ਕਿਹਾ : ਐਗਜ਼ਿਟ ਪੋਲ ਕੁੱਝ ਵੀ ਕਹਿਣ ਪ੍ਰੰਤੂ ਰਾਜਸਥਾਨ ਮੁੜ ਸੱਤਾ ਸੰਭਾਲੇਗੀ ਕਾਂਗਰਸ
ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਐਗਜ਼ਿਟ ਪੋਲ ਦੇ ਨਤੀਜੇ ਕੁਝ ਵੀ ਕਹਿਣ ਪ੍ਰੰਤੂ ਰਾਜਸਥਾਨ ਵਿਚ ਕਾਂਗਰਸ ਪਾਰਟੀ ਦੀ ਮੁੜ ਤੋਂ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ 5 ਸੂਬਿਆਂ ਵਿਚੋਂ ਕਿਸੇ ਵੀ ਸੂਬੇ ਵਿਚ ਜਿੱਤ ਪ੍ਰਾਪਤ ਨਹੀਂ ਕਰੇਗੀ ਅਤੇ ਰਾਜਸਥਾਨ ਵਿਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣੇਗੀ। ਇਸ ਦੇ 3 ਕਾਰਨ ਹਨ, ਪਹਿਲਾ ਕਾਰਨ ਇਹ ਹੈ ਕਿ ਸਰਕਾਰ ਵਿਰੁੱਧ ਕੋਈ ਸੱਤਾ ਵਿਰੋਧੀ ਲਹਿਰ ਨਹੀਂ। ਦੂਸਰਾ ਮੁੱਖ ਮੰਤਰੀ ਬਾਰੇ ਸਾਰਿਆਂ ਦੀ ਇਕੋ ਰਾਏ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਜਪਾ ਦੇ ਵੋਟਰ ਵੀ ਇਹ ਹੀ ਕਹਿਣਗੇ ਕਿ ਮੁੱਖ ਮੰਤਰੀ ਨੇ ਕੰਮ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਅਤੇ ਤੀਜਾ ਕਾਰਨ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਭਾਜਪਾ ਦੇ ਕੇਂਦਰੀ ਮੰਤਰੀਆਂ ਦੀ ਭਾਸ਼ਾ ਨੂੰ ਰਾਜਸਥਾਨ ਕਿਸੇ ਵੀ ਵਿਅਕਤੀ ਵੱਲੋਂ ਪਸੰਦ ਨਹੀਂ ਕੀਤਾ ਗਿਆ। ਧਿਆਨ ਰਹੇ ਕਿ ਰਾਜਸਥਾਨ ਵਿਧਾਨ ਸਭਾ ਲਈ ਲੰਘੀ 25 ਨਵੰਬਰ ਨੂੰ ਵੋਟਾਂ ਪਾਈਆਂ ਗਈਆਂ ਸਨ ਜਿਨ੍ਹਾਂ ਦਾ ਨਤੀਜਾ ਆਉਂਦੀ 3 ਦਸੰਬਰ ਨੂੰ ਐਲਾਨਿਆ ਜਾਵੇਗਾ।