17 C
Toronto
Thursday, October 8, 2026
spot_img
Homeਮੁੱਖ ਲੇਖਉੱਪਰ ਦੇਖੋ ਅਤੇ ਬਿਜਲੀ ਦੀਆਂ ਤਾਰਾਂ ਦੇ ਆਲੇ-ਦੁਆਲੇ ਸੁਰੱਖਿਅਤ ਰਹੋ

ਉੱਪਰ ਦੇਖੋ ਅਤੇ ਬਿਜਲੀ ਦੀਆਂ ਤਾਰਾਂ ਦੇ ਆਲੇ-ਦੁਆਲੇ ਸੁਰੱਖਿਅਤ ਰਹੋ

ਉੱਪਰ ਦੇਖੋ ਅਤੇ ਬਿਜਲੀ ਦੀਆਂ ਤਾਰਾਂ ਦੇ ਆਲੇ-ਦੁਆਲੇ ਸੁਰੱਖਿਅਤ ਰਹੋ

ਬਿਜਲੀ ਦੀਆਂ ਤਾਰਾਂ ਬਹੁਤ ਖ਼ਤਰਨਾਕ ਹਨ ਅਤੇ ਜਾਨਲੇਵਾ ਹੋ ਸਕਦੀਆਂ ਹਨ। ਬਦਕਿਸਮਤੀ ਨਾਲ, ਓਨਟਾਰੀਓ ਵਿੱਚ ਸਿਰ ਦੇ ਉੱਪਰੋਂਲੰਘਦੀਆਂ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਲੈਕਟ੍ਰੀਕਲ ਸੇਫਟੀ ਅਥਾਰਟੀ(ESA) ਦੀ ਤਾਜ਼ਾ ਸੁਰੱਖਿਆ ਰਿਪੋਰਟ ਅਨੁਸਾਰ, 2015-2019 ਦੀ ਤੁਲਨਾ ਵਿੱਚ 2020-2024 ਦੌਰਾਨ ਬਿਜਲੀ ਦੀਆਂ ਤਾਰਾਂ ਨਾਲਜੁੜੀਆਂ ਘਟਨਾਵਾਂ ਦੀ ਪੰਜ ਸਾਲਾ ਔਸਤ ਵਿੱਚ 30% ਦਾ ਵਾਧਾ ਹੋਇਆ ਹੈ। ਸਿਰਫ਼ 2024 ਵਿੱਚ, ਓਨਟਾਰੀਓ ਵਿੱਚ ਬਿਜਲੀ ਦੀਆਂਤਾਰਾਂ ਦੇ ਸੰਪਰਕ ਵਿੱਚ ਆਉਣ ਦੇ 307 ਮਾਮਲੇ ਦਰਜ ਕੀਤੇ ਗਏ — ਜੋ ਪਿਛਲੇ ਦਹਾਕੇ ਵਿੱਚ ਸਭ ਤੋਂ ਵੱਧ ਸਾਲਾਨਾ ਗਿਣਤੀ ਹੈ।

ਇਲੈਕਟ੍ਰੀਕਲ ਸੇਫਟੀ ਅਥਾਰਟੀ (ESA) ਜਾਗਰੂਕਤਾ, ਸਿੱਖਿਆ ਅਤੇ ਸਿਖਲਾਈ ਰਾਹੀਂ ਓਨਟਾਰੀਓ ਵਾਸੀਆਂ ਨੂੰ ਬਿਜਲੀ ਦੇ ਨੁਕਸਾਨਤੋਂ ਬਚਾਉਣ ਲਈ ਕੰਮ ਕਰਦੀ ਹੈ। ESA ਦਾ ਡੇਟਾ ਦਰਸਾਉਂਦਾ ਹੈ ਕਿ ਬਿਜਲੀ ਦੀਆਂ ਤਾਰਾਂ ਨਾਲ ਸੰਪਰਕ ਹੋਣਾ ਓਨਟਾਰੀਓ ਵਿੱਚਬਿਜਲੀ ਨਾਲ ਸਬੰਧਤ ਮੌਤਾਂ ਦਾ ਇੱਕ ਮੁੱਖ ਕਾਰਨ ਹੈ। ਜਿਵੇਂ–ਜਿਵੇਂ ਗਰਮ ਮੌਸਮ ਲੋਕਾਂ ਨੂੰ ਬਾਹਰ ਲੈ ਕੇ ਆਉਂਦਾ ਹੈ, ESA ਓਨਟਾਰੀਓਵਾਸੀਆਂ ਨੂੰ ਬਿਜਲੀ ਦੀਆਂ ਤਾਰਾਂ ਦੀ ਸੁਰੱਖਿਆ ਦੇ ਜ਼ਰੂਰੀ ਨੁਕਤਿਆਂ ਬਾਰੇ ਯਾਦ ਦਿਵਾਉਂਦਾ ਹੈ।

ਸਾਰੀਆਂ ਬਿਜਲੀ ਦੀਆਂ ਤਾਰਾਂ ਦਾ ਪਤਾ ਲਗਾਓ

ਵਿਹੜੇ ਦਾ ਕੋਈ ਵੀ ਕੰਮ ਜਾਂ ਬਾਹਰੀ ਪ੍ਰੋਜੈਕਟ ਸ਼ੁਰੂ ਕਰਨ ਤੋਂ ਪਹਿਲਾਂ, ਨੇੜਲੀਆਂ ਸਾਰੀਆਂ ਬਿਜਲੀ ਦੀਆਂ ਤਾਰਾਂ ਦਾ ਪਤਾ ਲਗਾਓ। ਕੁਝਤਾਰਾਂ ਰੁੱਖਾਂ ਜਾਂ ਟਾਹਣੀਆਂ ਪਿੱਛੇ ਲੁਕੀਆਂ ਹੋ ਸਕਦੀਆਂ ਹਨ।

ਜ਼ਮੀਨਦੋਜ਼ (underground) ਬਿਜਲੀ ਦੀਆਂ ਤਾਰਾਂ ਲਈ, Ontario One Call ਨਾਲ ਸੰਪਰਕ ਕਰੋ। ਇਹ ਸੇਵਾ ਤੁਹਾਡੇ ਵਿਹੜੇਵਿੱਚ ਮੌਜੂਦ ਸਾਰੀਆਂ ਸਰਕਾਰੀ/ਯੂਟਿਲਿਟੀ ਮਲਕੀਅਤ ਵਾਲੀਆਂ ਜ਼ਮੀਨਦੋਜ਼ ਪਾਈਪਾਂ ਅਤੇ ਤਾਰਾਂ ਦੀ ਪਛਾਣ ਕਰਦੀ ਹੈ। ਤੁਹਾਨੂੰ ਉਨ੍ਹਾਂਚੀਜ਼ਾਂ ਲਈ “ਪ੍ਰਾਈਵੇਟ ਲੋਕੇਟ” (private locate) ਦੀ ਵੀ ਲੋੜ ਹੋ ਸਕਦੀ ਹੈ ਜੋ ਯੂਟਿਲਿਟੀ ਕੰਪਨੀਆਂ ਦੀ ਮਲਕੀਅਤ ਨਹੀਂ ਹਨ।

ਬਿਜਲੀ ਦੀਆਂ ਤਾਰਾਂ ਤੋਂ ਹਮੇਸ਼ਾ ਤਿੰਨ ਮੀਟਰ ਦੂਰ ਰਹੋ

ਹਮੇਸ਼ਾ ਆਪਣੇ ਆਪ ਨੂੰ, ਆਪਣੇ ਸੰਦਾਂ ਅਤੇ ਸਾਜ਼ੋ–ਸਾਮਾਨ ਨੂੰ ਬਿਜਲੀ ਦੀਆਂ ਤਾਰਾਂ ਤੋਂ ਘੱਟੋ–ਘੱਟ ਤਿੰਨ ਮੀਟਰ ਦੂਰ ਰੱਖੋ। ਤਿੰਨ ਮੀਟਰਲਗਭਗ ਦਸ–ਪੌੜੀਆਂ ਵਾਲੀ ਪੌੜੀ (ladder) ਦੀ ਲੰਬਾਈ ਦੇ ਬਰਾਬਰ ਹੁੰਦਾ ਹੈ।

ਕਰੰਟ ਲੱਗਣ ਲਈ ਤੁਹਾਨੂੰ ਬਿਜਲੀ ਦੀ ਤਾਰ ਨੂੰ ਛੂਹਣ ਦੀ ਲੋੜ ਨਹੀਂ ਹੈ। ਜੇਕਰ ਕੋਈ ਵਿਅਕਤੀ, ਸੰਦ ਜਾਂ ਵਾਹਨ ਬਹੁਤ ਨੇੜੇ ਆ ਜਾਂਦਾਹੈ, ਤਾਂ ਬਿਜਲੀ ਛਾਲ ਮਾਰ ਸਕਦੀ ਹੈ ਜਾਂ “ਆਰਕ” (arc) ਬਣਾ ਸਕਦੀ ਹੈ। ਲੰਬੀਆਂ ਚੀਜ਼ਾਂ, ਜਿਵੇਂ ਕਿ ਪੌੜੀਆਂ, ਨੂੰ ਹਮੇਸ਼ਾ ਲੇਟਵੀਂ(horizontally) ਸਥਿਤੀ ਵਿੱਚ ਫੜ ਕੇ ਚੱਲੋ। ਇਹ ਤਾਰਾਂ ਦੇ ਤਿੰਨ ਮੀਟਰ ਦੇ ਘੇਰੇ ਵਿੱਚ ਆਉਣ ਦੇ ਜੋਖਮ ਤੋਂ ਬਚਣ ਵਿੱਚ ਮਦਦਕਰੇਗਾ।

ਧਿਆਨ ਭਟਕਣ ਤੋਂ ਬਚੋ

ਬਿਜਲੀ ਦੀਆਂ ਤਾਰਾਂ ਦੇ ਨੇੜੇ ਕੰਮ ਕਰਦੇ ਸਮੇਂ ਹਮੇਸ਼ਾ ਧਿਆਨ ਭਟਕਣ ਤੋਂ ਬਚੋ। ਮੋਬਾਈਲ ਫੋਨ ਪਾਸੇ ਰੱਖੋ ਅਤੇ ਕੋਈ ਵੀ ਅਜਿਹੀ ਚੀਜ਼ਹਟਾ ਦਿਓ ਜੋ ਤੁਹਾਡਾ ਧਿਆਨ ਕੰਮ ਤੋਂ ਹਟਾ ਸਕਦੀ ਹੋਵੇ। ਸੁਚੇਤ ਰਹਿਣ ਨਾਲ ਲੋਕਾਂ ਜਾਂ ਸੰਦਾਂ ਨੂੰ ਤਾਰਾਂ ਦੇ ਬਹੁਤ ਨੇੜੇ ਆਉਣ ਤੋਂ ਰੋਕਣਵਿੱਚ ਮਦਦ ਮਿਲਦੀ ਹੈ।

ਪੌਦੇ ਲਗਾਉਣ ਤੋਂ ਪਹਿਲਾਂ ਸੋਚੋ

ਜਦੋਂ ਨਵੇਂ ਰੁੱਖ ਲਗਾਉਂਦੇ ਹੋ, ਅਜਿਹੀਆਂ ਥਾਵਾਂ ਚੁਣੋ ਜਿੱਥੇ ਉਹ ਨੇੜਲੀਆਂ ਬਿਜਲੀ ਦੀਆਂ ਤਾਰਾਂ ਵਿੱਚ ਨਾ ਵਧਣ। ਜੇਕਰ ਮੌਜੂਦਾ ਰੁੱਖਪਹਿਲਾਂ ਹੀ ਤਾਰਾਂ ਦੇ ਨੇੜੇ ਹਨ, ਤਾਂ ਆਪਣੀ ਯੂਟਿਲਿਟੀ ਕੰਪਨੀ ਜਾਂ ਪ੍ਰਮਾਣਿਤ ਯੂਟਿਲਿਟੀ ਆਰਬੋਰਿਸਟ (Certified Utility Arborist) ਨਾਲ ਸੰਪਰਕ ਕਰੋ। ਤਾਰਾਂ ਦੇ ਨੇੜੇ ਰੁੱਖਾਂ ਦੀ ਛਾਂਟੀ ਕਦੇ ਵੀ ਖੁਦ ਕਰਨ ਦੀ ਕੋਸ਼ਿਸ਼ ਨਾ ਕਰੋ।

ਡਿੱਗੀਆਂ ਹੋਈਆਂ ਬਿਜਲੀ ਦੀਆਂ ਤਾਰਾਂ ਤੋਂ 10 ਮੀਟਰ ਦੂਰ ਰਹੋ

ਤੂਫ਼ਾਨ ਅਤੇ ਤੇਜ਼ ਹਵਾਵਾਂ ਵਰਗਾ ਖ਼ਰਾਬ ਮੌਸਮ ਤੁਹਾਡੀ ਜਾਇਦਾਦ ਜਾਂ ਇਲਾਕੇ ਵਿੱਚ ਬਿਜਲੀ ਦੀਆਂ ਤਾਰਾਂ ਦੇ ਡਿੱਗਣ ਦਾ ਕਾਰਨ ਬਣਸਕਦਾ ਹੈ। ਜੇਕਰ ਤੁਸੀਂ ਕੋਈ ਡਿੱਗੀ ਹੋਈ ਤਾਰ ਦੇਖਦੇ ਹੋ, ਤਾਂ ਹਮੇਸ਼ਾ ਇਹ ਮੰਨ ਕੇ ਚੱਲੋ ਕਿ ਉਸ ਵਿੱਚ ਕਰੰਟ ਹੈ ਅਤੇ 10 ਮੀਟਰ ਦੂਰਰਹੋ — ਜੋ ਕਿ ਲਗਭਗ ਇੱਕ ਸਕੂਲ ਬੱਸ ਦੀ ਲੰਬਾਈ ਦੇ ਬਰਾਬਰ ਹੈ।

ਕੁਝ ਮਾਮਲਿਆਂ ਵਿੱਚ, ਡਿੱਗੀਆਂ ਹੋਈਆਂ ਤਾਰਾਂ ਡਿੱਗੇ ਹੋਏ ਰੁੱਖਾਂ ਜਾਂ ਟਾਹਣੀਆਂ ਹੇਠ ਲੁਕੀਆਂ ਹੋ ਸਕਦੀਆਂ ਹਨ। ਹਮੇਸ਼ਾ ਸਾਵਧਾਨਰਹੋ। ਜੇਕਰ ਤੁਸੀਂ ਡਿੱਗੀ ਹੋਈ ਤਾਰ ਦੇਖਦੇ ਹੋ ਜਾਂ ਸ਼ੱਕ ਹੁੰਦਾ ਹੈ, ਤਾਂ ਦੂਰ ਰਹੋ ਅਤੇ ਤੁਰੰਤ 9-1-1 ‘ਤੇ ਕਾਲ ਕਰੋ ਅਤੇ ਆਪਣੀ ਸਥਾਨਕਯੂਟਿਲਿਟੀ ਕੰਪਨੀ ਨੂੰ ਸੂਚਿਤ ਕਰੋ।

ਬਿਜਲੀ ਦੀਆਂ ਤਾਰਾਂ ਦੀਆਂ ਘਟਨਾਵਾਂ ਘਰ ਅਤੇ ਕੰਮ ਵਾਲੀ ਥਾਂ ਦੋਵਾਂ ਥਾਵਾਂ ‘ਤੇ ਵਾਪਰਦੀਆਂ ਹਨ

2024 ਵਿੱਚ ਰਿਪੋਰਟ ਕੀਤੇ ਗਏ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਦੇ ਮਾਮਲਿਆਂ ਵਿੱਚੋਂ ਇੱਕ ਤਿਹਾਈ ਤੋਂ ਵੱਧ ਕੰਮ ਵਾਲੀ ਥਾਂ ‘ਤੇਵਾਪਰੇ। ਉੱਚ–ਜੋਖਮ ਵਾਲੇ ਉਦਯੋਗਾਂ, ਜਿਵੇਂ ਕਿ ਉਸਾਰੀ (construction) ਜਾਂ ਢੋਆ–ਢੁਆਈ (haulage) ਵਿੱਚ ਕੰਮ ਕਰਨ ਵਾਲੇਲੋਕਾਂ ਨੂੰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਬਿਜਲੀ ਦੀ ਸੁਰੱਖਿਆ ਦੀਆਂ ਪ੍ਰਕਿਰਿਆਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਕਾਮਿਆਂ, ਵਾਹਨਾਂ ਅਤੇ ਸਾਜ਼ੋ–ਸਾਮਾਨ ਨੂੰ ਹਮੇਸ਼ਾ ਬਿਜਲੀ ਦੀਆਂ ਤਾਰਾਂ ਤੋਂ ਘੱਟੋ–ਘੱਟ ਤਿੰਨ ਮੀਟਰ ਦੂਰ ਰਹਿਣਾ ਚਾਹੀਦਾ ਹੈ।

ਬਿਜਲੀ ਦੀਆਂ ਤਾਰਾਂ ਦੀ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ ਲਈ, ESAsafe.com/StopLookLive ‘ਤੇ ਜਾਓ।

 

RELATED ARTICLES
POPULAR POSTS