Breaking News
Home / ਕੈਨੇਡਾ / ਕੈਨੇਡੀਅਨ ਵਿਭਿੰਨਤਾ ਨੂੰ ਪ੍ਰਮੋਟ ਕਰਦਿਆਂ ਕੈਨੇਡਾ ਮੀਡੀਆ ਫੰਡ ਦੇ 10 ਸਾਲ

ਕੈਨੇਡੀਅਨ ਵਿਭਿੰਨਤਾ ਨੂੰ ਪ੍ਰਮੋਟ ਕਰਦਿਆਂ ਕੈਨੇਡਾ ਮੀਡੀਆ ਫੰਡ ਦੇ 10 ਸਾਲ

ਜਦੋਂ ਵੀ ਤੁਸੀਂ ਸਕਰੀਨ ਤੇ ਕੁੱਝ ਦੇਖਦੇ ਹੋ, ਖਾਸ ਕਰਕੇ ਜੇ ਇਹ ਕੋਈ ਕੈਨੇਡੀਅਨ ਸਟੋਰੀ ਹੋਵੇ ਅਤੇ ਕੈਨੇਡੀਅਨਜ਼ ਨੇ ਇਸ ਦਾ ਨਿਰਮਾਣ ਕੀਤਾ
ਹੋਵੇ ਤਾਂ ਹੋ ਸਕਦਾ ਹੈ ਕਿ ਉਸ ਵਿਚ ਕੈਨੇਡਾ ਮੀਡੀਆ ਫੰਡ (ਸੀਐਮਐਫ) ਦਾ ਹੱਥ ਹੋਵੇ। ਪਿਛਲੇ 10 ਸਾਲਾਂ ਦੌਰਾਨ ਬਣੇ ਅਨੇਕਾਂ ਪੌਪੂਲਰ
ਕੈਨੇਡੀਅਨ ਸ਼ੋਆਂ, ਵੈਬ ਸੀਰੀਜ਼, ਵੀਡੀਓਗੇਮਾਂ ਅਤੇ ਹੋਰ ਬਹੁਤ ਕਾਸੇ ਨੂੰ ਫੰਡ ਕਰਨ ਵਿਚ ਕੈਨੇਡਾ ਮੀਡੀਆ ਫੰਡ ਦਾ ਮੁੱਖ ਰੋਲ ਰਿਹਾ ਹੈ।
ਅਦਾਰੇ ਦੇ ਕ੍ਰਿਸ਼ਮਈ ਅਤੇ ਊਰਜਾਵਾਨ ਸੀ ਈ ਓ ਵਲੇਰੀ ਕ੍ਰਾਈਟਨ ਦੀ ਅਗਵਾਈ ਹੇਠ ਸੀ ਐਮ ਐਫ਼ ਨੇ ਕਈ ਸਾਲਾਂ ਤੋਂ ਕੈਨੇਡੀਅਨ
ਰਚਨਾਕਾਰਾਂ ਦੇ ਵਿਕਾਸ ਵਿਚ ਮਦਦ ਕੀਤੀ ਹੈ ਅਤੇ ਉਹ ਕੈਨੇਡੀਅਨ ਮੀਡੀਆ ਵਿਚ ਵਿਭਿੰਨਤਾ ਅਤੇ ਸਭ ਦੀ ਸ਼ਮੂਲੀਅਤ ਦੇ ਸਮਰਥਕ ਹਨ।

ਵਲੇਰੀ ਕ੍ਰਾਈਟਨ ਕਹਿੰਦੇ ਹਨ, “ਸਾਡੇ ਪਰਦੇ ਉਤੇ ਦਿਸਣ ਵਾਲੇ ਅਤੇ ਪਰਦੇ ਦੇ ਪਿੱਛੇ ਕੰਮ ਕਰਨ ਵਾਲੇ ਰਚਨਾਕਾਰਾਂ ਦੀ ਪ੍ਰਤਿਭਾ ਅਤੇ
ਵਿਭਿੰਨਤਾ ਸਦਕਾ ਕੈਨੇਡੀਅਨ ਟੀ ਵੀ ਸ਼ੋਅ ਪੂਰੀ ਦੁਨੀਆ ਵਿਚ ਕਾਮਯਾਬ ਹਨ। ਸਾਡੀ ਨਿਰੰਤਰ ਕਾਮਯਾਬੀ ਇਸ ਗੱਲ ਤੇ ਨਿਰਭਰ ਕਰਦੀ ਹੈ
ਕਿ ਇਹ ਕੈਨੇਡੀਅਨ ਵਿਭਿੰਨਤਾ ਦੀ ਅਮੀਰੀ ਨੂੰ ਕਿੰਨਾ ਕੁ ਵਧੀਆ ਤਰੀਕੇ ਨਾਲ ਪੇਸ਼ ਕਰਦੀ ਹੈ। ਕੈਨੇਡਾ ਵਿਚ ਆਉਣ ਤੋਂ ਪਹਿਲਾਂ ਬਹੁਤ ਸਾਰੇ
ਨਵੇਂ ਕੈਨੇਡੀਅਨਜ਼ ਦੀਆਂ ਜ਼ਿੰਦਗੀਆਂ ਉਨ੍ਹਾਂ ਦੀ ਮੌਜੂਦ ਜ਼ਿੰਦਗੀ ਨਾਲੋਂ ਬਹੁਤ ਵੱਖਰੀਆਂ ਹੁੰਦੀਆਂ ਹਨ। ਇਸ ਤਰਾਂ ਦੀ ਵਿਭਿੰਨਤਾ ਵਾਲੇ ਪਿਛੋਕੜ,
ਦ੍ਰਿਸ਼ਟੀਕੋਣ ਅਤੇ ਅਨੁਭਵ ਵਿਚੋਂ ਆ ਰਹੀ ਤਾਕਤ ਨੂੰ ਅਸੀਂ ਕਹਾਣੀ ਕਹਿਣ ਦੀ ਆਪਣੀ ਕਲਾ ਨੂੰ ਮਜ਼ਬੂਤ ਕਰਨ ਲਈ ਵਰਤਣਾ ਚਾਹੁੰਦੇ ਹਾਂ।
ਇਸ ਉਪਰਾਲੇ ਦੀ ਮੁੱਖ ਹਿੱਸਾ ਅਜਿਹੇ ਰਚਨਾਕਾਰਾਂ ਦੀ ਮਦਦ ਕਰਨਾ ਹੈ, ਜਿਹੇ ਵਿਭਿੰਨ ਭਾਸ਼ਾਵਾਂ ਵਿਚ ਕੰਮ ਕਰਦੇ ਹਨ। ਅਸੀਂ ਆਪਣੇ ਵਿਭਿੰਨ
ਪਿਛੋਕੜਾਂ ਜਾਂ ਹਾਲਾਤ ਦੀ ਪੇਸ਼ਕਾਰੀ ਸਕਰੀਨ ਤੇ ਪੇਸ਼ ਹੁੰਦੀ ਦੇਖਦੇ ਹਾਂ ਤਾਂ ਅਸੀਂ ਮਿਲਕੇ ਇਕ ਵਧੀਆ ਮੁਲਕ ਬਣਦੇ ਹਾਂ”।
ਮੁਲਕ ਦੀ ਇਕੌਨੋਮੀ ਲਈ ਇਹ ਇੰਡਸਟਰੀ ਅਹਿਮ ਹੈ। ਇਹ 181,000 ਫੁੱਲ-ਟਾਈਮ ਨੌਕਰੀਆਂ ਪੈਦਾ ਕਰਦੀ ਹੈ ਅਤੇ 2019 ਦੌਰਾਨ ਇਸ
ਨੇ ਮੁਲਕ ਦੀ ਜੀ ਡੀ ਪੀ ਵਿਚ ḙ12æ8 ਬਿਲੀਅਨ ਦਾ ਯੋਗਦਾਨ ਪਾਇਆ।
ਸੀ ਐਮ ਐਫ ਇਸ ਸਾਲ ਆਪਣੇ 10 ਸਾਲ ਪੂਰੇ ਕਰਨ ਦਾ ਜਸ਼ਨ ਮਨਾ ਰਹੀ ਹੈ। ਇਸ ਮੌਕੇ ਇਸ ਦੁਆਰਾ ਪਨਡੈਮਿਕ ਦੁਆਰਾ ਪ੍ਰਭਾਵਤ ਲੋਕਾਂ
ਦੀ ਮਦਦ ਲਈ ਨਵੇਂ ਮੌਕੇ ਪੈਦਾ ਕਰਨ ਵਾਸਤੇ ਉਪਰਾਲੇ ਤੇਜ਼ ਕੀਤੇ ਜਾ ਰਹੇ ਹਨ। ਬਲੈਕ, ਹੋਰ ਨਸਲੀ ਗਰੁੱਪਾ,ਂ ਇੰਡਿਜਨਸ ਲੋਕਾਂ ਅਤੇ ਔਰਤਾਂ
ਸਮੇਤ ਇਕ ਵੰਨ-ਸੁਵੰਨੀ ਵਰਕਫੋਰਸ ਤਿਆਰ ਕੀਤੀ ਜਾ ਰਹੀ ਹੈ।

ਸੀ ਐਮ ਐਫ਼ ਦਾ ਡਾਇਵਰਸ ਲੈਂਗੂਏਜਜ਼ ਪ੍ਰੋਗਰਾਮ ਅੰਗਰੇਜ਼ੀ, ਫਰੈਂਚ ਅਤੇ ਇੰਡਿਜਨਸ ਭਾਸ਼ਾਵਾਂ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ ਪ੍ਰਾਜੈਕਟਾਂ ਨੂੰ
ਫੰਡ ਦੇ ਕੇ ਕੈਨੇਡੀਅਨ ਵੰਨਸੁਵੰਨਤਾ ਨੂੰ ਅੱਗੇ ਲਿਆਉਂਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਵਰਗਾਂ ਨੂੰ ਨੁਮਾਇੰਦਗੀ ਨਹੀਂ ਮਿਲਦੀ, ਉਨ੍ਹਾਂ ਲਈ
ਕੋਵਿਡ-19 ਐਮਰਜੰਸੀ ਰਿਲੀਫ਼ ਫੰਡਿੰਗ ਦਾ ਵੀ ਐਲਾਨ ਕੀਤਾ ਗਿਆ ਹੈ।

2010 ਤੋਂ ਸੀ ਐਮ ਐਫ ਨੇ ਇੰਗਲਿਸ਼, ਫਰੈਂਚ ਅਤੇ ਇੰਡਿਜਨਸ ਭਾਸ਼ਾਵਾਂ ਤੋਂ ਇਲਾਵਾ ਹੋਰ ਭਾਸ਼ਾਵਾਂ ਵਿਚ 216 ਘੰਟੇ ਦੀ ਟੈਲੀਵਿਜ਼ਨ ਸਮੱਗਰੀ
ਪੈਦਾ ਕਰਨ ਲਈ ḙ23æ5 ਮਿਲੀਅਨ ਦਾ ਨਿਵੇਸ਼ ਕੀਤਾ ਹੈ। ਇਨ੍ਹਾਂ ਵਿਚ ਸਪੈਨਿਸ਼, ਇਟੈਲੀਅਨ, ਪੰਜਾਬੀ, ਪੁਰਤਗਾਲੀ, ਉਰਦੂ, ਹਿੰਦੀ,
ਕੈਂਟੋਨੀਜ਼, ਮੈਂਡਾਰਿਨ, ਫਾਰਸੀ, ਰਸ਼ੀਅਨ, ਯੂਕਰੇਨੀਅਨ ਅਤੇ ਟਗੈਲੋ ਭਾਸ਼ਾਵਾਂ ਸ਼ਾਮਲ ਹਨ।

ਕੈਨੇਡੀਅਨ ਮੀਡੀਆ ਫੰਡ ਦੇ ਸੀ ਈ ਓ ਵਲੇਰੀ ਕ੍ਰਾਈਟਨ ਦਾ ਕਹਿਣ ਹੈ, “ਇਹ ਪ੍ਰੋਗਰਾਮ ਸਾਡੀ ਦੂਰ-ਵਰਤੀ ਯੋਜਨਾ ਦਾ ਹਿੱਸਾ ਹੈ, ਜਿਸਦਾ
ਮਕਸਦ ਕੈਨੇਡੀਅਨ ਕਲਚਰਲ ਦ੍ਰਿਸ਼ ਦੀ ਤਸਵੀਰ ਮੁਕੰਮਲ ਕਰਨ ਲਈ ਨਸਲੀ ਗਰੁੱਪਾਂ ਦੇ ਲੋਕਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ।”
ਕੈਨੇਡੀਅਨ ਮੀਡੀਆ ਫੰਡ ਸਾਰੇ ਆਡੀਓ- ਵਿਜ਼ੂਅਲ ਮੀਡੀਆ ਪਲੈਟਫਾਰਮਾਂ ਵਾਸਤੇ ਕੈਨੇਡੀਅਨ ਸਮੱਗਰੀ ਅਤੇ ਪ੍ਰੋਗਰਾਮ ਵਿਕਸਤ ਕਰਨ ਲਈ
ਵਿੱਤੀ ਅਤੇ ਹੋਰ ਸਹਾਇਤਾ ਦਿੰਦਾ ਹੈ। ਸੀ ਐਮ ਐਫ ਮੁਕਾਬਲੇ ਵਾਲੇ ਗਲੋਬਲ ਵਾਤਾਵਰਣ ਲਈ ਕੈਨੇਡੀਅਨ ਸਮੱਗਰੀ ਨੂੰ ਅੱਗੇ ਵਧਾ ਰਿਹਾ ਹੈ।
ਇਸ ਵਾਸਤੇ ਇੰਡਸਟਰੀ ਦੀ ਨਵੀਨਤਾ ਨੂੰ ਅੱਗੇ ਲਿਆਦਂ ਾ ਜਾਦਂ ਾ ਹੈ, ਕਾਮਯਾਬੀ ਦੀ ਹੌਸਲਾਅਫਜ਼ਾਈ ਕੀਤੀ ਜਾਦਂ ੀ ਹੈ, ਵਿਭਿੰਨ ਅਵਾਜ਼ਾਂ ਨੂੰ ਅੱਗੇ
ਆਉਣ ਦਾ ਮੌਕਾ ਦਿੱਤਾ ਜਾਦਾ ਹੈ, ਅਤੇ ਪਬਲਿਕ-ਪ੍ਰਾਈਵੇਟ ਭਾਈਵਾਲੀ ਰਾਹੀਂ ਸਮੱਗਰੀ ਤੱਕ ਪਹੁੰਚ ਨੂੰ ਉਤਸ਼ਾਹਿਤ ਕੀਤਾ ਜਾਦਂ ਾ ਹੈ। ਸੀ ਐਮ
ਐਫ ਨੂੰ ਕੈਨੇਡਾ ਸਰਕਾਰ, ਕੈਨੇਡਾ ਦੇ ਕੇਬਲ, ਸੈਟੇਲਾਈਟ ਅਤੇ ਆਈ ਪੀ ਟੀ ਵੀ ਡਿਸਟ੍ਰਿਬਿਉਟਰਜ਼ ਤੋਂ ਵਿਤੀ ਸਹਾਇਤਾ ਮਿਲਦੀ ਹੈ। ਵਧੇਰੇ
ਜਾਣਕਾਰੀ ਲਈ ਦੇਖੋ: cmf-fmc.ca

Check Also

ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਗਿਆ

ਬਰੈਂਪਟਨ/ਬਾਸੀ ਹਰਚੰਦ : ਛੋਟੀ ਉਮਰ ਵਿੱਚ ਵੱਡੀਆਂ ਪੁਲਾਂਗਾਂ ਪੁੱਟ ਕੇ ਭਾਰਤੀਆਂ ਦੇ ਦਿਲਾਂ ਅੰਦਰ ਅਜ਼ਾਦੀ …