲ ਦੀ ਤਰਾ੍ਹਂ ਮਾਝਾ ਸਪੋਰਟਸ ਅਤੇ ਕਲਚਰਲ ਕਲੱਬ ਵੱਲੋਂ ਇਸ ਵਰ੍ਹੇ ਵੀ ਮਾਲਟਨ ਦੇ ਡੇਰੀ ਰੋਡ ਅਤੇ ਗੋਰਵੇਅ ਡਰਾਈਵ ਤੇ ਸਥਿੱਤ ਵਾਈਲਡ ਵੁੱਡ ਪਾਰਕ ਦੇ ਬੀ ਏਰੀਏ ਚ ਸਲਾਨਾ ਪਿਕਨਿਕ ਦਾ ਆਯੋਜਿਨ ਕੀਤਾ ਜਾ ਰਿਹਾ ਹੈ। ਕਲੱਬ ਦੇ ਪ੍ਰਧਾਨ ਹਰਦਿਆਲ ਸਿੰਘ ਸੰਧੂ ਵੱਲੋਂ ਮਿਲੀ ਜਾਣਕਾਰੀ ਅਨੁਸਾਰ 26 ਅਗਸਤ ਸਨਿਚਰਵਾਰ ਨੂੰ ਸਵੇਰੇ 11,30 ਵਜੇ ਤੋਂ ਸ਼ਾਮ 5 ਵਜੇ ਤੱਕ ਸਲਾਨਾ ਮਝੈਲਾਂ ਦੀ ਪਿਕਨਿਕ ਕਰਵਾਈ ਜਾ ਰਹੀ ਹੈ, ਇਸ ਪਿਕਨਿਕ ਵਿੱਚ ਹਰ ਉਮਰ ਦੇ ਮਝੈਲਾਂ ਲਈ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅਤੇ ਪੰਜਾਬ ਦੇ ਅਮੀਰ ਵਿਰਸੇ ਨਾਲ ਜੋੜਨ ਲਈ ਪ੍ਰਬੰਧ ਕੀਤੇ ਜਾਂਦੇ ਹਨ। ਉਹਨਾਂ ਦਸਿਆ ਕਿ ਇਸ ਪਿਕਨਿਕ ‘ਚ ਸ਼ਾਮਲ ਮਝੈਲਾਂ ਲਈ ਚਾਹ, ਕੋਲਡ ਡਰਿੰਕਸ, ਗਰਮਾਂ ਗਰਮ ਪਕੌੜੇ, ਜਲੇਬੀਆਂ, ਛੋਲੇ ਭਟੂਰੇ ਅਤੇ ਪਾਪ ਕਾਰਨ ਸਮੇਤ ਖਾਣ ਪੀਣ ਦਾ ਵਧੀਆ ਪ੍ਰਬੰਧ ਹੋਵੇਗਾ। ਮਝੈਲਾਂ ਦੇ ਮਨੋਰੰਜਨ ਲਈ ਡੀ ਜੇ, ਭੰਗੜਾ ਮਝੈਲਣਾਂ ਲਈ ਗਿੱਧਾ ਅਤੇ ਬੱਚਿਆਂ ਦੇ ਮਨੋਰੰਜਨ ਲਈ ਕਲਾਊਨ ਸਰਵਿਸ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਖੇਡਾਂ ਨੂੰ ਪਰਮੋਟ ਕਰਨ ਲਈ ਮਾਝਾ ਸਪੋਰਟਸ ਕਲੱਬ ਵੱਲੋਂ ਬੱਚਿਆਂ ਦੀਆਂ ਦੌੜਾਂ, ਸੀਨੀਅਰਜ਼ ਦੀਆਂ ਦੌੜਾਂ, ਚਾਟੀ ਰੇਸ, ਸ਼ਾਟ ਪੁੱਟ, ਵਾਲੀ ਬਾਲ, ਅਤੇ ਹੋਰ ਕਈ ਕੁਝ ਵੇਖਣ ਨੂੰ ਮਿਲੇਗਾ। ਹੋਰ ਜਾਣਕਾਰੀ ਲਈ 416-953-9244 ਅਤੇ 416-561-3907 ਤੇ ਸੰਪਰਕ ਕੀਤਾ ਜਾ ਸਕਦਾ। ਕਲੱਬ ਵੱਲੋਂ ਸਮੂੰਹ ਮਝੈਲਾਂ ਨੂੰ ਪਿਕਨਿਕ ‘ਚ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।
ਮਾਲਟਨ ਦੇ ਵਾਈਲਡ-ਵੁੱਡ ਪਾਰਕ ‘ਚ 26 ਅਗਸਤ ਨੂੰ ਮਝੈਲਾਂ ਦੀ ਹੋਵੇਗੀ ਪਿਕਨਿਕ
RELATED ARTICLES

