Home / goldy

goldy

ਯਾਤਰੀਆਂ ਦੀ ਸਿਹਤ ਲਈ ਟੋਰਾਂਟੋ ਪੀਅਰਸਨ ਵੱਲੋਂ ਉਠਾਏ ਜਾ ਰਹੇ ਕਦਮ

ਟੋਰਾਂਟੋ ਪੀਅਰਸਨ ਨੇ ‘ਹੈਲਦੀ ਏਅਰਪੋਰਟ’ ਨਾਂ ਦਾ ਇਕ ਪ੍ਰੋਗਰਾਮ ਅਪਣਾਇਆ ਹੈ, ਜਿਸ ਦਾ ਮਕਸਦ ਏਅਰ ਟਰੈਵਲ ਦੀਆਂ ਮੌਜੂਦਾ ਪ੍ਰਸਥਿਤੀਆਂ ਮੁਤਾਬਕ ਇਕ ਪਾਸੇ ਯਾਤਰੀਆਂ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ, ਦੂਜੇ ਪਾਸੇ ਭਵਿੱਖ ਦੇ ਤੰਦਰੁਸਤ ਟਰੈਵਲ ਕੌਰੀਡੋਰ ਤਿਆਰ ਕਰਨ ਵਾਸਤੇ ਹਵਾਬਾਜ਼ੀ ਇੰਡਸਟਰੀ ਦੀ ਅਗਵਾਈ ਕਰਨਾ ਹੈ। ਹੁਣ ਏਅਰਪੋਰਟ ਦੇ …

Read More »

ਕੈਨੇਡੀਅਨ ਵਿਭਿੰਨਤਾ ਨੂੰ ਪ੍ਰਮੋਟ ਕਰਦਿਆਂ ਕੈਨੇਡਾ ਮੀਡੀਆ ਫੰਡ ਦੇ 10 ਸਾਲ

ਜਦੋਂ ਵੀ ਤੁਸੀਂ ਸਕਰੀਨ ਤੇ ਕੁੱਝ ਦੇਖਦੇ ਹੋ, ਖਾਸ ਕਰਕੇ ਜੇ ਇਹ ਕੋਈ ਕੈਨੇਡੀਅਨ ਸਟੋਰੀ ਹੋਵੇ ਅਤੇ ਕੈਨੇਡੀਅਨਜ਼ ਨੇ ਇਸ ਦਾ ਨਿਰਮਾਣ ਕੀਤਾ ਹੋਵੇ ਤਾਂ ਹੋ ਸਕਦਾ ਹੈ ਕਿ ਉਸ ਵਿਚ ਕੈਨੇਡਾ ਮੀਡੀਆ ਫੰਡ (ਸੀਐਮਐਫ) ਦਾ ਹੱਥ ਹੋਵੇ। ਪਿਛਲੇ 10 ਸਾਲਾਂ ਦੌਰਾਨ ਬਣੇ ਅਨੇਕਾਂ ਪੌਪੂਲਰ ਕੈਨੇਡੀਅਨ ਸ਼ੋਆਂ, ਵੈਬ ਸੀਰੀਜ਼, ਵੀਡੀਓਗੇਮਾਂ …

Read More »

ਕਰੋਨਾਵਾਇਰਸ ਦਾ ਕਹਿਰ

ਡਾ ਬਲਜਿੰਦਰ ਸਿੰਘ ਸੇਖੋਂ ਸਭ ਤੋਂ ਸੂਖਮ ਕਿਸਮ ਦੇ ਇੱਕ ਨਿਰਜੀਵ, ਜੀਵ, ਕਰੋਨਾਵਾਇਰਸ ਨੇ ਦੁਨੀਆਂ ਨੂੰ ਵਖਤ ਪਾਇਆ ਹੋਇਆ ਹੈ। ਇਸ ਨੂੰ ਮੈਂ ਨਿਰਜੀਵ ਵੀ ਲਿਖ ਰਿਹਾ ਹਾਂ , ਇਸ ਲਈ ਕਿ ਇਹ ਜੀਵ, ਵਾਇਰਸ, ਜਦ ਕਿਸੇ ਜੀਵ ਤੋਂ ਬਾਹਰ ਹੁੰਦੇ ਹਨ ਤਾਂ ਇਨ੍ਹਾਂ ਦੇ ਗੁਣ ਨਿਰਜੀਵ ਵਸਤੂਆਂ ਨਾਲ ਮਿਲਦੇ …

Read More »

ਯੂਨੀਅਨ ਸਟੇਸ਼ਨ ਵੈਸਟ: ਇਕ ਨਵੀਂ ਟਰਾਂਜ਼ਿਟ ਹੱਬ

ਬਿਹਤਰ ਸਫ਼ਰ ਲਈ ਕੀ ਤੁਸੀਂ ਵੱਧ ਮੌਕੇ ਚਾਹੁੰਦੇ ਹੋ? ਟੋਰਾਂਟੋ ਪੀਅਰਸਨ ਏਅਰਪੋਰਟ ਤੇ ਬਣਨ ਵਾਲੀ ਨਵੀਂ ਟਰਾਂਜ਼ਿਟ ਹੱਬ-ਯੂਨੀਅਨ ਸਟੇਸ਼ਨ ਵੈਸਟ-ਤੁਹਾਡੇ ਇਸ ਸੁਪਨੇ ਨੂੰ ਇਕ ਹਕੀਕਤ ਬਣਾ ਦੇਵੇਗੀ। ਯੂਨੀਅਨ ਸਟੇਸ਼ਨ ਵੈਸਟ ਰਾਹੀਂ ਤੁਸੀਂ ਭੀੜ ਤੋਂ ਬਚਕੇ ਆਪਣਾ ਸਫ਼ਰ ਕਰ ਸਕੋਗੇ। ਸਾਡੇ ਰੀਜਨਲ ਨੈਟਵਰਕ ਵਿੱਚ ਇਕ ਦੂਜੀ ਵੱਡੀ ਟਰਾਂਜ਼ਿਟ ਹੱਬ ਰਾਹੀਂ ਬਰੈਂਪਟਨ, …

Read More »

ਭਾਰਤ ਨੇ ਜਿੱਤਿਆ ਅੰਤਰਰਾਸ਼ਟਰੀ ਕਬੱਡੀ ਕੱਪ

ਕੈਨੇਡਾ ਨੂੰ ਮਿਲਿਆ ਦੂਜਾ ਸਥਾਨ ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼     ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਕੱਪ ਦਾ ਅੱਜ ਫਾਈਨਲ ਮੁਕਾਬਲਾ ਡੇਰਾ ਬਾਬਾ ਨਾਨਕ ਵਿਖੇ ਭਾਰਤ ਅਤੇ ਕੈਨੇਡਾ ਦੀਆਂ ਟੀਮਾਂ ਵਿਚਕਾਰ ਖੇਡਿਆ ਗਿਆ। ਫਾਈਨਲ ਮੁਕਾਬਲੇ ‘ਚ ਭਾਰਤ ਨੇ ਕੈਨੇਡਾ ਨੂੰ ਵੱਡੇ ਫਰਕ …

Read More »

ਗੈਂਗਸਟਰ ਬਿੱਟੂ ਦੀ ਫੋਟੋ ਅੱਜ ਮੀਡੀਆ ‘ਚ ਬਣੀ ਰਹੀ ਚਰਚਾ ਦਾ ਵਿਸ਼ਾ

ਬਿੱਟੂ ਨੇ ਕਿਹਾ – ਕਾਂਗਰਸੀ ਅਤੇ ਅਕਾਲੀਆਂ ਦੋਵਾਂ ‘ਤੇ ਹੀ ਕਰਾਂਗਾ ਮਾਣਹਾਨੀ ਦਾ ਕੇਸ ਬਠਿੰਡਾ/ਬਿਊਰੋ ਨਿਊਜ਼ ਗੈਂਗਸਟਰ ਹਰਜਿੰਦਰ ਸਿੰਘ ਬਿੱਟੂ ਦੀ ਫੋਟੋ ਅੱਜ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਕਾਂਗਰਸੀ ਆਗੂਆਂ ਨੇ ਹਰਜਿੰਦਰ ਬਿੱਟੂ ਦੀ ਉਹ ਫੋਟੋ ਜਾਰੀ ਕੀਤੀ ਜਿਸ ਵਿਚ ਉਹ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨਾਲ ਦਿਖਾਈ ਦੇ ਰਹੇ ਹਨ। ਇਸ ਦੇ ਨਾਲ ਹੀ ਅਕਾਲੀਆਂ ਨੇ ਵੀ ਹਰਜਿੰਦਰ ਬਿੱਟੂ ਦੀ ਉਹ ਫੋਟੋ ਜਾਰੀ ਕਰ ਦਿੱਤੀ ਜਿਸ ਵਿਚ ਕੈਪਟਨ ਅਮਰਿੰਦਰ ਉਸ ਨੂੰ ਸਨਮਾਨਤ ਕਰ ਰਹੇ ਹਨ। ਇਸ ਦੇ ਚੱਲਦਿਆਂ ਹਰਜਿੰਦਰ ਸਿੰਘ ਬਿੱਟੂ ਸਰਪੰਚ ਨੇ ਕਿਹਾ ਹੈ ਕਿ ਕੈਪਟਨ ਨੇ ਉਸ ‘ਤੇ ਗੈਂਗਸਟਰ ਹੋਣ ਦੇ ਝੂਠੇ ਇਲਜ਼ਾਮ ਲਾਏ ਹਨ। ਅਦਾਲਤ ਨੇ ਉਸ ਨੂੰ ਸਾਰੇ ਕੇਸਾਂ ਵਿੱਚੋਂ ਬਾਇੱਜ਼ਤ ਬਰੀ ਕੀਤਾ ਹੈ। ਬਿੱਟੂ ਨੇ ਕਿਹਾ ਹੈ ਕਿ ਉਹ ਕੈਪਟਨ ਤੇ ਅਕਾਲੀਆਂ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰੇਗਾ। ਉਸ ਨੇ ਇਹ ਵੀ ਇਲਜ਼ਾਮ ਲਾਇਆ ਕਿ ਪੁਲਿਸ ਉਸ ਦੇ ਘਰ ਬਿਨਾ ਵਜ੍ਹਾ ਛਾਪੇ ਮਾਰ ਰਹੀ ਹੈ।

Read More »

ਪੰਜਾਬ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਦੀ ਅੱਜ ਹੋਈ ਮੀਟਿੰਗ

14 ਦਸੰਬਰ ਨੂੰ ਮੋਦੀ ਦੀ ਜਾਨ ਨੂੰ ਰੋਣਗੇ ਕਾਂਗਰਸੀ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਕਾਂਗਰਸ ਦੇ ਮੰਤਰੀਆਂ, ਵਿਧਾਇਕਾਂ ਤੇ ਹਲਕਾ ਇੰਚਾਰਜ ਦੀ ਅੱਜ ਚੰਡੀਗੜ੍ਹ ਵਿਚ ਮੀਟਿੰਗ ਹੋਈ ਮੀਟਿੰਗ ਵਿੱਚ 14 ਦਸੰਬਰ ਨੂੰ ਦਿੱਲੀ ਵਿੱਚ ਕਾਂਗਰਸ ਵੱਲੋਂ ਕੇਂਦਰ ਸਰਕਾਰ ਖਿਲਾਫ਼ ਰੈਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਬਾਰੇ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਕਿਹਾ ਕਿ 14 ਦਸੰਬਰ ਨੂੰ ਦਿੱਲੀ ਜਾ ਕੇ ਮੋਦੀ …

Read More »

ਆਮ ਆਦਮੀ ਪਾਰਟੀ ਦਾ ਵਫਦ ਡੀ.ਜੀ.ਪੀ. ਪੰਜਾਬ ਨੂੰ ਮਿਲਿਆ

ਪੁਲਿਸ ਨੂੰ ਸਿਆਸਤਦਾਨਾਂ ਦੀ ਚੁੰਗਲ ‘ਚੋਂ ਮੁਕਤ ਕਰਾਉਣ ਦੀ ਕੀਤੀ ਮੰਗ ਚੰਡੀਗੜ੍ਹ/ਬਿਊਰੋ ਨਿਊਜ਼  ਪੰਜਾਬ ਅੰਦਰ ਦਿਨੋ-ਨ ਨਿੱਘਰਦੀ ਜਾ ਰਹੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ  ਦਾ ਵਫ਼ਦ ਅੱਜ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੂੰ ਮਿਲਿਆ। ਡੀਜੀਪੀ ਨੂੰ ਮੰਗ ਪੱਤਰ ਸੌਂਪਣ ਤੋਂ …

Read More »

ਡੇਰਾ ਮੁਖੀ ਰਾਮ ਰਹੀਮ ਨੂੰ ਵੱਡਾ ਝਟਕਾ

ਸੀ.ਬੀ.ਆਈ. ਅਦਾਲਤ ਨੇ ਜੱਜ ਬਦਲਣ ਵਾਲੀ ਪਟੀਸ਼ਨ ਕੀਤੀ ਖਾਰਜ ਪੰਚਕੂਲਾ/ਬਿਊਰੋ ਨਿਊਜ਼ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਅੱਜ ਸੀ.ਬੀ.ਆਈ. ਅਦਾਲਤ ਨੇ ਵੱਡਾ ਝਟਕਾ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ ਸੀ.ਬੀ.ਆਈ. ਅਦਾਲਤ ਨੇ ਬਚਾਅ ਪੱਖ ਵਲੋਂ ਜੱਜ ਬਦਲਣ ਲਈ ਲਗਾਈ ਗਈ ਪਟੀਸ਼ਨ ਖਾਰਜ ਕਰ ਦਿੱਤੀ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 14 ਦਸੰਬਰ ਨੂੰ ਹੋਵੇਗੀ। ਰਾਮ ਰਹੀਮ ਨੂੰ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਅਤੇ ਦੂਜੇ ਦੋਸ਼ੀ ਸਿੱਧੇ ਰੂਪ ਵਿਚ ਅਦਾਲਤ ਵਿਚ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਰਾਮ ਰਹੀਮ ਦੇ ਇਕ ਸਹਿਯੋਗੀ ਕ੍ਰਿਸ਼ਨ ਲਾਲ ਨੇ ਪਟੀਸ਼ਨ ਲਗਾ ਕੇ ਮੰਗ ਕੀਤੀ ਸੀ ਕਿ ਰਣਜੀਤ ਹੱਤਿਆਕਾਂਡ ਮਾਮਲੇ ਵਿਚ ਡੇਰੇ ਦੇ ਪ੍ਰਬੰਧਕ ਚੀਫ ਜਸਟਿਸ ਜਗਦੀਪ ਸਿੰਘ ਕੋਲੋਂ ਇਸ ਮਾਮਲੇ ਵਿਚ ਸੁਣਵਾਈ ਨਹੀਂ ਕਰਵਾਉਣਾ ਚਾਹੁੰਦੇ ਅਤੇ ਚੀਫ ਜਸਟਿਸ ਜਗਦੀਪ ਸਿੰਘ ਦੀ ਬਦਲੀ ਕਰ ਦਿੱਤੀ ਜਾਵੇ। ਧਿਆਨ ਰਹੇ ਕਿ ਰਾਮ ਰਹੀਮ ਖਿਲਾਫ ਪਹਿਲਾਂ ਵੀ ਦੋ ਮਾਮਲਿਆਂ ਵਿਚ ਚੀਫ ਜਸਟਿਸ ਜਗਦੀਪ ਸਿੰਘ ਨੇ ਸਜ਼ਾ ਸੁਣਾਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਲੰਘੇ ਕੱਲ੍ਹ ਹਨੀਪ੍ਰੀਤ ਨੇ ਵੀ ਰਾਮ ਰਹੀਮ ਨਾਲ ਮੁਲਾਕਾਤ ਕੀਤੀ ਅਤੇ ਉਹ ਡੇਰਾ ਮੁਖੀ ਨੂੰ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ ਸੀ।

Read More »

ਮੇਕ ਇਨ ਇੰਡੀਆ ਤੋਂ ਜਬਰ ਜਨਾਹ ਵੱਲ ਵੱਧ ਰਿਹੈ ਭਾਰਤ

ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਸਦਨ ‘ਚ ਭਾਜਪਾ ਨੂੰ ਘੇਰਿਆ ਨਵੀਂ ਦਿੱਲੀ/ਬਿਊਰੋ ਨਿਊਜ਼ ਲੋਕ ਸਭਾ ਵਿਚ ਕਾਂਗਰਸੀ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਆਪੇ ਤੋਂ ਬਾਹਰ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਹੁਣ ਭਾਰਤ ‘ਮੇਕ ਇਨ ਇੰਡੀਆ ਤੋਂ ਰੇਪ ਇਨ ਇੰਡੀਆ’ ਵੱਲ ਰਿਹਾ ਹੈ। ਅਜਿਹੇ ਬਿਆਨ ਕਰਕੇ ਚੌਧਰੀ ਦਾ ਵਿਰੋਧ ਵੀ ਹੋ ਰਿਹਾ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਵੀ ਭਾਰਤ ਨੂੰ ਦੁਨੀਆ ਦੀ ਰੇਪ ਕੈਪੀਟਲ ਦੱਸਿਆ ਸੀ। ਮਹਿਲਾ ਸੁਰੱਖਿਆ ਦੇ ਮੁੱਦੇ ‘ਤੇ ਬੋਲਦੇ ਹੋਏ ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਮੁੱਦੇ ‘ਤੇ ਖੂਬ ਬੋਲਦੇ ਹਨ ਪਰੰਤੂ ਮਹਿਲਾਵਾਂ ਖਿਲਾਫ ਅਪਰਾਧ ਦੇ ਮਾਮਲਿਆਂ ‘ਤੇ ਉਨ੍ਹਾਂ ਨੇ ਚੁੱਪੀ ਸਾਧ ਰੱਖੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕਠੂਆ ਤੋਂ ਓਨਾਵ ਤੱਕ ਹਰ ਦਿਨ ਇਕ ਤੋਂ ਬਾਅਦ ਇਕ ਸਮੂਹਿਕ ਜਬਰ ਜਨਾਹ ਦੀਆਂ ਘਟਨਾਵਾਂ ਹੋ ਰਹੀਆਂ ਹਨ, ਪਰ ਬਹੁਤ ਘੱਟ ਦੋਸ਼ੀਆਂ ਨੂੰ ਸਜ਼ਾ ਮਿਲਦੀ ਹੈ।

Read More »