9 C
Toronto
Monday, November 2, 2026
spot_img
HomeਕੈਨੇਡਾFrontਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ...

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ ਵਿਸ਼ਾਲ ਐਲ.ਈ.ਡੀ. ਸਕਰੀਨਾਂ

ਏਸ਼ੀਅਨ ਚੈਂਪੀਅਨਜ਼ ਟਰਾਫੀ ਨੂੰ ਅੰਤਰਰਾਸ਼ਟਰੀ ਰੰਗਤ ਦੇ ਰਹੇ ਸ਼ਾਨਦਾਰ ਫੂਡ ਕੋਰਟ ਤੇ ਵਿਸ਼ਾਲ ਐਲ.ਈ.ਡੀ. ਸਕਰੀਨਾਂ
ਪੰਜਾਬ ਸਰਕਾਰ ਨੇ ਬਰਲਟਨ ਪਾਰਕ ਵਿਖੇ ਹਾਕੀ ਪ੍ਰਸ਼ੰਸਕਾਂ ਲਈ ਨਿੱਘੀ ਮਹਿਮਾਨਨਿਵਾਜ਼ੀ ਤੇ ਵਿਸ਼ਵ ਪੱਧਰੀ ਪ੍ਰਬੰਧ ਬਣਾਏ ਯਕੀਨੀ
ਜਲੰਧਰ :
 ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਚੱਲ ਰਹੀ ‘ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ’ ਇੱਕ ਸ਼ਾਨਦਾਰ ਉਤਸਵ ਦਾ ਰੂਪ ਧਾਰ ਗਈ ਹੈ, ਜਿਸ ਦਾ ਸਿਹਰਾ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਕੀਤੇ ਗਏ ਬਿਹਤਰੀਨ ਪ੍ਰਬੰਧਾਂ ਅਤੇ ਨਿੱਘੀ ਮਹਿਮਾਨਨਿਵਾਜ਼ੀ ਨੂੰ ਜਾਂਦਾ ਹੈ। ਹਰੇ-ਭਰੇ ਆਲੇ-ਦੁਆਲੇ, ਰੌਣਕ ਭਰੇ ਮਾਹੌਲ ਅਤੇ ਆਧੁਨਿਕ ਸਹੂਲਤਾਂ ਨੇ ਇਸ ਖੇਤਰ ਦੇ ਸਭ ਤੋਂ ਵੱਡੇ ਖੇਡ ਸਮਾਗਮ ਨੂੰ ਅੰਤਰਰਾਸ਼ਟਰੀ ਪੱਧਰ ਦੇ ਆਯੋਜਨ ਵਿੱਚ ਤਬਦੀਲ ਕਰ ਦਿੱਤਾ ਹੈ।

ਜ਼ਿਲ੍ਹੇ ਭਰ ਤੋਂ ਪ੍ਰਸ਼ੰਸਕ ਇਸ ਉਤਸਵ ਭਰੇ ਮਾਹੌਲ ਦਾ ਆਨੰਦ ਲੈਣ ਲਈ ਸਟੇਡੀਅਮ ਵਿੱਚ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਦਰਸ਼ਕਾਂ ਨੂੰ ਕੋਈ ਦਿੱਕਤ ਨਾ ਆਵੇ, ਇਸ ਦੇ ਲਈ ਪ੍ਰਸ਼ਾਸਨ ਵੱਲੋਂ ਸਟੇਡੀਅਮ ਦੇ ਨੇੜੇ ਵਿਸ਼ਾਲ ਜਨਤਕ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਨਾਲ ਹੀ ਖਾਣ-ਪੀਣ ਲਈ ਵਧੀਆ ਫੂਡ ਕੋਰਟ ਵੀ ਸਥਾਪਤ ਕੀਤੇ ਗਏ ਹਨ। ਇਥੇ ਦਰਸ਼ਕ ਵੱਖ-ਵੱਖ ਤਰ੍ਹਾਂ ਦੇ ਸੁਆਦੀ ਪਕਵਾਨਾਂ ਦਾ ਆਨੰਦ ਲੈਣ ਦੇ ਨਾਲ-ਨਾਲ ਬਾਹਰ ਲੱਗੀਆਂ ਵੱਡੀਆਂ ਐਲ.ਈ.ਡੀ. ਸਕਰੀਨਾਂ ‘ਤੇ ਹਾਕੀ ਦੇ ਲਾਈਵ ਮੁਕਾਬਲਿਆਂ ਦਾ ਆਨੰਦ ਵੀ ਲੈ ਰਹੇ ਹਨ।

ਰਾਤ ਹੁੰਦਿਆਂ ਹੀ ਸਟੇਡੀਅਮ ਸਜਾਵਟੀ ਲਾਈਟਾਂ ਨਾਲ ਜਗਮਗਾ ਉੱਠਦਾ ਹੈ, ਜੋ ਕਿ ਉੱਥੇ ਮੌਜੂਦ ਹਜ਼ਾਰਾਂ ਲੋਕਾਂ ਲਈ ਮਨਮੋਹਕ ਨਜ਼ਾਰਾ ਪੇਸ਼ ਕਰਦਾ ਹੈ। ਹਰ ਛੋਟੀ ਤੋਂ ਛੋਟੀ ਗੱਲ ਦਾ ਬਾਰੀਕੀ ਨਾਲ ਧਿਆਨ ਰੱਖਦਿਆਂ ਕੀਤੇ ਗਏ ਪ੍ਰਬੰਧਾਂ ਸਦਕਾ ਮੇਜ਼ਬਾਨ ਸ਼ਹਿਰ ਖੇਡ ਪ੍ਰੇਮੀਆਂ ਨੂੰ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰ ਰਿਹਾ ਹੈ।

RELATED ARTICLES
POPULAR POSTS