13.3 C
Toronto
Friday, October 2, 2026
spot_img
Homeਮੁੱਖ ਲੇਖਚੁੱਪ ਦੀ ਬੌਧਿਕ ਪਰਵਾਜ਼ - ਪ੍ਰੋ. ਅਤੈ ਸਿੰਘ

ਚੁੱਪ ਦੀ ਬੌਧਿਕ ਪਰਵਾਜ਼ – ਪ੍ਰੋ. ਅਤੈ ਸਿੰਘ

ਚੁੱਪ ਦੀ ਬੌਧਿਕ ਪਰਵਾਜ਼ – ਪ੍ਰੋ. ਅਤੈ ਸਿੰਘਮਲਕੀਤ ਰਾਸੀ
ਸੰਨ 2010 ਦੀ ਗੱਲ ਹੈ। ਮੈਂ ਬੀਬੀ (ਮੇਰੇ ਦਾਦੀ ਜੀ) ਨੂੰ ਕਿਹਾ ਕਿ ਕੀ ਉਹ ਅਤੈ ਸਿੰਘ ਹੁਰਾਂ ਨੂੰ ਜਾਣਦੇ ਹਨ? ਉਹਨਾਂ ਦਾ ਅੱਗਿਓਂ ਜਵਾਬ ਸੀ, ”ਇਹ ਕਿਹੜੀ ਜਾਨਣ ਵਾਲੀ ਗੱਲ ਏ! ਆਪਣਾ ਤਾਂ ਪਰਿਵਾਰ ਹੀ ਇੱਕ-ਮਿੱਕ ਹੈ। ਸਗੋਂ ਆਪਣੀ ਤਾਂ ਦੂਹਰੀ ਸਾਂਝ ਹੈ, ਇੱਕ ਪਿੰਡ ਦੀ ਪਰਿਵਾਰਕ ਸਾਂਝ ਅਤੇ ਦੂਸਰੀ ਅਤੈ ਸਿੰਘ ਦੇ ਨਾਨਕਿਓ, ਤਾਂ ਹੀ ਉਹ ਮੈਨੂੰ ਭੈਣ ਆਖਦੈ ‘ਤੇ ਮੈਂ ਉਹਨਾਂ ਨੂੰ ਵੀਰ।” ਮੈਂ ਕਿਹਾ ਮੈਨੂੰ ਉਹਨਾਂ ਨਾਲ ਮਿਲਵਾਓ ਇੱਕ ਵਾਰ, ਮੈਂ ਸੁਣਿਆ ਬਹੁਤ ਉਹਨਾਂ ਬਾਰੇ ਪਰ ਕਦੇ ਮਿਲਿਆ ਨਹੀਂ। ਬੀਬੀ ਝੱਟ ਮੈਨੂੰ ਉਹਨਾਂ ਦੇ ਜੱਦੀ ਘਰ ਵੱਲ ਲੈ ਤੁਰੀ ਅਤੇ ਸਬੱਬੀਂ ਸੇਵਾ-ਮੁਕਤ ਪ੍ਰੋਫੈਸਰ ਅਤੈ ਸਿੰਘ ਵੀ ਘਰ ਹੀ ਸਨ। ਬੀਜੀ (ਉਹਨਾਂ ਦੇ ਮਾਤਾ ਜੀ) ਨੂੰ ਮਿਲਣ ਉਪਰੰਤ ਬੀਬੀ ਨੇ ਦੂਸਰੇ ਕਮਰੇ ਵਿੱਚ ਮੈਨੂੰ ਅਤੈ ਸਿੰਘ ਜੀ ਨਾਲ ਜਾ ਮਿਲਵਾਇਆ।
ਜਾਣ-ਪਛਾਣ ਕਰਵਾਉਣ ਉਪਰੰਤ ਬੀਬੀ ਤਾਂ ਘਰ ਨੂੰ ਮੁੜ ਗਈ ਅਤੇ ਮੈਂ ਕਾਫ਼ੀ ਸਮਾਂ ਪ੍ਰੋ. ਅਤੈ ਸਿੰਘ ਹੁਰਾਂ ਕੋਲ ਬੈਠਾ ਰਿਹਾ। ਉਹਨਾਂ ਨਾਲ ਲੰਮੀ, ਪ੍ਰਭਾਵਸ਼ਾਲੀ, ਉਸਾਰੂ ਅਤੇ ਸਾਹਿਤਕ ਗੱਲਬਾਤ ਨੇ ਮੈਨੂੰ ਕੀਲ ਲਿਆ। ਇਹ ਪਹਿਲੀ ਮਿਲਣੀ ਆਉਣ ਵਾਲੇ ਸਮੇਂ ਦੀ ਗੂੜ÷ ੀ ਸਾਂਝ ਅਤੇ ਖ਼ੂਬਸੂਰਤ ਤਾਰਿਆਂ ਦੀ ਲੋਏ ਹੋਈਆਂ ਅਸੀਮ ਸਾਹਿਤਕ ਗੋਸ਼ਟੀਆਂ ਦਾ ਮੁੱਢ ਸੀ। ਏਨੀ ਡੂੰਘੀ ਸਾਹਿਤਕ ਹਸਤੀ ਨਾਲ ਏਨੀ ਦੇਰੀ ਨਾਲ ਹੋਈ ਮੁਲਾਕਾਤ ਦਾ ਅਫ਼ਸੋਸ ਸੀ ਪਰ ਉਹਨਾਂ ਦੇ ਗਿਆਨ ਦੇ ਚਸ਼ਮਿਆਂ ਦੇ ਫੁਟਾਰਿਆਂ ਨੇ ਪਿੱਛਲੀ ਕਮੀ ਵੀ ਪੂਰੀ ਕਰ ਦਿੱਤੀ।
ਪ੍ਰੋ. ਅਤੈ ਸਿੰਘ ਪੰਜਾਬੀ ਸਾਹਿਤ, ਚਿੰਤਨ ਅਤੇ ਆਲੋਚਨਾ ਦੇ ਖੇਤਰ ਵਿੱਚ ਇੱਕ ਬਹੁਤ ਹੀ ਸਤਿਕਾਰਤ ਅਤੇ ਪ੍ਰਮੁੱਖ ਨਾਮ ਹਨ। ਉਹਨਾਂ ਨੇ ਆਪਣੀ ਸੰਵੇਦਨਸ਼ੀਲ ਕਲਮ ਅਤੇ ਡੂੰਘੀ ਬੌਧਿਕ ਸੂਝ ਨਾਲ ਪੰਜਾਬੀ ਸਾਹਿਤ ਦੀਆਂ ਕਈ ਵਿਧਾਵਾਂ (ਕਵਿਤਾ, ਜੀਵਨੀ, ਨਾਟਕ, ਅਤੇ ਸਾਹਿਤਕ ਆਲੋਚਨਾ) ਨੂੰ ਅਮੀਰ ਕੀਤਾ ਹੈ। ਸਾਹਿਤਕ ਜਗਤ ਵਿੱਚ ਉਹਨਾਂ ਨੂੰ ਇੱਕ ਅਜਿਹੇ ਗੰਭੀਰ ਚਿੰਤਕ ਵਜੋਂ ਜਾਣਿਆ ਜਾਂਦਾ ਹੈ, ਜਿਨ÷ ਾਂ ਦੀਆਂ ਲਿਖਤਾਂ ਮਨੁੱਖੀ ਸਰੋਕਾਰਾਂ, ਪੰਜਾਬੀ ਸੱਭਿਆਚਾਰ ਅਤੇ ਇਤਿਹਾਸਕ ਚੇਤਨਾ ਨਾਲ ਓਤਪੋਤ ਹਨ।
ਪ੍ਰੋ. ਅਤੈ ਸਿੰਘ ਦਾ ਜਨਮ ਪੰਜਾਬ ਦੇ ਜੁਝਾਰੂ ਪਿੰਡ ਬੁਰਜ ਨੱਥੂ ਕੇ, ਤਹਿਸੀਲ ਪੱਟੀ ਜ਼ਿਲ÷ ਾ ਤਰਨਤਾਰਨ (ਉਦੋਂ ਜ਼ਿਲ÷ ਾ ਅੰਮ੍ਰਿਤਸਰ) ਵਿਖੇ 1950 ਈਸਵੀ ਨੂੰ ਹੋਇਆ। ਉਹਨਾਂ ਦੇ ਪਿਤਾ ਜੀ ਸ. ਟੇਕ ਸਿੰਘ ਨੇੜਲੇ ਕਸਬੇ ਪੱਟੀ ਵਿਖੇ ਡਾਕਟਰ ਸਨ ਅਤੇ ਮਾਤਾ ਜੀ ਸਰਦਾਰਨੀ ਅਵਤਾਰ ਕੌਰ (ਪਿੰਡ ਵਾਸੀਆਂ ਵੱਲੋਂ ਪਿਆਰ ਸਹਿਤ ਮਿਲਿਆ ਨਾਮ ਬੀਜੀ) ਪਿੰਡ ਦੇ ਸਰਕਾਰੀ ਸਕੂਲ ਦੇ ਸੰਸਥਾਪਕ ਅਤੇ ਸਕੂਲ ਮੁਖੀ ਸਨ।
ਉਹਨਾਂ ਦਾ ਪਰਿਵਾਰ ਬਹੁਤ ਹੀ ਪੜਿ÷ ਆ ਲਿਖਿਆ, ਸੰਵੇਦਨਸ਼ੀਲ, ਸੁਹਿਰਦ ਅਤੇ ਦਿਖਾਵੇਬਾਜ਼ੀ ਤੋਂ ਉੱਪਰ ਉੱਠ ਕੇ ਜੀਊਣ ਵਾਲਾ ਸੀ। ਉਹਨਾਂ ਦੇ ਦਾਦਾ ਜੀ ਸ. ਖੇਮ ਸਿੰਘ, ਪਿਤਾ ਜੀ ਅਤੇ ਵੱਡੇ ਭਾਈ ਅਭੈ ਸਿੰਘ (ਉੱਘੇ ਲੇਖਕ) ਕਮਿਊਨਿਸਟ ਵਿਚਾਰਧਾਰਾ ਦੇ ਸਮਰਥਕ ਸਨ। ਉਹ ਪੰਜ ਭਾਈ-ਭੈਣ (ਤਿੰਨ ਭਰਾ ਅਤੇ ਦੋ ਭੈਣਾਂ) ਸਨ। ਉਹਨਾਂ ਦਾ ਵਿਆਹ ਵੀ ਅਦਬੀ ਸੁਭਾਅ ਦੀ ਮਾਲਕ ਹਸਤੀ ਸਰਦਾਰਨੀ ਸੁਰਿੰਦਰ ਕੌਰ ਨਾਲ ਹੋਇਆ ਇਹਨਾਂ ਦੀ ਜੀਵਨ-ਸਾਥਣ ਸੁਰਿੰਦਰ ਕੌਰ ਵੀ ਪੰਜਾਬੀ ਸਾਹਿਤ ਜਗਤ ਦੀ ਇੱਕ ਨਾਮਵਰ ਕਵਿੱਤਰੀ ਅਤੇ ਲੇਖਿਕਾ ਹੈ। ਇਹ ਸਾਹਿਤਕ ਹਲਕਿਆਂ ਵਿੱਚ ਸੁਰਿੰਦਰ ਅਤੈ ਸਿੰਘ ਨਾਮ ਨਾਲ ਪ੍ਰਸਿੱਧ ਹਨ। ਇਹਨਾਂ ਦਾ ਗ੍ਰਹਿਸਥ ਬਾਗ ਕੁਦਰਤ ਨੇ ਦੋ ਬੇਸ਼ਕੀਮਤੀ ਫੁੱਲ ਨੂਰਾਂ ਅਤੇ ਰੂਪ ਦੇ ਕੇ ਰੁਸ਼ਨਾਇਆ। ਪਿੰਡ ਦੇ ਸਾਦੇ, ਸੱਭਿਆਚਾਰਕ ਅਤੇ ਕੁਦਰਤੀ ਵਾਤਾਵਰਨ ਨੇ ਉਹਨਾਂ ਦੇ ਮਨ ‘ਤੇ ਡੂੰਘੀ ਛਾਪ ਛੱਡੀ। ਉਹਨਾਂ ਦੇ ਬਚਪਨ ਅਤੇ ਜਵਾਨੀ ਦਾ ਸਮਾਂ ਪੰਜਾਬ ਦੀ ਮਿੱਟੀ ਦੀ ਮਹਿਕ ਅਤੇ ਪੇਂਡੂ ਜੀਵਨ ਦੀਆਂ ਤਲਖ਼ ਹਕੀਕਤਾਂ ਨੂੰ ਦੇਖਦਿਆਂ ਲੰਘਿਆ। ਇਹੀ ਕਾਰਨ ਹੈ ਕਿ ਜਦੋਂ ਉਹਨਾਂ ਨੇ ਸਾਹਿਤ ਦੇ ਖੇਤਰ ਵਿੱਚ ਕਦਮ ਰੱਖਿਆ, ਤਾਂ ਉਹਨਾਂ ਦੀਆਂ ਲਿਖਤਾਂ ਵਿੱਚ ਪੇਂਡੂ ਜੀਵਨ ਦੀ ਸਾਦਗੀ, ਮਨੁੱਖੀ ਰਿਸ਼ਤਿਆਂ ਦੇ ਤਣਾਅ ਅਤੇ ਸਮਾਜਿਕ ਸਰੋਕਾਰ ਬਹੁਤ ਹੀ ਸਹਿਜ ਢੰਗ ਨਾਲ ਪ੍ਰਗਟ ਹੋਏ। ਉਹ ਬਚਪਨ ਤੋਂ ਹੀ ਸੁਭਾਵਿਕ ਤੌਰ ਉੱਪਰ ਬਹੁਤ ਹੀ ਅੰਤਰਮੁਖੀ ਸਨ। ਉਹਨਾਂ ਦਾ ਇਹੀ ਅੰਤਰਮੁਖੀ ਅਤੇ ਮਨਮੌਜੀ ਸੁਭਾਅ ਉਹਨਾਂ ਦੇ ਸਾਹਿਤਕ ਅਤੇ ਕਲਾਕਾਰੀ ਸਫ਼ਰ ਵਿੱਚ ਵੀ ਝਲਕਦਾ ਰਿਹਾ।
ਮੁੱਢਲੀ ਸਕੂਲੀ ਸਿੱਖਿਆ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਆਪਣੀ ਬੀਜੀ ਤੋਂ ਪ੍ਰਾਪਤ ਕਰ ਪੱਟੀ ਸ਼ਹਿਰ ਤੋਂ ਸਕੂਲੀ ਸਿੱਖਿਆ ਮੁਕੰਮਲ ਕਰ ਕਾਲਜ, ਫਿਰ ਵਿਸ਼ਵਿਦਿਆਲੇ ਦਾ ਸਫ਼ਰ ਤੈਅ ਕਰਦੇ ਹੋਏ ਐੱਮ.ਫਿਲ ਤੱਕ ਦੀ ਸਿੱਖਿਆ ਹਾਸਲ ਕੀਤੀ। ਅਨੇਕਾਂ ਖੋਜਾਰਥੀ ਵਿਦਿਆਰਥੀਆਂ ਦੇ ਪੀਐੱਚ.ਡੀ ਗਾਈਡ ਰਹੇ ਅਤੈ ਸਿੰਘ ਨੇ ਭਾਵੇਂ ਖ਼ੁਦ ਕਦੇ ਅਕਾਦਮਿਕ ਡਾਕਟਰੇਟ ਨਹੀਂ ਕੀਤੀ. ਪਰ ਵਿਦਵਤਾ ਪੋਸਟ ਡਾਕਟਰੇਟ ਤੋਂ ਵੀ ਵਧੇਰੇ ਰੱਖੀ। ਉਹਨਾਂ ਨੇ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਅਧਿਆਪਨ (ਸਹਾਇਕ ਪ੍ਰੋਫ਼ੈਸਰ ਪੰਜਾਬੀ) ਦੇ ਪੇਸ਼ੇ ਨੂੰ ਚੁਣਿਆ। ਇੱਕ ਪ੍ਰੋਫ਼ੈਸਰ ਵਜੋਂ ਕਾਲਜਾਂ ਅਤੇ ਸਾਹਿਤਕ ਸੰਸਥਾਵਾਂ ਵਿੱਚ ਕਾਰਜ ਕਰਦਿਆਂ ਉਹਨਾਂ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਜੋੜਿਆ। ਅਧਿਆਪਨ ਦੇ ਕਾਰਜ ਨੇ ਉਹਨਾਂ ਦੀ ਚਿੰਤਨ ਪ੍ਰਕਿਰਿਆ ਨੂੰ ਹੋਰ ਵਧੇਰੇ ਗੰਭੀਰ, ਤਾਰਕਿਕ ਅਤੇ ਅਕਾਦਮਿਕ ਬਣਾ ਦਿੱਤਾ। ਉਹ ਸਿਰਫ਼ ਜਮਾਤਾਂ ਵਿੱਚ ਪੜ÷ ਾਉਣ ਵਾਲੇ ਅਧਿਆਪਕ ਨਹੀਂ ਸਨ, ਸਗੋਂ ਵਿਦਿਆਰਥੀਆਂ ਦੇ ਮਨਾਂ ਵਿੱਚ ਸਾਹਿਤਕ ਚੇਤਨਾ ਪੈਦਾ ਕਰਨ ਵਾਲੇ ਇੱਕ ਸੱਚੇ ਰਹਿਬਰ ਸਨ।
ਪ੍ਰੋ. ਅਤੈ ਸਿੰਘ ਦੀ ਸ਼ਖ਼ਸੀਅਤ ਦਾ ਸਭ ਤੋਂ ਵੱਡਾ ਗੁਣ ਉਹਨਾਂ ਦੀ ਸਹਿਜਤਾ, ਨਿਮਰਤਾ ਅਤੇ ਗੰਭੀਰਤਾ ਹੈ। ਉਹ ਬਹੁਤ ਹੀ ਚੁੱਪ-ਚਾਪ ਅਤੇ ਪ੍ਰਚਾਰ ਦੀ ਭੁੱਖ ਤੋਂ ਦੂਰ ਰਹਿ ਕੇ ਸਾਹਿਤ ਦੀ ਸੇਵਾ ਕਰਨ ਵਾਲੇ ਇਨਸਾਨ ਹਨ। ਸਾਹਿਤਕ ਹਲਕਿਆਂ ਅਤੇ ਗੋਸ਼ਟੀਆਂ ਵਿੱਚ ਜਦੋਂ ਵੀ ਉਹ ਬੋਲਦੇ ਹਨ, ਤਾਂ ਉਹਨਾਂ ਦੇ ਸ਼ਬਦਾਂ ਵਿੱਚ ਤਰਕ, ਡੂੰਘਾ ਅਧਿਐਨ ਅਤੇ ਨਿਰਪੱਖਤਾ ਸਾਫ਼ ਝਲਕਦੀ ਹੈ। ਉਹ ਆਪਣੇ ਸਮਕਾਲੀ ਲੇਖਕਾਂ ਵਿੱਚ ਬਹੁਤ ਹੀ ਸਤਿਕਾਰੇ ਜਾਂਦੇ ਹਨ ਅਤੇ ਨਵੇਂ ਲਿਖਣ ਵਾਲੇ ਨੌਜਵਾਨਾਂ ਦੀ ਹਮੇਸ਼ਾ ਹੌਸਲਾ-ਅਫ਼ਜ਼ਾਈ ਕਰਦੇ ਹਨ। ਦੋਵੇਂ ਸਾਹਿਤਕ ਜੋੜੀ ਵਜੋਂ ਦੇਸ਼-ਵਿਦੇਸ਼ (ਜਿਵੇਂ ਕੈਨੇਡਾ ਆਦਿ) ਦੇ ਸਾਹਿਤਕ ਸਮਾਗਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦੇ ਹਨ, ਜਿੱਥੇ ਉਹਨਾਂ ਦੇ ਵਿਚਾਰਾਂ ਨੂੰ ਬਹੁਤ ਗੰਭੀਰਤਾ ਨਾਲ ਸੁਣਿਆ ਜਾਂਦਾ ਹੈ।
ਪ੍ਰੋ. ਅਤੈ ਸਿੰਘ ਨੇ ਪੰਜਾਬੀ ਸਾਹਿਤ ਦੀ ਜੋ ਝੋਲੀ ਭਰੀ ਹੈ, ਉਸ ਵਿੱਚ ਵਿਵਿਧਤਾ ਹੈ। ਉਹਨਾਂ ਨੇ ਕੇਵਲ ਇੱਕ ਵਿਧਾ ਤੱਕ ਆਪਣੇ ਆਪ ਨੂੰ ਸੀਮਿਤ ਨਹੀਂ ਰੱਖਿਆ। ਕਵਿਤਾ ਦੇ ਖੇਤਰ ਵਿੱਚ ਉਹਨਾਂ ਦੀ ਪੁਸਤਕ ‘ਉੱਨੀ ਇੱਕੀ’ ਇੱਕ ਅਹਿਮ ਪ੍ਰਾਪਤੀ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਉਹਨਾਂ ਨੇ ਮਨੁੱਖੀ ਮਨ ਦੇ ਵੇਗ, ਸਮਾਜਿਕ ਅਸਮਾਨਤਾ, ਰਾਜਨੀਤਕ ਵਿਅੰਗ ਅਤੇ ਜ਼ਿੰਦਗੀ ਦੇ ਸੂਖਮ ਅਨੁਭਵਾਂ ਨੂੰ ਬਹੁਤ ਹੀ ਖ਼ੂਬਸੂਰਤ ਬਿੰਬਾਂ ਅਤੇ ਪ੍ਰਤੀਕਾਂ ਰਾਹੀਂ ਪੇਸ਼ ਕੀਤਾ ਹੈ। ਉਹਨਾਂ ਦੀ ਕਵਿਤਾ ਵਿੱਚ ਕੋਈ ਫ਼ੋਕਾ ਸ਼ੋਰ ਨਹੀਂ ਹੈ, ਸਗੋਂ ਇੱਕ ਚੁੱਪ ਸੰਵੇਦਨਸ਼ੀਲਤਾ ਹੈ ਜੋ ਪਾਠਕ ਦੇ ਦਿਲ ਨੂੰ ਧੂਹ ਪਾਉਂਦੀ ਹੈ।
ਪ੍ਰੋ. ਅਤੈ ਸਿੰਘ ਦੇ ਸਾਹਿਤਕ ਸਫ਼ਰ ਦਾ ਸਭ ਤੋਂ ਵੱਡਾ ਅਤੇ ਇਤਿਹਾਸਕ ਕਾਰਜ ‘ਪੂਰਨ ਦਰਵੇਸ਼’ (ਪੁਸਤਕ) ਲਿਖਣਾ ਹੈ। ਇਹ ਜੀਵਨੀ ਪਿੰਗਲਵਾੜਾ ਅੰਮ੍ਰਿਤਸਰ ਦੇ ਸੰਸਥਾਪਕ ਅਤੇ ਮਹਾਨ ਮਾਨਵਤਾਵਾਦੀ ਸ਼ਖ਼ਸੀਅਤ ਭਗਤ ਪੂਰਨ ਸਿੰਘ ਜੀ ਦੇ ਜੀਵਨ, ਸੰਘਰਸ਼ ਅਤੇ ਫ਼ਲਸਫ਼ੇ ‘ਤੇ ਆਧਾਰਿਤ ਹੈ। ਇਸ ਪੁਸਤਕ ਵਿੱਚ ਪ੍ਰੋ. ਅਤੈ ਸਿੰਘ ਨੇ ਭਗਤ ਜੀ ਦੇ ਜੀਵਨ ਦੇ ਅਜਿਹੇ ਅਣਛੂਹੇ ਪਹਿਲੂਆਂ ਨੂੰ ਉਜਾਗਰ ਕੀਤਾ, ਜਿਸ ਤੋਂ ਆਮ ਲੋਕ ਅਣਜਾਣ ਸਨ। ਇਸੇ ਮਹਾਨ ਪੁਸਤਕ ‘ਪੂਰਨ ਦਰਵੇਸ਼’ ਨੂੰ ਆਧਾਰ ਬਣਾ ਕੇ ਪ੍ਰਸਿੱਧ ਪੰਜਾਬੀ ਫਿਲਮ ‘ਇਹ ਜਨਮ ਤੁਮ÷ ਾਰੇ ਲੇਖੇ’ ਬਣਾਈ ਗਈ। ਇਸ ਫਿਲਮ ਨੇ ਭਗਤ ਪੂਰਨ ਸਿੰਘ ਜੀ ਦੀ ਮਾਨਵਤਾ ਪ੍ਰਤੀ ਸੇਵਾ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਇਆ। ਇਸ ਕਾਰਜ ਲਈ ਪ੍ਰੋ. ਅਤੈ ਸਿੰਘ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਰਪੂਰ ਸ਼ਲਾਘਾ ਮਿਲੀ।
ਪ੍ਰੋ. ਅਤੈ ਸਿੰਘ ਕੇਵਲ ਇੱਕ ਰਚਨਾਕਾਰ ਹੀ ਨਹੀਂ, ਸਗੋਂ ਉੱਚ ਕੋਟੀ ਦੇ ਸਾਹਿਤਕ ਆਲੋਚਕ ਵੀ ਹਨ। ਉਹਨਾਂ ਨੇ ਕਈ ਪ੍ਰਮੁੱਖ ਲੇਖਕਾਂ ਦੀਆਂ ਲਿਖਤਾਂ ਦਾ ਬਹੁਤ ਹੀ ਬਾਰੀਕੀ ਨਾਲ ਅਧਿਐਨ ਕੀਤਾ ਹੈ। ਉਹਨਾਂ ਦੀ ਇੱਕ ਮਹੱਤਵਪੂਰਨ ਪੁਸਤਕ ‘ਸਵਰਨਜੀਤ ਸਵੀ-ਕਾਵਿ : ਅੰਤਰ-ਸੰਵਾਦ’ ਹੈ, ਜਿਸ ਵਿੱਚ ਉਹਨਾਂ ਨੇ ਆਧੁਨਿਕ ਪੰਜਾਬੀ ਕਵਿਤਾ ਦੇ ਸੰਦਰਭ ਵਿੱਚ ਗੰਭੀਰ ਚਰਚਾ ਕੀਤੀ ਹੈ।
ਜੰਗ ਬਹਾਦੁਰ ਗੋਇਲ ਦੀ ਵਾਰਤਕ ਪੁਸਤਕ ‘ਸਾਹਿਤ ਸੰਜੀਵਨੀ’ ਉੱਪਰ ਉਹਨਾਂ ਦੁਆਰਾ ਕੀਤਾ ਗਿਆ ਕਾਰਜ ਬਹੁਤ ਚਰਚਿਤ ਰਿਹਾ ਹੈ। ਉਹਨਾਂ ਨੇ ਸਮੀਖਿਆ ਨੂੰ ਤਿੰਨ ਪ੍ਰਮੁੱਖ ਅਤੇ ਨਵੇਂ ਭਾਗਾਂ-‘ਲਿਖਤਾ ਓ ਵਾਚ’, ‘ਵਾਚਤਾ ਓ ਵਾਚ’ ਅਤੇ ‘ਪੜ÷ ਤਾ ਓ ਵਾਚ’ ਵਿੱਚ ਵੰਡ ਕੇ ਪੰਜਾਬੀ ਆਲੋਚਨਾ ਜਗਤ ਨੂੰ ਇੱਕ ਨਵੀਂ ਦ੍ਰਿਸ਼ਟੀ ਦਿੱਤੀ। ਪ੍ਰੋ. ਅਤੈ ਸਿੰਘ ਦਾ ਵਾਰਤਕ ਸ਼ੈਲੀ ਬਾਰੇ ਆਪਣਾ ਇੱਕ ਮੌਲਿਕ ਅਤੇ ਨਿਵੇਕਲਾ ਨਜ਼ਰੀਆ ਹੈ। ਉਹਨਾਂ ਅਨੁਸਾਰ ਵਾਰਤਕ ਕੇਵਲ ਸ਼ਬਦਾਂ ਦਾ ਸੰਗ੍ਰਹਿ ਨਹੀਂ ਹੈ, ਸਗੋਂ ਇਹ ਲੇਖਕ ਦੇ ਅੰਦਰੂਨੀ ਸੱਚ ਅਤੇ ਸਮਾਜਿਕ ਚੇਤਨਾ ਦਾ ਪ੍ਰਗਟਾਵਾ ਹੈ। ਜਦੋਂ ਉਹ ਕਿਸੇ ਸ਼ਖ਼ਸੀਅਤ ਦਾ ਰੇਖਾ-ਚਿੱਤਰ ਜਾਂ ਜੀਵਨੀ ਲਿਖਦੇ ਹਨ, ਤਾਂ ਉਹ ਸਿਰਫ਼ ਇਤਿਹਾਸਕ ਤੱਥਾਂ ਨੂੰ ਨਹੀਂ ਦੁਹਰਾਉਂਦੇ, ਸਗੋਂ ਉਸ ਇਨਸਾਨ ਦੀ ਰੂਹ ਅਤੇ ਉਸ ਦੇ ਮਨੋਵਿਗਿਆਨਿਕ ਪਹਿਲੂਆਂ ਨੂੰ ਪਾਠਕ ਦੇ ਸਾਹਮਣੇ ਸਾਕਾਰ ਕਰ ਦਿੰਦੇ ਹਨ। ਉਹਨਾਂ ਦੀ ਲਿਖਣ ਸ਼ੈਲੀ ਬਹੁਤ ਹੀ ਸਰਲ, ਪ੍ਰਵਾਹਮਈ ਅਤੇ ਪ੍ਰਭਾਵਸ਼ਾਲੀ ਹੈ।
ਪ੍ਰੋ. ਅਤੈ ਸਿੰਘ ਦੀ ਸਾਹਿਤਕ ਪ੍ਰਤਿਭਾ ਸਿਰਫ਼ ਪੰਜਾਬ ਤੱਕ ਹੀ ਸੀਮਤ ਨਹੀਂ ਹੈ, ਸਗੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਡਾਇਸਪੋਰਾ (ਪ੍ਰਵਾਸੀ ਪੰਜਾਬੀਆਂ) ਵਿੱਚ ਵੀ ਉਹ ਬਹੁਤ ਹਰਮਨ-ਪਿਆਰੇ ਹਨ। ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਵਰਗੀਆਂ ਕਈ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਉਹਨਾਂ ਦੇ ਸਨਮਾਨ ਵਿੱਚ ਵਿਸ਼ੇਸ਼ ‘ਰੂ-ਬਰੂ’ (ਸਾਹਿਤਕ ਮਿਲਣੀ) ਸਮਾਗਮ ਕਰਵਾਏ ਜਾਂਦੇ ਹਨ, ਜਿੱਥੇ ਉਹ ਪੰਜਾਬੀ ਭਾਸ਼ਾ ਦੇ ਭਵਿੱਖ, ਸਾਹਿਤਕ ਗਿਰਾਵਟ ਅਤੇ ਨਵੀਂ ਪੀੜ÷ ੀ ਨੂੰ ਸਾਹਿਤ ਨਾਲ ਜੋੜਨ ਵਰਗੇ ਗੰਭੀਰ ਵਿਸ਼ਿਆਂ ‘ਤੇ ਸੰਵਾਦ ਰਚਾਉਂਦੇ ਹਨ।
ਉਹਨਾਂ ਨੇ ਆਪਣੇ ਜੀਵਨ ਦਾ ਬਹੁਤਾ ਸਮਾਂ ਸਫ਼ਰ ਵਿੱਚ ਲੰਘਾਇਆ ਹੈ. ਇਹ ਸਫ਼ਰ ਪਿੰਡ ਬੁਰਜ ਨੱਥੂ ਕੇ ਪਹਿਲੇ ਪਹਿਰ ਤੋਂ ਸ਼ੁਰੂ ਹੋ ਰੂਪਨਗਰ ਸਰਕਾਰੀ ਕਾਲਜ ਵਿੱਚ ਅਧਿਆਪਨ ਕਰਨ ਉਪਰੰਤ, ਦੁਪਹਿਰ ਵੇਲੇ ਬਾਅਦ ਜਲੰਧਰ ਦੂਰਦਰਸ਼ਨ ਕੇਂਦਰ ਵਿਖੇ ਸ਼ੂਟਿੰਗ ਅਤੇ ਫਿਰ ਰਾਤ ਦੇ ਪਹਿਰ ਤੱਕ ਪਿੰਡ ਵਾਪਸ ਅੱਪੜ ਗ੍ਰਹਿਸਥ ਸੰਭਾਲਣ ਤੱਕ ਇੱਕ ਦਿਨ ਵਿੱਚ ਤੈਅ ਹੁੰਦਾ ਰਿਹਾ. ਅਤੈ ਸਿੰਘ ਨੂੰ ਇਸ ਸਫ਼ਰ ਨੇ ਕਦੇ ਥਕਾਇਆ ਜਾਂ ਉਕਤਾਇਆ ਨਹੀਂ ਸਗੋਂ ਊਰਜਾਵਾਨ ਕੀਤਾ. ਹਾਲਾਤਾਂ ਅਤੇ ਸਮੇਂ ਅਤੇ ਪਰਿਵਾਰਕ ਸਥਿਤੀਆਂ ਨੂੰ ਵਾਚਦਿਆਂ ਜਦੋਂ ਉਹ ਸ.ਅ.ਸ ਨਗਰ ਵਿਖੇ ਵੀ ਘਰ ਬਣਾ ਕੇ ਰਹਿਣ ਲੱਗ ਪਏ ਤਾਂ ਵੀ ਆਪਣੇ ਪਿੰਡ ਆਉਣ ਲਈ ਤਾਂਘਦੇ ਰਹੇ. ਮੌਜੂਦਾ ਸਮੇਂ ਵਿੱਚ ਵੀ ਉਹਨਾਂ ਨੂੰ ਆਪਣੇ ਕਨੇਡਾ, ਮੁਹਾਲੀ ਅਤੇ ਪਿੰਡ ਵਾਲੇ ਘਰ ਵਿੱਚੋਂ ਸਭ ਤੋਂ ਅਜ਼ੀਜ਼ ਪਿੰਡ ਵਾਲਾ ਘਰ ਹੀ ਹੈ। ਉਹ ਪਿੰਡ ਵਿੱਚ ਆਪਣਾਪਨ ਮਹਿਸੂਸ ਕਰਦੇ ਹਨ। ਉਹਨਾਂ ਦੀ ਹਾਜ਼ਰੀ ਦੌਰਾਨ ਉਹਨਾਂ ਘਰ ਦੇਰ ਰਾਤ ਤੱਕ ਯਾਰਾਂ-ਪਿਆਰਿਆਂ ਦੀਆਂ ਮਹਿਫਿਲਾਂ ਦੇ ਰੰਗ ਬੱਝੇ ਰਹਿੰਦੇ ਹਨ। ਉਹਨਾਂ ਨੇ ਆਪਣੇ ਘਰ ਨੂੰ ਅੱਜ ਤੱਕ ਵੀ ਪੁਰਾਣੀ ਦਿੱਖ ਅਤੇ ਢਾਂਚੇ ਵਾਲਾ ਹੀ ਰੱਖਿਆ ਹੈ। ਜਿਸ ਵਿੱਚੋਂ ਪੰਜ ਪੀੜ÷ ੀਆਂ ਦੇ ਵਸੇਬੇ ਦੀ ਝਲਕ ਸਾਫ਼ ਝਲਕਦੀ ਹੈ। ਏਸੇ ਕਾਰਨ ਹੀ ਸ਼ਾਇਦ ‘ਏਹ ਜਨਮ ਤੁਮਹਾਰੇ ਲੇਖੇ’ ਫਿਲਮ ਦੇ ਡਾਇਰੈਕਟਰ ਹਰਜੀਤ ਸਿੰਘ ਨੇ ਭਗਤ ਪੂਰਨ ਸਿੰਘ ਦੇ ਬਚਪਨ ਨੂੰ ਦ੍ਰਿਸ਼ਟਮਾਨ ਕਰਨ ਲਈ ਇਹਨਾਂ ਦੇ ਘਰ ਨੂੰ ਚੁਣਿਆ।
ਸਾਹਿਤਕਾਰੀ ਦੇ ਨਾਲ-ਨਾਲ ਟੈਲੀਵਿਜ਼ਨ ਦਾ ਸਫ਼ਰ ਉਹਨਾਂ ਦੀ ਵੱਖਰੀ ਪਛਾਣ ਦਾ ਲਖਾਇਕ ਰਿਹਾ। ਹਾਲਾਂਕਿ ਜਲੰਧਰ ਤੋਂ ਪਿੰਡ ਦੀ ਦੂਰੀ ਨੂੰ ਉਹਨਾਂ ਨੇ ਕਦੇ ਆਪਣੇ ਰਾਹ ਦਾ ਰੋੜ÷ ਾ ਨਹੀਂ ਬਣਨ ਦਿੱਤਾ. ਭੰਗੜਾ, ਇੱਕ ਨੂਰ ਤੁਰਿਆ, ਆਦਿਕ ਕਾਰਜ ਉਹਨਾਂ ਦੀ ਅਦਾਕਾਰੀ ਅਤੇ ਨਾਟਕਕਾਰੀ ਸਖਸ਼ੀਅਤ ਨੂੰ ਪ੍ਰਮਾਣਿਤ ਕਰਦੇ ਹਨ। ਅਤੈ ਸਿੰਘ ਨੇ ਪਿੰਡ ਦੇ ਆਪਣੇ ਸਾਥੀਆਂ ਭਰਪੂਰ ਸਿੰਘ, ਹਰਜੀਤ ਸਿੰਘ ਕੰਗ, ਹਰਜੀਤ ਸਿੰਘ ਸੰਧੂ, ਗੁਰਦੇਵ ਸਿੰਘ ਨਾਲ ਮਿਲ ਕੇ ਉਸਾਰੂ ਕਾਰਜਾਂ ਹਿੱਤ ਪਿੰਡ ਸੱਤਰਵਿਆਂ ਵਿੱਚ ਅਖ਼ਬਾਰਾਂ ਲਿਆਉਣੀਆਂ ਸ਼ੁਰੂ ਕੀਤੀਆਂ, ਰਸਾਲਾ ਛਾਪਣਾ ਸ਼ੁਰੂ ਕੀਤਾ, ਸਾਹਿਤਕ ਗਤਿਵਿਧਿਆਂ ਆਯੋਜਿਤ ਕੀਤੀਆਂ ਜਿਸ ਤਹਿਤ ਪ੍ਰਮਿੰਦਰਜੀਤ, ਰਵਿੰਦਰ, ਜੋਗਿੰਦਰ ਕੈਰੋਂ, ਹਰਜੀਤ ਗਿੱਲ, ਨਿਰਮਲ ਅਰਪਨ, ਮੁਖ਼ਤਾਰ ਗਿੱਲ, ਦਰਸ਼ਨ ਦਰਵੇਸ਼ ਵਰਗੀਆਂ ਵੱਡੀਆਂ ਅਦਬੀ ਹਸਤੀਆਂ ਪਿੰਡ ਦੀਆਂ ਮਹਿਫਿਲ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ। ਉਮਰ ਦੇ ਸੱਤਰਵਿਆਂ ਵਿੱਚ ਪਹੁੰਚ ਕੇ ਅੱਜ ਵੀ ਅਤੈ ਸਿੰਘ ਗਾਹੇ-ਬਗਾਹੇ, ਆਨੇ-ਬਹਾਨੇ ਭਾਵੇਂ ਕਨੇਡਾ ਤੋਂ ਅਤੇ ਭਾਵੇਂ ਮੁਹਾਲੀ ਤੋਂ ਆਵੇ, ਆਪਣੇ ਪਿੰਡ ਜ਼ਰੂਰ ਆਮਦ ਰੱਖਦੇ ਹਨ। ਭਾਵੇਂ ਕੁਝ ਸਮਕਾਲੀ ਕਾਰਨਾਂ ਵੱਸ ਉਚਾਟ ਹੋ, ਉਦਾਸ ਹੋ ਉਹ ਕਈ ਵਾਰ ਇਕੱਲੇ ਪਿੰਡ ਆਉਣ ਤੋਂ ਝਕਦੇ ਹਨ (ਉਹਨਾਂ ਦਾ ਪਰਿਵਾਰ ਝਕਦਾ ਹੈ) ਪਰ ਫਿਰ ਵੀ ਜਦ ਉਹ ਪਿੰਡ ਆਉਂਦੇ ਹਨ ਤਾਂ ਪਿੰਡ ਦੀਆਂ ਗਲ਼ੀਆਂ, ਉਮਰਾਂ ਅਤੇ ਪੀੜ÷ ੀਆਂ ਦੇ ਉੱਨੀ-ਇੱਕੀ ਵਿੱਥਾਂ ਬਾਰੇ, ਕਿਸੇ ਪਿਆਰੇ ਵੱਲੋਂ ਸ਼ਬਦ ਮੰਗਣ ਉੱਪਰੰਤ ਸਾਰੀ ਚੁੱਪ ਉਸਨੂੰ ਸੌਂਪਣ ਬਾਰੇ, ਡਾਕੀਏ ਦੀ ਮਨੋਅਵਸਥਾ ਬਾਰੇ ਗੱਲਾਂ ਕਰਨ ਲਗਦੀਆਂ ਹਨ। ਉਹਨਾਂ ਦਾ ਘਰ ਹੁਣ ਵੀ ਰਾਤ ਵੇਲੇ ਪਿਆਰਿਆਂ ਦੀ ਆਮਦ ਸੰਗ ਤਾਲਸਤਾਏ ਦੀ ਬੈਠਕ ਵਰਗਾ ਹੋ ਨਿੱਬੜਦਾ ਹੈ, ਜਿੱਥੇ ਬੈਠ ਉਹ ਨਵੀਆਂ ਪੁਰਾਣੀਆਂ ਕਿਤਾਬਾਂ ਅਤੇ ਯਾਦਾਂ ਨੂੰ ਸਾਂਝਿਆਂ ਕਰਦੇ ਹਨ।
ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪ੍ਰੋ. ਅਤੈ ਸਿੰਘ ਪੰਜਾਬੀ ਸਾਹਿਤ ਦੇ ਆਕਾਸ਼ ਵਿੱਚ ਇੱਕ ਅਜਿਹੇ ਧਰੂ-ਤਾਰੇ ਵਾਂਗ ਹਨ, ਜੋ ਚਮਕਦਾ ਤਾਂ ਸਹਿਜਤਾ ਨਾਲ ਹੈ, ਪਰ ਆਪਣੀ ਰੋਸ਼ਨੀ ਨਾਲ ਪੂਰੇ ਸਾਹਿਤਕ ਮਾਰਗ ਨੂੰ ਰੁਸ਼ਨਾਉਂਦਾ ਹੈ। ਉਹਨਾਂ ਦੀ ਕਲਮ ਵਿੱਚ ਜਿੱਥੇ ਕਵਿਤਾ ਦੀ ਕੋਮਲਤਾ ਹੈ, ਉੱਥੇ ਹੀ ਜੀਵਨੀ ਅਤੇ ਆਲੋਚਨਾ ਦੀ ਇਤਿਹਾਸਕ ਪ੍ਰਮਾਣਿਕਤਾ ਤੇ ਗੰਭੀਰਤਾ ਵੀ ਹੈ। ਭਗਤ ਪੂਰਨ ਸਿੰਘ ਜੀ ਵਰਗੇ ਮਹਾਨ ਦਰਵੇਸ਼ ਦੇ ਜੀਵਨ ਨੂੰ ਲਿਖਤੀ ਅਤੇ ਫਿਲਮੀ ਪਰਦੇ ਰਾਹੀਂ ਅਮਰ ਕਰਨ ਲਈ ਪੂਰਾ ਪੰਜਾਬੀ ਜਗਤ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ। ਉਹ ਅੱਜ ਵੀ ਨਿਰੰਤਰ ਸਾਹਿਤ ਸਿਰਜਣਾ ਵਿੱਚ ਲੀਨ ਹਨ ਅਤੇ ਪੰਜਾਬੀ ਮਾਂ-ਬੋਲੀ ਦਾ ਮਾਣ ਵਧਾ ਰਹੇ ਹਨ।

RELATED ARTICLES
POPULAR POSTS