15.1 C
Toronto
Friday, October 30, 2026
spot_img
Homeਮੁੱਖ ਲੇਖਸੰਨੀ ਧਾਲੀਵਾਲ ਦੀ ਇਹ 'ਚੂੰਢੀ' - ਸਮਾਜ ਦੀ ਚੇਤਨਾ ਨੂੰ ਵੱਢਦੀ ਏ...

ਸੰਨੀ ਧਾਲੀਵਾਲ ਦੀ ਇਹ ‘ਚੂੰਢੀ’ – ਸਮਾਜ ਦੀ ਚੇਤਨਾ ਨੂੰ ਵੱਢਦੀ ਏ ਭਰਵੀਂ ਚੂੰਢੀ

ਸੰਨੀ ਧਾਲੀਵਾਲ ਦੀ ਇਹ ‘ਚੂੰਢੀ’ – ਸਮਾਜ ਦੀ ਚੇਤਨਾ ਨੂੰ ਵੱਢਦੀ ਏ ਭਰਵੀਂ ਚੂੰਢੀਡਾ. ਸੁਖਦੇਵ ਸਿੰਘ ਝੰਡ
ਸੰਨੀ ਧਾਲੀਵਾਲ ਦੀ ਕਾਵਿ-ਪੁਸਤਕ ‘ਚੂੰਢੀ ਉਸ ਦੀਆਂ ਕਵਿਤਾਵਾਂ ਦੀ ਤੀਸਰੀ ਪੁਸਤਕ ਹੈ। ਇਸ ਤੋਂ ਪਹਿਲਾਂ ਉਸ ਦੀਆਂ ਦੋ ਪੁਸਤਕਾਂ ‘ਖ਼ਾਲੀ ਆਲ÷ ਣਾ’ ਅਤੇ ‘ਕੰਮੀਆਂ ਦੀ ਕੁੜੀ’ ਆ ਚੁੱਕੀਆਂ ਹਨ, ਜਿਨ÷ ਾਂ ਨੂੰ ਪੰਜਾਬੀ ਪਾਠਕਾਂ ਵੱਲੋਂ ਵਧੀਆ ਹੁੰਗਾਰਾ ਮਿਲਿਆ ਹੈ। ਸੰਨੀ ਧਾਲੀਵਾਲ ਦੀਆਂ ਕਵਿਤਾਵਾਂ ਦਾ ਇੱਕ ਵੱਖਰਾ ਮੁਹਾਵਰਾ ਹੈ ਅਤੇ ਕਵਿਤਾ ਕਹਿਣ ਦਾ ਉਸਦਾ ਆਪਣਾ ਵੱਖਰਾ ਸਟਾਈਲ ਹੈ। ਉਸ ਦੀਆਂ ਪਹਿਲੀਆਂ ਦੋ ਕਿਤਾਬਾਂ ਵਿੱਚ ਉਸਦੇ ਇਸ ਵੱਖਰੇ ਸਟਾਈਲ ਨੂੰ ਪਾਠਕਾਂ ਵੱਲੋਂ ‘ਮਾਨਤਾ’ ਮਿਲੀ ਹੈ। ਉਹ ਸਮਾਜ ਵਿੱਚ ਵਾਪਰ ਰਹੀਆਂ ਘਟਨਾਵਾਂ ਦੇ ਯਥਾਰਥ ਨੂੰ ਪਕੜਦਾ ਹੈ, ਉਨ÷ ਾਂ ਨੂੰ ਚੰਗੀ ਤਰ÷ ਾਂ ਘੋਖਦਾ ਹੈ ਅਤੇ ਫਿਰ ਖੁੱਲ÷ ੀ ਕਵਿਤਾ ਦਾ ਪ੍ਰਯੋਗ ਕਰਦਾ ਹੋਇਆ ਉਨ÷ ਾਂ ਨੂੰ ਆਪਣੇ ਸਿਰਜੇ ਵੱਖਰੇ ਅੰਦਾਜ਼ ‘ਚ ਪੇਸ਼ ਕਰਦਾ ਹੈ।
ਵਿਗਿਆਨ ਦਾ ਵਿਦਿਆਰਥੀ ਅਤੇ ਅਧਿਆਪਕ ਰਿਹਾ ਹੋਣ ਕਰਕੇ ਉਹ ਆਪਣੀਆਂ ਕਵਿਤਾਵਾਂ ਵਿੱਚ ਬਹੁਤ ਸਾਰੇ ਵਿਗਿਆਨਕ ਸ਼ਬਦਾਂ, ਜਿਵੇਂ ‘ਕੈਮੀਕਲ ਬੌਂਡ’, ‘ਕੁਆਂਟਮ ਫ਼ਿਜ਼ਿਕਸ’, ‘ਗਰੈਵਿਟੀ’, ‘ਗਰੈਵੀਟੇਸ਼ਨਲ ਪੁੱਲ, ‘ਇਲੈੱਕਟ੍ਰੋਨ’, ‘ਪ੍ਰੋਟੋਨ’, ‘ਨਿਊਕਲੀਅਸ’, ‘ਕੌਸਮਿਕ ਕਿਰਨਾਂ’, ‘ਜਿਉਮੈਟਰੀ ਦੀ ਟਰਮ ‘ਕਾਂਗਰੂਐਂਟ’, ਅਲਜਬਰੇ ਦੇ ‘ਕੈਲਕੂਲਸ’ ਦੇ ਮੁਸ਼ਕਲ ‘ਫਾਰਮੂਲੇ’, ‘ਫਰੀਕੂਐਂਸੀ’ ਆਦਿ ਦਾ ਖੁੱਲ÷ ਕੇ ਪ੍ਰਯੋਗ ਕਰਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚ ਅੰਗਰੇਜ਼ੀ ਦੇ ਕਈ ਹੋਰ ਸ਼ਬਦ ‘ਸੰਨੀ ਡੇਅ’, ‘ਵਿਟਾਮਿਨ ਡੀ’, ‘ਟੌਇਲਟ ਸੀਟ’, ‘ਲੌਂਗ ਟਰਮ ਮੈੱਮਰੀ’, ‘ਆਈ ਲਵ ਯੂ’, ‘ਸੌਰੀ’, ‘ਫੁੱਲ ਬਾਡੀ ਮਸਾਜ’, ‘ਇਨਜੌਇੰਗ ਦ ਸੰਨ’, ‘ਕੈਨ ਆਈ ਜੁਆਇਨ ਯੂ?’, ‘ਈਰੋਜਨ’, ‘ਸਕੇਟ ਬੋਰਡ’, ‘ਈ-ਸਕੂਟਰ’, ‘ਰੋਲਰ ਬਲੇਡਜ਼’, ‘ਆਈਸ ਸਕੇਟਸ’, ‘ਡਾਲਰ ਸਟੋਰ’, ‘ਵਿਕਟੋਰੀਆ ਸੀਕਰਟ ਸਟੋਰ’, ‘ਕਰੈੱਕਟਰਲੈੱਸ’ ਆਦਿ ਦੀ ਬੜੇ ਸਹੀ ਤੇ ਸੁਚੱਜੇ ਢੰਗ ਨਾਲ ਅਉਂਦੇ ਹਨ। ‘ਸੰਨੀ ਡੇਅ’ ਨੂੰ ਤਾਂ ਉਸ ਨੇ ਵੱਖ-ਵੱਖ ਥਾਵਾਂ ‘ਤੇ ਵੱਖੋ-ਵੱਖਰੇ ਅਰਥਾਂ ਵਿੱਚ ‘ਸਿੰਬਲ’ ਵਜੋਂ ਲਿਆ ਹੈ। ਹਥਲੀ ਪੁਸਤਕ ‘ਚੂੰਢੀ’ ਦਾ ਨਾਮਕਰਨ ਸੰਨੀ ਨੇ ਇਸ ਵਿਚਲੀ ਪਹਿਲੀ ਕਵਿਤਾ ਦੇ ਸਿਰਲੇਖ ਨੂੰ ਮੁੱਖ ਰੱਖਦਿਆਂ ਕੀਤਾ ਹੈ ਜੋ ਸਮਾਜਿਕ ਯਥਾਰਥ ਨੂੰ ਬਾਖ਼ੂਬੀ ਪੇਸ਼ ਕਰਦੀ ਹੈ। ਇਹ ਕੇਵਲ ਇੱਕ ਲੜਕੇ ਵੱਲੋਂ ਲੜਕੀ ਨੂੰ ਬੱਸ ਵਿੱਚ ਸਫ਼ਰ ਕਰਦਿਆਂ ਵੱਢੀ ਗਈ ਚੂੰਢੀ ਨਹੀਂ ਹੈ, ਸਗੋਂ ਇਹ ਪੁਸਤਕ ਦੀਆਂ ਕਈ ਕਵਿਤਾਵਾਂ ਵਿੱਚ ‘ਸਮਾਜਿਕ ਚੇਤਨਾ’ ਅਤੇ ‘ਵਿਅੰਗਾਤਮਿਕ ਚੋਟ’ ਦਾ ਪ੍ਰਤੀਕ ਬਣ ਗਈ ਹੈ।
ਪੁਸਤਕ ਦੇ ਮੁੱਖ-ਬੰਦ ਵਿੱਚ ਉੱਘੇ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਅਨੁਸਾਰ ‘ਸੰਨੀ ਦੀ ਕਵਿਤਾ ਪਾਠਕਾਂ ਦੀ ਚੇਤਨਾ ਨੂੰ ਚੂੰਢੀ ਵੱਢਦੀ ਹੈ’। ਉਹ ਕਹਿੰਦੇ ਹਨ, ‘ਚੂੰਢੀ’ ਦੀ ਪੀੜ ਵੀ ਹੁੰਦੀ ਹੀ ਹੈ ਅਤੇ ਚੂੰਢੀ ਸੁਚੇਤ ਵੀ ਕਰਦੀ ਹੈ। ਦਰਅਸਲ, ਇਹ ‘ਚੂੰਢੀ’ ਸੰਨੀ ਧਾਲੀਵਾਲ ਵੱਲੋਂ ਵਿਅੰਗਾਤਮਿਕ ਸ਼ੈਲੀ ਵਿੱਚ ਵਰਤੀ ਗਈ ਬਹੁਤ ਵਧੀਆ ‘ਜੁਗਤ’ ਹੈ, ਜਿਸ ਨੂੰ ਉਸਦੇ ਵੱਲੋਂ ਇਸ ਪੁਸਤਕ ਦੀਆਂ ਹੋਰ ਵੀ ਕਈ ਕਵਿਤਾਵਾਂ ਵਿੱਚ ਬਾਖ਼ੂਬੀ ਨਿਭਾਇਆ ਗਿਆ ਹੈ। ਪੁਸਤਕ ਦੀਆਂ ਬਹੁਤ ਸਾਰੀਆਂ ਕਵਿਤਾਵਾਂ ਇਸ ‘ਚੂੰਢੀ’ ਦੀ ਹਾਮੀ ਬਾਖ਼ੂਬੀ ਭਰਦੀਆਂ ਹਨ।
ਪੁਸਤਕ ਵਿਚਲੀਆਂ ਕਵਿਤਾਵਾਂ ਕਵੀ ਦੀ ਇਸ ਧਾਰਨਾ ਨੂੰ ਵੇਰਵੇ ਸਹਿਤ ਸਪੱਸ਼ਟ ਕਰਦੀਆਂ ਹਨ :
‘ਆਜ਼ਾਦੀ’ ਨਾਂ ਦੀ ਕਵਿਤਾ ਵਿੱਚ ਭਾਰਤ ਦੀ ਆਜ਼ਾਦੀ ਵਾਲੇ ਦਿਨ 15 ਅਗਸਤ ਨੂੰ ਸੰਨੀ ਧਾਲੀਵਾਲ ਜਦੋਂ ਜੁੱਤੀਆਂ ਪਾਲਸ਼ ਕਰਨ ਵਾਲੇ ਵਿਅੱਕਤੀ ਦੇ ਮੂੰਹੋਂ ਹੇਠ ਲਿਖੇ ਸ਼ਬਦ ਸੁਣਦਾ ਹੈ ਤਾਂ ਉਸ ਨੂੰ 1947 ਤੋਂ ਬਾਅਦ 78 ਸਾਲ ਬੀਤ ਜਾਣ ਦੇ ਬਾਅਦ ਕੁਝ ਵੀ ਬਦਲਿਆ ਨਜ਼ਰ ਨਹੀਂ ਆਉਂਦਾ। ਉਸ ਵਿਅੱਕਤੀ ਦੇ ਬੋਲੇ ਸ਼ਬਦ ਸੰਨੀ ਨੂੰ ਝੰਜੋੜਦੇ ਹਨ ਅਤੇ ਉਹ ਆਜ਼ਾਦੀ ਦਾ ਜਸ਼ਨ ਵੇਖਣ ਦੀ ਬਜਾਇ ਉਸ ਨੂੰ ਜੁੱਤੀ ਪਾਲਸ਼ ਕਰਾਉਣ ਦੇ ਦੁਗਣੇ ਪੈਸੇ ਦੇ ਕੇ ਵਾਪਸ ਆਪਣੇ ਹੋਸਟਲ ਮੁੜ ਜਾਂਦਾ ਹੈ।
… ਤੇ ਉਹ ਸ਼ਬਦ ਹਨ :
ਕੈਸੀ ਆਜ਼ਾਦੀ?
ਕਿਸ ਸੇ ਆਜ਼ਾਦੀ?
ਕੌਨ ਸੀ ਆਜ਼ਾਦੀ?
ਮੇਰੇ ਦਾਦਾ ਨੇ ਭੀ ਯਹੀਂ ਜੂਤੇ ਪਾਲਸ਼ ਕੀਏ ਥੇ
ਮੇਰੇ ਬਾਪ ਨੇ ਭੀ ਯਹੀਂ ਜੂਤੇ ਪਾਲਸ਼ ਕੀਤੇ ਥੇ
ਔਰ ਮੈਂ ਭੀ ਯਹੀਂ ਜੂਤੇ ਪਾਲਸ਼ ਕਰ ਰਹਾ ਹੂੰ।
(ਪੰਨਾ -37)
ਗਰਮੀਆਂ ਦੇ ਮੌਸਮ ਵਿੱਚ ਪੰਜਾਬ ਦੇ ‘ਸਾਧਾਂ-ਸੰਤਾਂ’ ਨੂੰ ਗਰਮੀ ਕੁਝ ਵਧੇਰੇ ਹੀ ਮਹਿਸੂਸ ਹੋਣ ਲੱਗਦੀ ਹੈ ਅਤੇ ਉਹ ਇਨ÷ ਾਂ ਦਿਨਾਂ ਵਿੱਚ ਠੰਢੇ ਦੇਸ਼ਾਂ ਦਾ ਰੁਖ਼ ਕਰਨ ਬਾਰੇ ਪ੍ਰੋਗਰਾਮ ਉਲੀਕਦੇ ਹਨ :
ਪੰਜਾਬ ਵਿੱਚ ਬੜੀ ਗਰਮੀ ਹੁੰਦੀ ਜਾਂਦੀ ਹੈ
‘ਸੰਨੀ ਡੇਅ’ ਸਾਡਾ ਜੀਣਾ ਹਰਾਮ ਕਰੀ ਜਾਂਦੇ ਹਨ
ਏਅਰ-ਕੰਡੀਸ਼ਨਡ ਹਾਲ-ਕਮਰਿਆਂ ਵਿੱਚ ਵੀ
ਦੀਵਾਨ ਸਜਾਉਣੇ ਔਖੇ ਲੱਗਦੇ ਹਨ
ਏਅਰ-ਕੰਡੀਸ਼ਨਡ ਕਾਰਾਂ ਵਿੱਚ ਸਫ਼ਰ ਕਰਨਾ ਵੀ
ਮਾਊਂਟਐਵਰੈੱਸਟ ‘ਤੇ ਚੜ÷ ਨ ਨਾਲੋਂ ਘੱਟ ਨਹੀਂ ਲੱਗਦਾ
ਠੰਢੇ ਦੇਸ਼ਾਂ ਵਿੱਚ ਬੈਠੇ ਚੇਲੇ-ਚੇਲੀਆਂ ਨੂੰ
ਮਿਲਣ ਦਾ ਪ੍ਰੋਗਰਾਮ ਬਣਾਵਾਂਗੇ
ਗਰਮੀਆਂ ਠੰਢੇ ਦੇਸ਼ਾਂ ਵਿੱਚ ਕੱਢ ਆਵਾਂਗੇ। (ਪੰਨਾ- 59)
ਸੋਹਣੀ-ਮਹੀਂਵਾਲ ਦੇ ਕਿੱਸੇ ਦੇ ਨਾਇਕ ਮਹੀਂਵਾਲ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦਾ ਹੋਇਆ ਸੰਨੀ ਸੋਹਣੀ ਨੂੰ ਕਈ ਚੁਭਵੇਂ ਸੁਆਲ ਕਰਦਾ ਹੈ :
ਤੂੰ ਹੀ ਕਿਉਂ ਦਰਿਆ ਪਾਰ ਕਰਕੇ ,
ਮਹੀਂਵਾਲ ਨੂੰ ਮਿਲਣ ਜਾਂਦੀ ਸੀ?
ਉਹ ਤੈਨੂੰ ਮਿਲਣ ਕਿਉਂ ਨਹੀਂ ਆਉਂਦਾ ਸੀ?
ਕੀ ਉਹ ਡਰਾਕਲ ਸੀ?
ਕੀ ਉਸ ਨੂੰ ਘੜੇ ਨਹੀਂ ਸੀ ਮਿਲਦੇ?
ਕੀ ਉਹ ਪਾਣੀ ਤੋਂ ਡਰਦਾ ਸੀ?
ਕੀ ਉਹ ਚੰਗਾ ਤੈਰਾਕ ਨਹੀਂ ਸੀ? (ਪੰਨਾ- 62)
‘ਗੰਢਾ ਤੇ ਟਮਾਟਰ’ ਨਾਮਕ ਕਵਿਤਾ ਵਿੱਚ ਸੰਨੀ ਧਾਲੀਵਾਲ ਟਮਾਟਰ ਵਰਗੀ ਰਸਮਈ ਕਵਿਤਾ ਲਿਖਣ ਨੂੰ ਤਰਜੀਹ ਦਿੰਦਾ ਹੈ ਜੋ ਦੋ ਸਰੀਰਾਂ ਨੂੰ ਨੇੜੇ ਲਿਆਉਂਦੀ ਹੈ। ਦੂਸਰੀ ਕਿਸਮ ਦੀ ਗੰਢੇ ਦੀਆਂ ਛਿੱਲਾਂ ਵਾਂਗ ਕਈ ‘ਪਰਤਾਂ’ ਦੀ ਕਵਿਤਾ ਨੂੰ ਪ੍ਰੀਭਾਸ਼ਿਤ ਕਰਦਾ ਹੋਇਆ ਉਹ ਵਿਅੰਗ ਦੇ ਤੀਰ ‘ਚਿੱਲੇ’ ‘ਤੇ ਚੜ÷ ਾਉਂਦਾ ਹੈ : ਗੰਢੇ ਵਰਗੀ ਕਵਿਤਾ ਹੁੰਦੀ ਹੈ :
ਜਿਹੜੀ ਕਈ ਪਰਤਾਂ ਵਿੱਚ ਵਲ÷ ੇਟੀ ਹੋਵੇ,
ਜਿਸ ਦੀਆਂ ਪਰਤਾਂ ਸਾੜ÷ ੀ ਨੂੰ ਲਾਹੁਣ ਵਾਂਗ,
ਲਾਹੁਣੀਆਂ ਪੈਣ ਜਿਸ ਦੀ ਦੰਦਾਂ ਨਾਲ ਗੋਲ਼ ਗੰਢ ਖੋਲ÷ ਣੀ ਪਵੇ।
(ਪੰਨਾ- 74)
ਏਸੇ ਤਰ÷ ਾਂ ‘ਕੁੜੀ ਨੂੰ ਵੀ ਕਹੋ!’ ਕਵਿਤਾ ਵਿੱਚ ਉਹ ਵਿਅੰਗ ਦੇ ‘ਬਾਣ’ ਛੱਡਦਾ ਹੈ, ਜਦੋਂ ਉਹ ਕਹਿੰਦਾ ਹੈ : ਜੇ ਤੁਸੀਂ ਮੁੰਡੇ ਨੂੰ ਕਹਿੰਦੇ ਹੋ?
ਜੇ ਨਹੀਂ ਕੰਮ ਦੀ ਤਾਂ ਛੱਡ ਪਰ÷ ਾਂ
ਕੋਈ ਹੋਰ ਲੱਭ ਲੈ
ਬਥੇਰੀਆਂ ਤੁਰੀਆਂ ਫਿਰਦੀਆਂ ਨੇ
ਤੇਰਾ ਕਿਹੜਾ ਕੁੱਝ ਘਸ ਗਿਆ ਹੈ
ਕਨੇਡਾ ਨਹੀਂ ਤਾਂ ਪੰਜਾਬ ਤੋਂ ਲੈ ਆ
ਮੰਡੀ ਵਿੱਚ ਸੌ ਤੁਰੀਆਂ ਫਿਰਦੀਆਂ
ਤਾਂ ਫਿਰ :
ਕੁੜੀ ਨੂੰ ਵੀ!
ਆਪਣੀ ਧੀ, ਭੈਣ, ਮਾਂ ਨੂੰ ਵੀ
ਇਸੇ ਤਰ÷ ਾਂ ਕਹਿਣ ਦੀ ਦਲੇਰੀ ਵਿਖਾਓ
ਕਿ
ਜੇ ਨਸ਼ੇੜੀ ਨਾਲ ਵਿਆਹ ਹੋ ਗਿਆ
ਤਾਂ ਕਹੋ ‘ਛੱਡ ਪਰ÷ ਾਂ
ਤੇਰਾ ਕੁੱਝ ਨਹੀਂ ਘਸਿਆ
ਬਥੇਰੇ ਤੁਰੇ ਫਿਰਦੇ ਹਨ
ਹੋਰ ਲੱਭ ਲੈ!’ (ਪੰਨਾ- 78/79)
ਪੰਜਾਬੀ ਬੋਲੀ ਦੇ ਹੱਕ ਵਿੱਚ ‘ਕਥਿਤ ਪ੍ਰਚਾਰਕਾਂ’ ਨੂੰ ਸੰਨੀ ਧਾਲੀਵਾਲ ਆੜੇ ਹੱਥੀਂ ਲੈਂਦਾ ਹੈ। ਉਸਦਾ ਮੰਨਣਾ ਹੈ ਕਿ ਇਹ ਲੋਕ ਪੰਜਾਬੀ ਭਾਸ਼ਾ ਬੋਲਣ ਤੇ ਇਸ ਵਿੱਚ ਲਿਖਣ ਲਈ ਤਾਂ ਬੜੀਆਂ ਫੜ÷ ਾਂ ਮਾਰਦੇ ਹਨ, ਪਰ ਇਨ÷ ਾਂ ਦੇ ਆਪਣੇ ਬੱਚੇ ਅੰਗਰੇਜ਼ੀ ਸਕੂਲਾਂ ਵਿੱਚ ਪੜ÷ ਦੇ ਹਨ। ‘ਅੱਜ ਤੋਂ ਬਾਅਦ’ ਕਵਿਤਾ ਵਿੱਚ ਪੰਜਾਬੀ ਪੜ÷ ਾਉਣ ਵਾਲਿਆਂ ਨੂੰ, ਪੰਜਾਬੀ ਲੇਖਕਾਂ ਨੂੰ ਅਤੇ ਪੰਜਾਬੀ ਬੋਲੀ ਲਈ ਫੋਕਾ ਹਿੱਤ ਜਤਾਉਣ ਵਾਲਿਆਂ ਨੂੰ ਉਹ ਵਿਅੰਗਮਈ ਲਹਿਜ਼ੇ ਵਿੱਚ ਲੋਕਾਂ ਨੂੰ ਇਹ ਪੁੱਛਣ ਲਈ ਕਹਿੰਦਾ ਹੈ, ”ਤੇਰੇ ਬੱਚੇ ਕਿਹੜੇ ਸਕੂਲ ਵਿੱਚ ਪੜ÷ ਦੇ ਹਨ?”
ਇਸਦੇ ਨਾਲ ਹੀ ਉਹ ਇਹ ਵੀ ਕਹਿੰਦਾ ਹੈ :
ਕੋਈ ਪੰਜਾਬੀ ਲੇਖਕ ਕਨੇਡਾ ਆ ਕੇ ਕਹੇ ਕਿ
ਬੱਚਿਆਂ ਨੂੰ ਪੰਜਾਬੀ ਪੜ÷ ਾਓ ਤਾਂ ਪਹਿਲਾਂ
ਉਸ ਨੂੰ ਪੁੱਛੋ, ”ਤੇਰੇ ਬੱਚੇ ਕਿਹੜੇ ਸਕੂਲ ਵਿੱਚ ਪੜ÷ ਦੇ ਹਨ?”
(ਪੰਨਾ-98)
‘ਮਾਂ-ਬੋਲੀ ਦਿਵਸ ਮੁਬਾਰਕ’ ਕਵਿਤਾ ਵਿੱਚ ਤਾਂ ਸੰਨੀ ਦੀ ਕਲਮ ਵਿਅੰਗਮਈ ਅੰਦਾਜ਼ ਵਿਚ ਯਥਾਰਥ ਦਾ ‘ਅੱਤ’ ਕਰ ਜਾਂਦੀ ਹੈ। ਮਾਂ-ਬੋਲੀ ਮਨਾਏ ਜਾਣ ਵਾਲੇ ਦਿਨ ‘ਥੱਲੜਲੇ ਤੀਹ ਪ੍ਰਤੀਸ਼ਤ ਲੋਕਾਂ’ ਵਿੱਚੋਂ ਘਾਹ ਖੋਤਦੀ ਲੜਕੀ ਨੂੰ ‘ਸਰਪੰਚਾਂ ਦੇ ਮੁੰਡੇ’ ਵੱਲੋਂ ਬਾਂਹ ਫੜ ਕੇ ਧੱਕੇ ਨਾਲ ਟਿਊਬਵੈੱਲ ਦੀ ‘ਕੋਠੜੀ’ ਵਿੱਚ ਲਿਜਾਣ ਦੀ ਗੱਲ ਕਰਦਾ ਹੋਇਆ ਉਹ ਸਮਾਜਿਕ ਤਾਣੇ-ਬਾਣੇ ‘ਤੇ ਵਿਅੰਗ ਕੱਸਦਾ ਹੈ :
ਕੱਲ÷ ‘ਸੰਨੀ ਡੇਅ’ ਸੀ
ਮੈਨੂੰ ਘਾਹ ਖੋਤਦੀ ਨੂੰ
ਸਰਪੰਚਾਂ ਦਾ ਮੁੰਡਾ
ਬਾਂਹ ਫੜ÷ ਕੋਠੜੀ ਵਿੱਚ ਲੈ ਗਿਆ
…. …. ….
ਮੈਂ ਬੜੀ ਨਾਂਹ-ਨੁੱਕਰ ਕੀਤੀ
ਮਾਂ-ਬੋਲੀ ਵਿੱਚ ਬਹੁਤ ਦੁਹਾਈਆਂ ਪਾਈਆਂ
ਪਰ ਕੋਈ ਫ਼ਰਕ ਨਾ ਪਿਆ
…. …. ….
ਉਹਨੇ ਆਪਣਾ ‘ਮਾਂ-ਬੋਲੀ ਦਿਵਸ’ ਮਨਾਇਆ
ਬੜਾ ਖੁਸ਼, ਕਹਿੰਦਾ ਸੁਆਦ ਆ ਗਿਆ
ਨਾਲੇ ਕਹਿੰਦਾ, ਚਰੀ ਦੀ ਭਰੀ ਲੈ ਜਾ
ਮੇਰੇ ਹੁੰਦਿਆਂ ਤੈਨੂੰ ਘਾਹ-ਘੂਹ ਖੋਤਣ ਦੀ
ਕੋਈ ਲੋੜ ਨਹੀਂ।
(ਪੰਨਾ- 106/107)
ਇਸ ਤਰ÷ ਾਂ ਆਪਣੀ ਇਸ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਚੂੰਢੀ’ ਵਿੱਚ ਸੰਨੀ ਧਾਲੀਵਾਲ ਨੇ ਸਮਾਜਿਕ ‘ਚੇਤਨਤਾ’ ਦੀ ਭਰਵੀਂ ‘ਚੂੰਢੀ’ ਵੱਢੀ ਹੈ। ਸਮਾਜ ਵਿੱਚ ਵਾਪਰ ਰਹੇ ‘ਯਥਾਰਥ’ ਨੂੰ ਬੜੇ ਸਹੀ ਤਰੀਕੇ ਨਾਲ ਆਪਣੇ ਵੱਖਰੇ ਵਿਅੰਗਮਈ ਅੰਦਾਜ਼ ਵਿੱਚ ਪੇਸ਼ ਕਰਦਿਆਂ ਹੋਇਆਂ ਉਹ ‘ਬਹੁਤ ਕੁਝ’ ਕਹਿ ਗਿਆ ਹੈ। ਇਸ ਨੂੰ ਸਹੀ ਅਰਥਾਂ ਵਿੱਚ ਸਮਝਣ ਅਤੇ ਇਸਦਾ ਯੋਗ ਹੱਲ ਢੂੰਢਣ ਦੀ ਜ਼ਰੂਰਤ ਹੈ। ਸਮਾਜ ਨੂੰ ‘ਯਥਾਰਥ ਦਾ ਸ਼ੀਸ਼ਾ’ ਵਿਖਾਉਂਦੀ ਸੰਨੀ ਦੀ ਇਸ ਤੀਸਰੀ ਕਾਵਿ-ਪੁਸਤਕ ਦਾ ਸੁਅਗ਼ਤ ਹੈ। ਇਸ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ ਮੈਂ ਪੰਜਾਬੀ ਪਾਠਕਾਂ ਨੂੰ ਉਸ ਦੀਆਂ ਪਹਿਲੀਆਂ ਦੋ ਪੁਸਤਕਾਂ ਵਾਂਗ ਇਸ ਨੂੰ ਵੀ ਪੜ÷ ਨ ਦੀ ਸਿਫ਼ਾਰਿਸ਼ ਕਰਦਾ ਹਾਂ।

 

 

RELATED ARTICLES
POPULAR POSTS